ਪਾਣੀ ਦਾ ਪੱਧਰ ਘਟਿਆ ਪਰ ਲੋਕਾਂ ਦੀਆਂ ਮੁਸ਼ਕਿਲਾਂ ਨਹੀਂ ਘਟੀਆਂ, ਹੁਣ ਚਿੱਕੜ ਤੇ ਗੰਦਗੀ ਨੇ ਕੀਤਾ ਜਿਊਣਾ ਮੁਹਾਲ
Sunday, Jul 16, 2023 - 01:38 PM (IST)
ਜਲੰਧਰ (ਚੋਪੜਾ)-ਪੰਜਾਬ ’ਚ ਮੌਨਸੂਨ ਦੀ ਬਰਸਾਤ ਤੇ ਹਿਮਾਚਲ ਪ੍ਰਦੇਸ਼ ਤੋਂ ਪਾਣੀ ਦੀ ਆਮਦ ਕਾਰਨ ਜ਼ਿਲ੍ਹੇ ਵਿਚ ਪਿਛਲੇ 6 ਦਿਨਾਂ ਤੋਂ ਹੜ੍ਹ ਵਰਗੀ ਸਥਿਤੀ ਹੁਣ ਕੁਝ ਹੱਦ ਤੱਕ ਆਮ ਵਾਂਗ ਹੋਣੀ ਸ਼ੁਰੂ ਹੋ ਗਈ ਹੈ। ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਬਾਰਿਸ਼ ਦੇ ਰੁਕਣ ਅਤੇ ਭਾਖੜਾ-ਬਿਆਸ ਡੈਮ ਦੇ ਫਲੱਡ ਗੇਟ ਨਾ ਖੋਲ੍ਹੇ ਜਾਣ ਨਾਲ ਸ਼ਾਹਕੋਟ, ਲੋਹੀਆਂ ਅਤੇ ਫਿਲੌਰ ਦੇ ਹੇਠਲੇ ਪਿੰਡਾਂ ’ਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ ਪਰ ਇਸ ਦੇ ਬਾਵਜੂਦ ਲੋਕਾਂ ਦੀਆਂ ਪ੍ਰੇਸ਼ਾਨੀਆਂ ਦਾ ਹੜ੍ਹ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ, ਜਿਨ੍ਹਾਂ ਇਲਾਕਿਆਂ ’ਚ ਪਾਣੀ ਦਾ ਪ੍ਰਕੋਪ ਘੱਟ ਹੋਇਆ ਹੈ, ਉੱਥੇ ਹੀ ਗੰਦਗੀ ਘਰਾਂ, ਦੁਕਾਨਾਂ ਤੇ ਖੇਤਾਂ ’ਚ ਵੜ ਗਈ ਹੈ।
ਇੰਨਾ ਹੀ ਨਹੀਂ, ਤਰਸਯੋਗ ਹਾਲਾਤਾਂ ਕਾਰਨ ਲੋਕਾਂ ’ਚ ਛੂਤ ਦੀਆਂ ਬੀਮਾਰੀਆਂ ਫ਼ੈਲਣ ਦਾ ਖ਼ਤਰਾ ਵੱਧ ਗਿਆ ਹੈ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੀ ਅਗਵਾਈ ’ਚ ਜ਼ਿਲ੍ਹੇ ਦੇ ਸਮੂਹ ਪ੍ਰਸ਼ਾਸਨਿਕ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਰਾਹਤ ਪ੍ਰਬੰਧਾਂ 'ਚ ਲੱਗੇ ਹੋਏ ਹਨ, ਉਥੇ ਹੀ ਨਗਰ ਨਿਗਮ ਮੰਤਰੀ ਬਲਕਾਰ ਸਿੰਘ, ਸੰਸਦ ਮੈਂਬਰ ਸੁਸ਼ੀਲ ਰਿੰਕੂ, ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਮੋਰਚਾ ਸੰਭਾਲ ਰਹੇ ਹਨ । ਸੀਚੇਵਾਲ ਤੇ ਮਨਰੇਗਾ ਮਜ਼ਦੂਰਾਂ ਦੀ ਸੰਗਤ ਅਜੇ ਵੀ ਧੁੱਸੀ ਬੰਨ੍ਹ ਦੀਆਂ ਦਰਾਰਾਂ ਨੂੰ ਭਰਨ ਅਤੇ ਮੁਰੰਮਤ ਦੇ ਕੰਮ ’ਚ ਰੁੱਝੀ ਹੋਈ ਸੀ।
ਪਾਣੀ ਦਾ ਪੱਧਰ ਘੱਟ ਹੋਣ ਕਾਰਨ ਐੱਨ. ਡੀ. ਆਰ. ਐੱਫ਼. ਅਤੇ ਫ਼ੌਜ ਦੀਆਂ ਟੀਮਾਂ ਨੇ ਵੀ ਵਾਪਸ ਪਰਤਣਾ ਸ਼ੁਰੂ ਕਰ ਦਿੱਤਾ ਹੈ। ਸਿਹਤ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਵੱਲੋਂ ਪਿੰਡਾਂ ਦੇ ਬਾਹਰ ਕੈਂਪ ਲਾਏ ਗਏ ਹਨ, ਜਿੱਥੇ ਬਿਮਾਰ ਲੋਕਾਂ ਦੇ ਇਲਾਜ ਦਾ ਪ੍ਰਬੰਧ ਕੀਤਾ ਗਿਆ ਹੈ। ਪਾਵਰਕਾਮ ਦੇ ਅਧਿਕਾਰੀ ਅਤੇ ਕਰਮਚਾਰੀ ਬਿਜਲੀ ਸਪਲਾਈ ਦਾ ਪ੍ਰਬੰਧ ਕਰਨ ਲਈ ਸੰਘਰਸ਼ ਕਰ ਰਹੇ ਹਨ ਪਰ ਅੱਜ ਵੀ ਕਈ ਪਿੰਡਾਂ ’ਚ 5-6 ਫੁੱਟ ਤੱਕ ਪਾਣੀ ਭਰਿਆ ਹੋਇਆ ਹੈ ਅਤੇ ਪ੍ਰਭਾਵਿਤ ਲੋਕ ਆਪਣਾ ਸਾਮਾਨ ਲੈ ਕੇ ਛੱਤਾਂ ’ਤੇ ਡੇਰੇ ਲਾਏ ਹੋਏ ਹਨ, ਜੇਕਰ ਆਉਣ ਵਾਲੇ ਦਿਨਾਂ ’ਚ ਵੀ ਭਾਰੀ ਮੀਂਹ ਦੇ ਹਾਲਾਤ ਨਾ ਬਣੇ ਤਾਂ ਅਗਲੇ ਕੁਝ ਹਫ਼ਤਿਆਂ ’ਚ ਹਾਲਾਤ ਆਮ ਵਾਂਗ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਵਿਦੇਸ਼ੀ ਧਰਤੀ ਨੇ ਨਿਗਲਿਆ ਮਾਪਿਆਂ ਦਾ ਜਵਾਨ ਪੁੱਤ, ਨਵਾਂਸ਼ਹਿਰ ਦੇ ਨੌਜਵਾਨ ਦੀ ਕੈਨੇਡਾ 'ਚ ਦਰਦਨਾਕ ਮੌਤ
ਇਹ ਵੀ ਪੜ੍ਹੋ- ਹੜ੍ਹਾਂ ਦਰਮਿਆਨ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਕਿਹੋ-ਜਿਹਾ ਰਹੇਗਾ ਅਗਲੇ ਦਿਨਾਂ ਦਾ ਹਾਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।