10 ਹਜ਼ਾਰ ਵਿਆਜ ਦੇ ਬਣੇ 3 ਲੱਖ, ਸਰਪੰਚ ਨੇ ਪਰਿਵਾਰ ਨੂੰ ਕੱਢਿਆ ਘਰੋਂ ਬਾਹਰ (ਵੀਡੀਓ)

Wednesday, Oct 16, 2019 - 01:34 PM (IST)

ਖੇਮਕਰਨ (ਵਿਜੇ ਅਰੋੜਾ) : ਖੇਮਕਰਨ ਦੇ ਪਿੰਡ ਭੈਣੀ ਗੁਰਮੁੱਖ ਸਿੰਘ ਵਾਲਾ 'ਚ ਸਰਪੰਚ ਵਲੋਂ ਇਕ ਗਰੀਬ ਪਰਿਵਾਰ ਦੇ ਘਰ 'ਤੇ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪੀੜਤ ਪਰਿਵਾਰ ਨੇ ਸਰਪੰਚ ਤੋਂ ਵਿਆਜ 'ਤੇ ਪੈਸੇ ਲਏ ਹੋਏ ਸਨ, ਜਿਨ੍ਹਾਂ 'ਤੇ ਵਿਆਜ ਲੱਗਦਾ ਗਿਆ। ਉਨ੍ਹਾਂ ਨੇ ਪੈਸੇ ਤਾਂ ਵਾਪਸ ਕਰ ਦਿੱਤੇ ਪਰ ਵਿਆਜ 3 ਹਜ਼ਾਰ ਤੋਂ 3 ਲੱਖ ਬਣ ਗਿਆ ਜੋ ਉਹ ਨਹੀਂ ਪਾਏ। ਇਸ ਦੇ ਚੱਲਦਿਆਂ ਕਾਂਗਰਸੀ ਸਰਪੰਚ ਨੇ ਉਨ੍ਹਾਂ ਦੇ ਘਰ 'ਤੇ ਕਬਜ਼ਾ ਕਰਕੇ ਉਨ੍ਹਾਂ ਨੂੰ ਘਰੋ ਬਾਹਰ ਕੱਢ ਦਿੱਤਾ ਤੇ ਘਰ ਨੂੰ ਜ਼ਿੰਦਾ ਲਗਾ ਦਿੱਤਾ, ਜਿਸ ਕਾਰਨ ਹੁਣ ਪੀੜਤ ਪਰਿਵਾਰ ਇਕ ਸਮੇਂ ਦੀ ਰੋਟੀ ਨੂੰ ਵੀ ਤਰਸ ਰਿਹਾ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਸਰਪੰਚ ਉਨ੍ਹਾਂ ਨਾਲ ਧੱਕਾ ਕਰ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਪੰਚ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਜਦੋਂ ਇਸ ਸਬੰਧੀ ਪਿੰਡ ਦੇ ਸਰਪੰਚ ਸਤਨਾਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਾਕਾਰ ਦਿੱਤਾ।


author

Baljeet Kaur

Content Editor

Related News