ਬੇਟਾ ਪੈਦਾ ਨਾ ਹੋਣ ਕਾਰਨ ਐੱਮ. ਆਰ. ਦੀ ਪਤਨੀ ਨੇ ਲਿਆ ਫਾਹਾ

Sunday, Jul 23, 2017 - 07:11 AM (IST)

ਬੇਟਾ ਪੈਦਾ ਨਾ ਹੋਣ ਕਾਰਨ ਐੱਮ. ਆਰ. ਦੀ ਪਤਨੀ ਨੇ ਲਿਆ ਫਾਹਾ

ਜਲੰਧਰ, (ਸ਼ੋਰੀ)— ਅੱਡਾ ਹੁਸ਼ਿਆਰਪੁਰ ਨਾਲ ਲੱਗਦੇ ਖਿੰਗਰਾ ਗੇਟ ਵਿਚ ਇਕ ਵਿਆਹੁਤਾ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਪ੍ਰਿਯੰਕਾ (28) ਪਤਨੀ ਤਰੁਣ ਸ਼ਰਮਾ ਦੇ ਤੌਰ 'ਤੇ ਹੋਈ ਹੈ। ਪੁਲਸ ਜਾਂਚ ਵਿਚ ਪਤਾ ਲੱਗਾ ਕਿ ਵਿਆਹੁਤਾ ਦੇ ਘਰ ਲੜਕੀ ਪੈਦਾ ਹੋਣ ਤੋਂ ਬਾਅਦ ਉਹ ਦੁਖੀ ਰਹਿਦੀ ਸੀ, ਜਿਸ ਕਾਰਨ ਉਸਨੇ ਇਹ ਕਦਮ ਚੁੱਕਿਆ। 
ਜਾਣਕਾਰੀ ਮੁਤਾਬਕ ਪ੍ਰਿਯੰਕਾ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਹੋਇਆ ਸੀ ਤੇ 15 ਦਿਨ ਪਹਿਲਾਂ ਹੀ ਉਸਨੇ ਇਕ ਬੱਚੀ ਨੂੰ ਜਨਮ ਦਿੱਤਾ ਸੀ। ਅੱਜ ਸਵੇਰੇ ਉਸਦਾ ਪਤੀ ਜੋ ਦਵਾਈਆਂ ਦੀ ਕੰਪਨੀ ਵਿਚ ਐੱਮ. ਆਰ. ਹੈ। ਉਹ ਕਿਸੇ ਕੰਮ ਬਾਹਰ ਗਿਆ ਸੀ, ਘਰ ਵਿਚ ਪ੍ਰਿਯੰਕਾ ਇਕੱਲੀ ਸੀ ਤੇ ਦੁਪਹਿਰ ਵੇਲੇ ਜਦੋਂ ਹੀ ਤਰੁਣ ਘਰ ਆਇਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਜਦੋਂ ਉਸਨੇ ਦੇਖਿਆ ਕਿ ਉਸਦੀ ਪਤਨੀ ਪੱਖੇ ਨਾਲ ਚੁੰਨੀ ਦੇ ਸਹਾਰੇ ਲਟਕ ਰਹੀ ਸੀ। ਉਸਨੇ ਤੁਰੰਤ ਉਸਨੂੰ ਹੇਠਾਂ ਲਾਹਿਆ ਤਾਂ ਪਤਨੀ ਦੇ ਸਾਹ ਚੱਲ ਰਹੇ ਸਨ। ਉਹ ਉਸਨੂੰ ਹਸਪਤਾਲ ਲੈ ਕੇ ਜਾਣ ਲੱਗਾ ਪਰ ਰਸਤੇ ਵਿਚ ਹੀ ਉਸਦੀ ਮੌਤ ਹੋ ਗਈ। ਡਾ. ਭੁਪਿੰਦਰ ਕੌਰ ਨੇ ਉਸਨੂੰ ਮ੍ਰਿਤਕ ਕਰਾਰ ਦੇ ਕੇ ਲਾਸ਼ ਮੁਰਦਾਘਰ ਭੇਜ ਦਿੱਤੀ।
ਥਾਣਾ 3 ਦੇ ਇੰਸ. ਗਗਨਦੀਪ ਸਿੰਘ ਘੁੰਮਣ ਨੇ ਦੱਸਿਆ ਕਿ ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ ਪ੍ਰਿਯੰਕਾ ਕੁੱਖ ਵਿਚੋਂ ਬੱਚੀ ਪੈਦਾ ਹੋਣ ਤੋਂ ਬਾਅਦ ਦੁਖੀ ਰਹਿਣ ਲੱਗੀ ਸੀ, ਜਿਸ ਨੂੰ ਪੋਸਟ ਡਲਿਵਰੀ ਡਿਪ੍ਰੈਸ਼ਨ ਵੀ ਕਿਹਾ ਜਾਂਦਾ ਹੈ। ਮੌਕੇ 'ਤੇ ਪਹੁੰਚ ਕੇ ਪੁਲਸ ਨੇ ਜਾਂਚ ਕੀਤੀ ਤਾਂ ਪੇਕੇ ਘਰ ਵਾਲਿਆਂ ਤੇ ਸਹੁਰਿਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਪੁਲਸ ਨੇ ਧਾਰਾ 174 ਦੇ ਅਧੀਨ ਕਾਰਵਾਈ ਕੀਤੀ ਹੈ। 


Related News