ਦੋਸਤੀ ਦੀ ਮਿਸਾਲ, ਦੋਸਤ ਦਾ ਵੱਢਿਆ ਗਿਆ ਸੀ ਹੱਥ, ਹੁਣ ਆਪਣਾ ਹੱਥ ਵੱਢ ਕੇ ਲਗਵਾਏਗਾ ਯਾਰ ਦੇ ਗੁੱਟ ਨੂੰ
Tuesday, Aug 15, 2023 - 02:34 PM (IST)
ਬਟਾਲਾ (ਮਠਾਰੂ)- ਜੈ ਅਤੇ ਵੀਰੂ ਅਤੇ ਧਰਮ-ਵੀਰ ਦੀ ਦੋਸਤੀ ਵਾਲੀਆਂ ਫ਼ਿਲਮਾਂ ਤਾਂ ਸਾਰੇ ਜਗ ਨੇ ਵੇਖੀਆ ਹੋਣਗੀਆਂ ਪਰ ਅਸਲੀ ਦੋਸਤੀ ਵਾਲੀ ਹਕੀਕੀ ਫ਼ਿਲਮ ਚਰਚਾ ਬਣਨ ਜਾ ਰਹੀ ਹੈ। ਇਹ ਚਰਚਿਤ ਅਸਲੀ ਕਹਾਣੀ ਮਨਿੰਦਰ ਅਤੇ ਪਿੰਦਰ ਨਾਮੀ 2 ਪੱਕੇ ਯਾਰਾ ਦੀ ਹੈ। ਬੀਤੇ ਦਿਨੀਂ ਬਟਾਲਾ ਦੇ ਨਵਤੇਜ ਹਿਊਮੈਨਿਟੀ ਹਸਪਤਾਲ ’ਚ ਇਕ ਬਹੁਤ ਹੀ ਭਾਵੁਕ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ ਇਕ ਦੋਸਤ ਆਪਣਾ ਹੱਥ ਆਪਣੇ ਦੋਸਤ ਨੂੰ ਦੇਣ ਲਈ ਹਸਪਤਾਲ ਪਹੁੰਚਿਆ ਹੈ। ਦੋਸਤੀ ਦੀਆਂ ਕਈ ਮਿਸਾਲਾਂ ਸੁਣੀਆ ਹੋਣਗੀਆਂ ਪਰ ਇਹ ਦੋਸਤੀ ਪਹਿਲੀ ਵਾਰ ਸੁਣੀ ਹੋਵੇਗੀ। ਇਹ ਦੋਵੇਂ ਦੋਸਤ ਮੋਗੇ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ- 40 ਲੱਖ ਦਾ ਪੀਤਾ ਚਿੱਟਾ! ਨਸ਼ੇ ਦੀ ਲੱਤ ਲਈ ਹੱਥ ਅੱਡਣੇ ਪਏ ਤਾਂ ਆਈ ਸੋਝੀ, ਹੁਣ ਲੋਕਾਂ ਲਈ ਬਣਿਆ ਮਿਸਾਲ
ਮਨਿੰਦਰ ਅਤੇ ਪਿੰਦਰ ਦੋਵੇਂ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਇਕੱਠੇ ਪੜ੍ਹਦੇ ਰਹੇ ਹਨ। ਇਨ੍ਹਾਂ ਦੀ ਜੋੜੀ ਇਲਾਕੇ ’ਚ ਮੰਨੀ ਜਾਂਦੀ ਹੈ। ਇਸ ਦੌਰਾਨ ਮਨਿੰਦਰ ਇਕ ਦਿਨ ਟੋਕੇ ’ਤੇ ਪੱਠੇ ਕੁਤਰ ਰਿਹਾ ਸੀ ਕਿ ਉਸਦਾ ਸੱਜਾ ਹੱਥ ਟੋਕੇ ’ਚ ਆ ਗਿਆ ਅਤੇ ਬੁਰੀ ਤਰ੍ਹਾਂ ਟੁੱਕਿਆ ਗਿਆ। ਜਦ ਟੁੱਕਿਆ ਹੋਇਆ ਹੱਥ ਲੈ ਕੇ ਉਹ ਡਾਕਟਰ ਕੋਲ ਗਏ ਤਾਂ ਹੱਥ ਜੁੜਨ ਦਾ ਕੋਈ ਰਾਹ ਸਾਹਮਣੇ ਨਹੀਂ ਆਇਆ। ਇਸ ਮੌਕੇ ਜਦ ਪਿੰਦਰ ਨੂੰ ਪਤਾ ਚੱਲਿਆ ਤਾਂ ਉਸ ਕੋਲੋਂ ਇਹ ਸਭ ਕੁਝ ਦੇਖਿਆ ਨਹੀਂ ਗਿਆ, ਉਸਨੇ ਫ਼ੈਸਲਾ ਕਰ ਲਿਆ ਕਿ ਉਹ ਆਪਣਾ ਇਕ ਹੱਥ ਮਨਿੰਦਰ ਨੂੰ ਦੇਵੇਗਾ। ਪਹਿਲਾ ਤਾਂ ਉਸਦੇ ਘਰਦਿਆਂ ਨੇ ਮਜ਼ਾਕ ਸਮਝਿਆ ਪਰ ਜਦ ਉਨ੍ਹਾਂ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਨੇ ਇਸ ਗੱਲ ਦਾ ਬੁਰਾ ਮਨਾਇਆ। ਜਦਕਿ ਮਨਿੰਦਰ ਨੇ ਵੀ ਉਸ ਤੋਂ ਹੱਥ ਲੈਣ ਲਈ ਮਨਾ ਕਰ ਦਿੱਤਾ ਪਰ ਪਿੰਦਰ ਆਪਣੀ ਜ਼ਿੱਦ ’ਤੇ ਕਾਇਮ ਰਿਹਾ।
ਇਹ ਵੀ ਪੜ੍ਹੋ : ਰਾਤ ਦੇ ਹਨ੍ਹੇਰੇ 'ਚ ਵੱਡੀ ਵਾਰਦਾਤ, ਕਾਂਗਰਸੀ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਇਸ ਦੌਰਾਨ ਇਕ ਤਾਂ ਅਦਾਲਤ ਵੱਲੋਂ ਇਜਾਜ਼ਤ ਚਾਹੀਦੀ ਸੀ, ਦੂਸਰਾ ਇਸ ਉੱਪਰ ਬਹੁਤ ਹੀ ਜ਼ਿਆਦਾ ਰੁਪਏ ਲੱਗਣੇ ਸੀ। ਇਸ ਮੌਕੇ ’ਤੇ ਮਨਿੰਦਰ ਤੇ ਪਿੰਦਰ ਨੂੰ ਮਾਨਵਤਾ ਦੇ ਮਸੀਹਾ ਨਵਤੇਜ ਸਿੰਘ ਗੁੱਗੂ ਬਟਾਲੇ ਵਾਲੇ ਦੀ ਯਾਦ ਆਈ। ਇਹ ਦੋਵੇਂ ਯਾਰ ਬਟਾਲੇ ਆਏ ’ਤੇ ਇਸ ਬਾਰੇ ਸਮਾਜ ਸੇਵਕ ਨਵਤੇਜ ਸਿੰਘ ਗੁੱਗੂ ਨੂੰ ਦੱਸਿਆ। ਆਖ਼ਿਰ ਨਵਤੇਜ ਸਿੰਘ ਗੁੱਗੂ ਨੇ ਕਿਹਾ ਕਿ ਉਹ ਸਾਰਾ ਕੰਮ ਕਾਨੂੰਨ ਦੇ ਦਾਇਰੇ ’ਚ ਕਰਨਗੇ। ਜੇਕਰ ਅਦਾਲਤ ਇਸ ਦੀ ਇਜਾਜ਼ਤ ਦੇ ਦਿੰਦੀ ਹਨ ਤਾਂ ਉਹ ਕੁੱਲ ਰਕਮ ਦਾ ਅੱਧਾ ਖ਼ਰਚ ਉਹ ਖੁਦ ਚੁਕਣਗੇ। ਇਸ ਮੌਕੇ ਨਵਤੇਜ ਸਿੰਘ ਗੁੱਗੂ ਨੇ ਭਾਵੁਕ ਹੁੰਦੇ ਹੋਏ ਪਿੰਦਰ ਦੇ ਪੈਰਾਂ ਨੂੰ ਹੱਥ ਲਗਾਏ, ਜਿਸ ਨੇ ਆਪਣਾ ਹੱਥ ਦੇਣ ਦੀ ਪੇਸ਼ਕਸ਼ ਕੀਤੀ ਹੈ ਅਤੇ ਪਿੰਦਰ ਦੇ ਗੱਲ ’ਚ ਸਿਹਰਾ ਪਾ ਕੇ ਸਵਾਗਤ ਕੀਤਾ। ਇਸ ਮੌਕੇ ਪੀੜਤ ਮਨਿੰਦਰ ਨੇ ਦੱਸਿਆ ਕਿ ਇਸ ਬਾਰੇ ਪਟੀਸ਼ਨ ਮੋਗੇ ਵਿਖੇ ਅਦਾਲਤ ਵਿਚ ਦਾਇਰ ਕਰ ਦਿੱਤੀ ਗਈ ਹੈ, ਹੁਣ ਵੇਖਣਾ ਹੈ ਕਿ ਕੋਰਟ ਕੀ ਫ਼ੈਸਲਾ ਦਿੰਦੀ ਹੈ।
ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਘਟਨਾ: ਸੁੱਖਾਂ ਸੁੱਖ ਮੰਗਿਆ 3 ਸਾਲਾ ਪੁੱਤ ਸ਼ਰੇਆਮ ਅਗਵਾ, ਅਲਰਟ ਜਾਰੀ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8