ਟਰੇਨ ਦੀ ਫੇਟ ਵੱਜਣ ਨਾਲ  ਅੌਰਤ ਦੀ ਮੌਤ

Sunday, Jul 01, 2018 - 05:44 AM (IST)

ਟਰੇਨ ਦੀ ਫੇਟ ਵੱਜਣ ਨਾਲ  ਅੌਰਤ ਦੀ ਮੌਤ

ਚਾਉਕੇ, (ਰਜਿੰਦਰ)- ਅੱਜ ਸਵੇਰੇ ਬਠਿੰਡਾ ਤੋਂ ਅੰਬਾਲਾ ਜਾ ਰਹੀ ਟਰੇਨ ਗਿੱਲ ਕਲਾਂ ਰਾਮਪੁਰਾ ਫਾਟਕ ਕੋਲ ਇਕ ਅੌਰਤ ਦੀ ਫੇਟ ਵੱਜਣ ਨਾਲ ਮੌਕੇ ’ਤੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਰੇਲਵੇ ਰਾਮਪੁਰਾ ਪੁਲਸ ਦੁਆਰਾ ਦਿੱਤੀ ਸੂਚਨਾ ਮੁਤਾਬਕ ਰਫੀ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਅੱਜ ਸਵੇਰੇ 9 ਵਜੇ ਦੇ ਕਰੀਬ ਟਰੇਨ ਜੋ ਕਿ ਬਠਿੰਡਾ ਤੋਂ ਅੰਬਾਲਾ ਜਾ ਰਹੀ ਸੀ। ਪਿੰਡ ਗਿੱਲ ਕਲਾਂ ਰਾਮਪੁਰਾ ਦੇ ਫਾਟਕ ਲਾਗੇ ਇਕ ਅੌਰਤ ਕਵੀਤਾ ਰਾਣੀ (26) ਪਤਨੀ ਰਫੀ ਕੁਮਾਰ ਪੁੱਤਰ ਸੇਠ ਰਾਮ ਵਾਸੀ ਗਿੱਲ ਕਲਾ ਜੋ ਕਿ ਕਬਾੜ ਦਾ ਸਾਮਾਨ ਚੁੱਕ ਕੇ ਵੇਚਦੀ ਸੀ ਕਿ ਅਚਾਨਕ ਟਰੇਨ ਦੀ ਫੇਟ ਵੱਜਣ ਕਾਰਨ ਮੌਕੇ ’ਤੇ ਮੌਤ ਹੋ ਗਈ, ਜਿਸ ’ਤੇ ਰੇਲਵੇ ਰਾਮਪੁਰਾ ਪੁਲਸ ਦੇ ਇੰਚਾਰਜ ਹਰਬੰਸ ਸਿੰਘ ਨੇ 174 ਦੀ ਕਾਰਵਾਈ ਕੀਤੀ ਹੈ। ਜੀਵਨ ਜੋਤੀ ਵੈੱਲਫੇਅਰ ਕਲੱਬ ਦੇ ਮੈਂਬਰਾਂ ਨੇ ਮ੍ਰਿਤਕਾ ਨੂੰ ਹਸਪਾਤਲ ਪਹੁੰਚਾਇਆ, ਜਿਥੇ ਉਕਤ ਦਾ ਪੋਸਟਮਾਰਟਮ ਕਰ ਕੇ ਲਾਸ਼ ਘਰ ਦੇ ਮੈਂਬਰਾਂ ਨੂੰ ਦੇ ਦਿੱਤੀ ਜਾਵੇਗੀ।  
 


Related News