ਸਮੈਕ ਤੇ ਨਸ਼ੀਲਾ ਪਦਾਰਥ ਸਪਲਾਈ ਕਰਨ ਵਾਲੀ ਮਹਿਲਾ ਕਾਬੂ

Tuesday, Sep 19, 2017 - 04:21 AM (IST)

ਸਮੈਕ ਤੇ ਨਸ਼ੀਲਾ ਪਦਾਰਥ ਸਪਲਾਈ ਕਰਨ ਵਾਲੀ ਮਹਿਲਾ ਕਾਬੂ

ਚੰਡੀਗੜ੍ਹ,   (ਸੁਸ਼ੀਲ)-  ਸਮੈਕ ਅਤੇ ਨਸ਼ੀਲੇ ਪਦਾਰਥ ਦੀ ਸਪਲਾਈ ਕਰਨ ਵਾਲੀ ਮਹਿਲਾ ਨੂੰ ਸੈਕਟਰ-39 ਥਾਣਾ ਪੁਲਸ ਨੇ ਦਬੋਚ ਲਿਆ। ਫੜੀ ਗਈ ਮਹਿਲਾ ਦੀ ਪਹਿਚਾਣ ਸੈਕਟਰ-38 ਵਾਸੀ ਸੁਮਨ ਦੇ ਰੂਪ 'ਚ ਹੋਈ ਹੈ। ਤਲਾਸ਼ੀ ਦੌਰਾਨ ਉਸਦੇ ਬੈਗ 'ਚੋਂ 22 ਨਸ਼ੀਲੇ ਟੀਕੇ ਅਤੇ 20 ਗ੍ਰਾਮ ਸਮੈਕ ਬਰਾਮਦ ਹੋਈ। ਸੈਕਟਰ-39 ਥਾਣਾ ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਦਿੱਤਾ।  ਸੈਕਟਰ-39 ਥਾਣੇ 'ਚ ਤਾਇਨਾਤ ਏ. ਐੱਸ. ਆਈ. ਪਰਮਿੰਦਰ ਸਿੰਘ ਨੇ ਸਨੈਚਿੰਗ ਰੋਕਣ ਲਈ ਜੀਰੀ ਮੰਡੀ ਨੇੜੇ ਨਾਕਾ ਲਗਾਇਆ ਹੋਇਆ ਸੀ, ਨਾਕੇ 'ਤੇ ਬੈਗ ਲੈ ਕੇ ਇਕ ਮਹਿਲਾ ਪੁਲਸ ਨੂੰ ਵੇਖ ਕੇ ਵਾਪਿਸ ਮੁੜ ਗਈ। ਪੁਲਸ ਜਵਾਨਾਂ ਨੂੰ ਸ਼ੱਕ ਹੋਇਆ ਅਤੇ ਮਹਿਲਾ ਕਾਂਸਟੇਬਲ ਨੇ ਬੈਗ ਲੈ ਕੇ ਜਾ ਰਹੀ ਮਹਿਲਾ ਨੂੰ ਫੜ ਲਿਆ। ਕਾਂਸਟੇਬਲ ਨੇ ਜਦੋਂ ਸੁਮਨ ਦਾ ਬੈਗ ਚੈੱਕ ਕੀਤਾ ਤਾਂ ਅੰਦਰੋਂ 22 ਨਸ਼ੀਲੇ ਟੀਕੇ ਅਤੇ 20 ਗ੍ਰਾਮ ਸਮੈਕ ਬਰਾਮਦ ਹੋਈ।


Related News