ਮੋਬਾਇਲਾਂ ਦੀ ਦੁਕਾਨ ''ਚ ਸੰਨ੍ਹਮਾਰੀ

Wednesday, Oct 11, 2017 - 06:49 AM (IST)

ਤਪਾ ਮੰਡੀ(ਸ਼ਾਮ, ਗਰਗ, ਢੀਂਗਰਾ, ਮੇਸ਼ੀ)— ਪਿੰਡ ਧੌਲਾ ਦੇ ਬੱਸ ਸਟੈਂਡ ਸਥਿਤ ਇਕ ਮੋਬਾਇਲਾਂ ਦੀ ਦੁਕਾਨ 'ਚੋਂ ਚੋਰ 2 ਲੱਖ ਰੁਪਏ ਦੇ ਮੋਬਾਇਲ ਚੋਰੀ ਕਰ ਕੇ ਲੈ ਗਏ। ਸਵਰਨ ਸਿੰਘ ਪੁੱਤਰ ਬਲੌਰ ਸਿੰਘ ਵਾਸੀ ਧੌਲਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਨੂੰ ਬੰਦ ਕਰ ਕੇ ਗਿਆ ਸੀ। ਜਦੋਂ ਸਵੇਰੇ ਉਸਨੇ ਦੁਕਾਨ ਖੋਲ੍ਹੀ ਤਾਂ ਡੱਬਿਆਂ 'ਚੋਂ ਮੋਬਾਇਲ ਗਾਇਬ ਸਨ। ਨੇੜੇ ਲੱਗੇ ਇਕ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਤੋਂ ਪਤਾ ਲੱਗਾ ਹੈ ਕਿ ਚੋਰਾਂ ਨੇ ਮੂੰਹ ਸਿਰ ਢੱਕ ਕੇ ਅੱਧੀ ਰਾਤ ਤੋਂ ਬਾਅਦ ਚੋਰੀ ਕੀਤੀ ਹੈ। ਥਾਣਾ ਤਪਾ ਦੇ ਐੱਸ. ਐੱਚ. ਓ. ਰਛਪਾਲ ਸਿੰਘ, ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਮੌਕੇ ਦਾ ਜਾਇਜ਼ਾ ਲੈ ਕੇ ਸਵਰਨ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਅਨੁਸਾਰ ਚੋਰਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।


Related News