ਔਰਤ ਨੇ ਪੱਖੇ ਨਾਲ ਚੁੰਨੀ ਬੰਨ੍ਹ ਕੇ ਲਿਆ ਫਾਹਾ, ਮੌਤ

Thursday, Apr 01, 2021 - 02:15 AM (IST)

ਔਰਤ ਨੇ ਪੱਖੇ ਨਾਲ ਚੁੰਨੀ ਬੰਨ੍ਹ ਕੇ ਲਿਆ ਫਾਹਾ, ਮੌਤ

ਪਠਾਨਕੋਟ, (ਸ਼ਾਰਦਾ)- ਸਰਕਾਰੀ ਕੁਆਰਟਰ ਭਾਸਕਰ ਨੰਬਰ-3 ’ਚ ਇਕ ਔਰਤ ਨੇ ਪੱਖੇ ਨਾਲ ਚੁੰਨੀ ਬੰਨ੍ਹ ਕੇ ਫਾਹਾ ਲੈ ਲਿਆ ਹੈ। ਸ਼ਿਕਾਇਤਕਰਤਾ ਮਾਇਆ ਦੇਵੀ ਵਾਸੀ ਪਿੰਡ ਪਨਿਆਲਾ (ਬਿਲਾਸਪੁਰ) ਨੇ ਮਾਮੂਨ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਦੀ ਲੜਕੀ ਮਧੂ ਕੁਮਾਰੀ ਦਾ ਵਿਆਹ ਕਰੀਬ 3 ਸਾਲ ਪਹਿਲਾਂ ਸਿਪਾਹੀ ਕਿਸ਼ੋਰੀ ਲਾਲ ਨਾਲ ਹੋਇਆ ਸੀ ਅਤੇ ਉਸ ਦਾ 2 ਸਾਲ ਦਾ ਇਕ ਲੜਕਾ ਹੈ। ਕਿਸ਼ੋਰੀ ਲਾਲ ਆਪਣੀ ਪਤਨੀ ਮਧੂ ਕੁਮਾਰੀ ਨਾਲ ਅਕਸਰ ਝਗੜਾ ਕਰਦਾ ਰਹਿੰਦਾ ਸੀ ਅਤੇ ਘਰੋਂ ਨਿਕਲਣ ਲਈ ਧਮਕੀਆਂ ਦਿੰਦਾ ਰਹਿੰਦਾ ਸੀ।
ਇਸ ਗੱਲ ਤੋਂ ਦੁਖੀ ਹੋ ਕੇ ਮਧੂ ਨੇ ਆਪਣੇ ਸਰਕਾਰੀ ਕੁਆਰਟਰ ’ਚ ਪੱਖੇ ਨਾਲ ਚੁੰਨੀ ਬੰਨ੍ਹ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸੂਚਨਾ ਮਿਲਣ ’ਤੇ ਮਾਮੂਨ ਪੁਲਸ ਪੁੱਜੀ ਅਤੇ ਸ਼ਿਕਾਇਤਕਰਤਾ ਦੇ ਬਿਆਨ ’ਤੇ ਕਿਸ਼ੋਰੀ ਲਾਲ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।


author

Bharat Thapa

Content Editor

Related News