ਚੋਰਾਂ ਨੇ 2 ਘਰਾਂ ਦੇ ਤਾਲੇ ਤੋੜ ਕੇ ਨਕਦੀ ਤੇ ਸਾਮਾਨ ਕੀਤਾ ਚੋਰੀ

Sunday, Jul 28, 2024 - 01:03 PM (IST)

ਚੋਰਾਂ ਨੇ 2 ਘਰਾਂ ਦੇ ਤਾਲੇ ਤੋੜ ਕੇ ਨਕਦੀ ਤੇ ਸਾਮਾਨ ਕੀਤਾ ਚੋਰੀ

ਡੇਰਾਬੱਸੀ (ਜ.ਬ.) ਬੀਤੀ ਰਾਤ ਡੇਰਾਬੱਸੀ ਦੀ ਨਿਊ ਸਰਸਵਤੀ ਵਿਹਾਰ ਕਾਲੋਨੀ 'ਚ ਚੋਰਾਂ ਨੇ ਦੋ ਘਰਾਂ ਦੇ ਤਾਲੇ ਤੋੜ ਕੇ ਨਕਦੀ ਅਤੇ ਘਰੇਲੂ ਸਮਾਨ ਚੋਰੀ ਕਰ ਲਿਆ। ਸ਼ਹਿਰ 'ਚ ਰੋਜ਼ਾਨਾ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਸ਼ਹਿਰ 'ਚ ਦਿਨ-ਦਿਹਾੜੇ ਚੋਰੀਆਂ ਹੋ ਰਹੀਆਂ ਹਨ। 2 ਦਿਨ ਪਹਿਲਾਂ ਹੀ ਦਾਦਪੁਰ ਇਲਾਕੇ ’ਚ ਚੋਰੀ ਦੀ ਘਟਨਾ ਵਾਪਰੀ ਸੀ। ਸ਼ਹਿਰ 'ਚ ਲਗਾਤਾਰ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ।

ਚੋਰੀ ਦੀ ਘਟਨਾ ਸਬੰਧੀ ਮਕਾਨ ਮਾਲਕ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਜਾਣਕਾਰੀ ਦਿੰਦਿਆਂ ਮਕਾਨ ਮਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਵੀਰਵਾਰ ਸ਼ਾਮ ਨੂੰ ਆਪਣੇ ਕਿਸੇ ਰਿਸ਼ਤੇਦਾਰ ਦੀ ਮੌਤ ਹੋਣ ਕਾਰਨ ਪਰਿਵਾਰ ਸਮੇਤ ਉੱਥੇ ਗਿਆ ਹੋਇਆ ਸੀ। ਜਦੋਂ ਉਹ ਅਗਲੇ ਦਿਨ ਵਾਪਸ ਆਏ ਤਾਂ ਦੇਖਿਆ ਕਿ ਦਰਵਾਜ਼ੇ ਦੇ ਤਾਲੇ ਟੁੱਟੇ ਹੋਏ ਸਨ ਅਤੇ ਘਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਉਸ ਨੇ ਦੱਸਿਆ ਕਿ ਚੋਰ ਘਰ ਵਿੱਚੋਂ ਕਰੀਬ 50 ਹਜ਼ਾਰ ਰੁਪਏ ਦਾ ਸਾਮਾਨ, ਐੱਲ. ਸੀ. ਡੀ., ਵੂਫਰ, ਪ੍ਰੈੱਸ, ਸਿਲਾਈ ਮਸ਼ੀਨ, ਮਿਕਸਰ ਅਤੇ ਹੋਰ ਸਾਮਾਨ ਲੈ ਕੇ ਫ਼ਰਾਰ ਹੋ ਗਏ। ਚੋਰਾਂ ਨੇ ਕੁੱਝ ਦੂਰੀ ’ਤੇ ਬਣ ਰਹੇ ਨਵੇਂ ਘਰ ਵਿੱਚੋਂ ਟੂਟੀਆਂ ਅਤੇ ਬਿਜਲੀ ਦੀਆਂ ਤਾਰਾਂ ਚੋਰੀ ਕਰ ਲਈਆਂ ਹਨ। ਪੀੜਤਾਂ ਨੇ ਚੋਰੀ ਦੀਆਂ ਘਟਨਾਵਾਂ ਸਬੰਧੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

Babita

Content Editor

Related News