ਤੁਹਾਡੇ ਬੱਚਿਆਂ ਲਈ ਖਤਰਨਾਕ ਸਾਬਤ ਹੋ ਸਕਦੀ ਹੈ ਇਹ ਗੇਮ, ਸਕੂਲ ਦੇ ਰਹੇ ਨੇ ਮਾਪਿਆਂ ਨੂੰ ਗਾਈਡਲਾਈਨ

Tuesday, Aug 22, 2017 - 07:12 PM (IST)

ਜਲੰਧਰ— ਦੁਨੀਆ ਭਰ 'ਚ ਬੱਚਿਆਂ ਦੀ ਮੌਤ ਦਾ ਸਬੱਬ ਬਣ ਚੁੱਕੀ 'ਦਿ ਵ੍ਹੇਲ ਗੇਮ' ਨੂੰ ਜ਼ਿਲੇ ਦੇ ਸੀ. ਬੀ. ਆਈ. ਸਕੂਲਾਂ ਨੇ ਗੰਭੀਰਤਾ ਨਾਲ ਲੈ ਲਿਆ ਹੈ। ਸੀ. ਬੀ. ਆਈ. ਦੇ ਦਿਸ਼ਾਂ-ਨਿਰਦੇਸ਼ਾਂ ਤੋਂ ਬਾਅਦ ਬੱਚਿਆਂ ਨੂੰ ਇਸ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਸਕੂਲਾਂ ਵੱਲੋਂ ਮਾਂ-ਬਾਪ ਤੇ ਅਧਿਆਪਕ ਵਟਸਐਪ ਗਰੁੱਪ 'ਚ ਗੇਮ ਦੇ ਖਤਰਨਾਕ ਪਹਿਲੂਆਂ ਦੀ ਜਾਣਕਾਰੀ ਦੇ ਕੇ ਬੱਚਿਆਂ ਨੂੰ ਇਸ ਗੇਮ ਤੋਂ ਦੂਰ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ। ਸਕੂਲਾਂ ਨੇ ਮਾਪਿਆਂ ਨੂੰ ਗਾਈਡਲਾਈਨ ਵੀ ਜਾਰੀ ਕਰ ਦਿੱਤੀ ਹੈ। ਪ੍ਰਿੰਸੀਪਲ ਵੱਲੋਂ ਮਾਪਿਆਂ ਦੀ ਮੇਲ ਅਤੇ ਵਟਸਐਪ 'ਤੇ ਮੈਸੇਜ ਭੇਜੇ ਜਾ ਰਹੇ ਹਨ। ਪ੍ਰਿੰਸੀਪਲ ਨੇ ਕੰਪਿਊਟਰ ਅਧਿਆਪਕਾਂ ਨੂੰ ਹਿਦਾਇਤਾਂ ਦਿੱਤੀਆਂ ਹਨ ਕਿ ਜੇਕਰ ਬੱਚਾ ਕੰਪਿਊਟਰ ਸਿਸਟਮ ਦੀ ਵਰਤੋਂ ਕਰ ਰਿਹਾ ਹੈ ਤਾਂ ਉਸ ਦੀ ਬ੍ਰਾਊਜ਼ਿੰਗ ਹਿਸਟਰੀ ਚੈੱਕ ਕਰੋ। ਸ਼ਹਿਰ ਦੇ ਕੁਝ ਸਕੂਲ ਪ੍ਰਬੰਧਕਾਂ ਨੇ ਮਾਪਿਆਂ ਨੂੰ ਗੇਮ ਤੋਂ ਦੂਰ ਰਹਿਣ ਦੀਆਂ ਹਿਦਾਇਤਾਂ ਦਿੰਦੇ ਹੋਏ ਗਾਈਡਲਾਈਨ ਭੇਜੀ ਹੈ। 
ਇਹ ਹਨ ਦਿਸ਼ਾ-ਨਿਰਦੇਸ਼
ਬੱਚਿਆਂ ਨੂੰ ਜ਼ਿਆਦਾ ਦੇਰ ਤੱਕ ਮੋਬਾਈਲ ਨਾ ਦਿਓ।
ੂੱਬੱਚਾ ਇਕੱਲਾ ਮੋਬਾਈਲ ਲੈ ਕੇ ਨਾ ਬੈਠੇ। 
ਰਾਤ ਦੇ ਸਮੇਂ ਬੱਚੇ ਨੂੰ ਮੋਬਾਈਲ ਦੀ ਵਰਤੋਂ ਨਾ ਕਰਨ ਦਿਓ।
ਬੱਚੇ ਦੀ ਹਰ ਹਰਕਤ 'ਤੇ ਨਜ਼ਰ ਰੱਖੋ। 
ਬੱਚਾ ਘੱਟ ਗੱਲ ਕਰ ਰਿਹਾ ਹੈ ਤਾਂ ਕਾਰਨ ਪੁੱਛੋ। 
ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਬੱਚੇ ਮੋਬਾਈਲ 'ਤੇ ਕਿਹੜੀ ਐਪ ਲੋਡ ਕੀਤੀ ਹੈ, ਉਸ ਦੀ ਜਾਣਕਾਰੀ ਰੱਖੀ ਜਾਵੇ।
ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਫਾਰ ਗਰਲਜ਼ ਦੀ ਪ੍ਰਿੰਸੀਪਲ ਦੀਪਾ ਡੋਗਰਾ ਨੇ ਦੱਸਿਆ ਕਿ 'ਦਿ ਬਲੂ ਵ੍ਹੇਲ' ਦੇ ਕਹਿਰ ਤੋਂ ਬੱਚਿਆਂ ਨੂੰ ਬਚਾਉਣ ਲਈ ਮਾਪਿਆਂ ਨੂੰ ਗਾਈਡਲਾਈਨ ਭੇਜੀ ਜਾ ਰਹੀ ਹੈ। ਕੰਪਿਊਟਰ ਅਧਿਆਪਕਾਂ ਨੂੰ ਹਿਦਾਇਤਾਂ ਦਿੱਤੀਆਂ ਹਨ ਕਿ ਬੱਚਾ ਕੰਪਿਊਟਰ ਸਿਸਟਮ ਇਸਤੇਮਾਲ ਕਰ ਰਿਹਾ ਹੈ ਤਾਂ ਉਸ ਦੀ ਬ੍ਰਾਊਜ਼ਿੰਗ ਹਿਸਟਰੀ ਚੈੱਕ ਕਰਨਾ ਨਾ ਭੁੱਲੋ। 
ਪੁਲਸ ਡੀ. ਏ. ਵੀ. ਪਬਲਿਕ ਸਕੂਲ ਦੀ ਪ੍ਰਿੰਸੀਪਲ ਡਾ. ਰਸ਼ਿਮ ਵਿਜ ਨੇ ਕਿਹਾ ਕਿ ਮਾਰਨਿੰਗ ਅਸੈਂਬਲੀ ਦੌਰਾਨ ਬੱਚਿਆਂ ਨੂੰ ਗੇਮ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਮਾਪਿਆਂ ਨੂੰ ਵੀ ਬੱਚਿਆਂ ਨੂੰ ਮੋਬਾਈਲ ਨਾ ਦੇਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜੇਕਰ ਉਹ ਬੱਚਿਆਂ ਨੂੰ ਮੋਬਾਈਲ ਦਿੰਦੇ ਹਨ ਤਾਂ ਉਨ੍ਹਾਂ 'ਤੇ ਸਖਤ ਨਜ਼ਰ ਰੱਖੀ ਜਾਵੇ।


Related News