ਤਿਉਹਾਰਾਂ ਮੌਕੇ ਰੇਲ ਯਾਤਰੀਆਂ ਲਈ ਵੱਡੀ ਸਹੂਲਤ, ਕੀਤਾ ਜਾਵੇਗਾ ਨਵੀਆਂ ਰੇਲਗੱਡੀਆਂ ਦਾ ਸੰਚਾਲਨ
Tuesday, Oct 06, 2026 - 10:55 AM (IST)
ਫਿਰੋਜ਼ਪੁਰ (ਕੁਮਾਰ, ਮਲਹੋਤਰਾ) : ਆਉਣ ਵਾਲੇ ਤਿਉਹਾਰਾਂ ਨੂੰ ਦੇਖਦੇ ਹੋਏ ਰੇਲ ਯਾਤਰੀਆਂ ਦੀ ਸੁਵਿਧਾਜਨਕ ਆਵਾਜਾਈ ਲਈ ਰੇਲਵੇ ਵੱਲੋਂ ਫਿਰੋਜ਼ਪੁਰ ਕੈਂਟ-ਪੂਰਨੀਆ-ਫਿਰੋਜ਼ਪੁਰ ਕੈਂਟ ਰਾਖਵੀਂ ਤਿਉਹਾਰ ਸਪੈਸ਼ਲ ਰੇਲਗੱਡੀਆਂ ਦਾ ਸੰਚਾਲਨ ਹੇਠ ਲਿਖੇ ਅਨੁਸਾਰ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਬਸੰਤ ਕੁਮਾਰ ਸੀਨੀਅਰ ਮੰਡਲ ਵਣਜ ਪ੍ਰਬੰਧਕ, ਉੱਤਰ ਰੇਲਵੇ ਫਿਰੋਜ਼ਪੁਰ ਨੇ ਦੱਸਿਆ ਕਿ ਰਾਖਵੀਂ ਤਿਉਹਾਰ ਸਪੈਸ਼ਲ ਐਕਸਪ੍ਰੈੱਸ ਟ੍ਰੇਨ 04634 ਫਿਰੋਜ਼ਪੁਰ ਕੈਂਟ ਤੋਂ ਪੂਰਨੀਆ ਲਈ 08 ਅਕਤੂਬਰ ਤੋਂ 26 ਨਵੰਬਰ (08 ਟ੍ਰਿਪ) ਦੇ ਵਿਚਕਾਰ ਹਰ ਵੀਰਵਾਰ ਚੱਲੇਗੀ। ਇਹ ਰਾਖਵੀਂ ਤਿਉਹਾਰ ਸਪੈਸ਼ਲ ਐਕਸਪ੍ਰੈੱਸ ਟ੍ਰੇਨ 04634 ਫਿਰੋਜ਼ਪੁਰ ਕੈਂਟ ਤੋਂ ਸ਼ਾਮ 17:30 ਵਜੇ ਰਵਾਨਾ ਹੋ ਕੇ 33 ਘੰਟੇ 30 ਮਿੰਟ ਬਾਅਦ ਸਵੇਰੇ 03:00 ਵਜੇ ਪੂਰਨੀਆ ਪਹੁੰਚੇਗੀ।
ਉਨ੍ਹਾਂ ਦੱਸਿਆ ਕਿ ਰਾਖਵੀਂ ਤਿਉਹਾਰ ਸਪੈਸ਼ਲ ਐਕਸਪ੍ਰੈੱਸ ਟ੍ਰੇਨ 04633 ਪੂਰਨੀਆ ਤੋਂ ਫਿਰੋਜ਼ਪੁਰ ਕੈਂਟ ਲਈ 10 ਅਕਤੂਬਰ ਤੋਂ 28 ਨਵੰਬਰ (08 ਟ੍ਰਿਪ) ਦੇ ਵਿਚਕਾਰ ਹਰ ਸ਼ਨੀਵਾਰ ਚੱਲੇਗੀ। ਇਹ ਰਾਖਵੀਂ ਤਿਉਹਾਰ ਸਪੈਸ਼ਲ ਐਕਸਪ੍ਰੈੱਸ ਟ੍ਰੇਨ 04633 ਪੂਰਨੀਆ ਤੋਂ ਸਵੇਰੇ 06:00 ਵਜੇ ਰਵਾਨਾ ਹੋ ਕੇ 34 ਘੰਟੇ 35 ਮਿੰਟ ਬਾਅਦ ਸ਼ਾਮ 16:35 ਵਜੇ ਫਿਰੋਜ਼ਪੁਰ ਕੈਂਟ ਪਹੁੰਚੇਗੀ। ਰਾਖਵੀਂ ਤਿਉਹਾਰ ਸਪੈਸ਼ਲ ਐਕਸਪ੍ਰੈੱਸ ਟ੍ਰੇਨ ਯਾਤਰੀਆਂ ਦੀ ਸਹੂਲਤ ਲਈ ਰਸਤੇ ’ਚ ਮੱਖੂ, ਲੋਹੀਆਂ ਖਾਸ, ਨਕੋਦਰ, ਫਿਲੌਰ, ਢੰਡਾਰੀ ਕਲਾਂ, ਚੰਡੀਗੜ੍ਹ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਸੀਤਾਪੁਰ, ਗੋਂਡਾ, ਗੋਰਖਪੁਰ, ਛਪਰਾ, ਸੋਨਪੁਰ, ਹਾਜੀਪੁਰ, ਸ਼ਾਹਪੁਰ ਪਟੋਰੀ, ਬਰੌਨੀ, ਬੇਗੂਸਰਾਏ, ਖਗੜੀਆ, ਮਾਨਸੀ, ਨੌਗਛੀਆ ਅਤੇ ਕਟਿਹਾਰ ਰੇਲਵੇ ਸਟੇਸ਼ਨਾਂ ’ਤੇ ਦੋਵੇਂ ਦਿਸ਼ਾਵਾਂ ਵਿਚ ਠਹਿਰੇਗੀ। ਉਨ੍ਹਾਂ ਦੱਸਿਆ ਕਿ ਇਸ ਵਿਚ ਏ. ਸੀ. 3 ਟੀਅਰ (05 ਕੋਚ), ਸਲੀਪਰ (06 ਕੋਚ) ਅਤੇ ਜਨਰਲ ਸ਼੍ਰੇਣੀ (05 ਕੋਚ) ਦੇ ਕੋਚ ਲੱਗੇ ਹੋਏ ਹਨ। ਰੇਲ ਯਾਤਰੀਆਂ ਨੂੰ ਅਪੀਲ ਹੈ ਕਿ ਉਹ ਤਿਉਹਾਰ ਸਪੈਸ਼ਲ ਟ੍ਰੇਨ ਦਾ ਲਾਭ ਉਠਾਉਣ ਅਤੇ ਆਪਣੀ ਯਾਤਰਾ ਸੁਗਮ ਅਤੇ ਆਸਾਨ ਬਣਾਉਣ।
