ਮੋਗਾ ’ਚ ਪਰਿਵਾਰ ’ਤੇ ਕਹਿਰ ਬਣ ਕੇ ਵਰ੍ਹਿਆ ਮੀਂਹ, ਦੋ ਮਾਸੂਮ ਬੱਚੀਆਂ ਦੀ ਮੌਤ

Sunday, Jul 17, 2022 - 06:25 PM (IST)

ਮੋਗਾ ’ਚ ਪਰਿਵਾਰ ’ਤੇ ਕਹਿਰ ਬਣ ਕੇ ਵਰ੍ਹਿਆ ਮੀਂਹ, ਦੋ ਮਾਸੂਮ ਬੱਚੀਆਂ ਦੀ ਮੌਤ

ਮੋਗਾ (ਗੋਪੀ ਰਾਊਕੇ, ਵਿਪਨ) : ਸ਼ਨੀਵਾਰ ਦੇਰ ਰਾਤ ਹੋਈ ਤੇਜ਼ ਬਾਰਿਸ਼ ਅਤੇ ਝੱਖੜ ਮੋਗਾ ’ਚ ਇਕ ਪਰਿਵਾਰ ’ਤੇ ਕਹਿਰ ਬਣ ਕੇ ਵਰ੍ਹਿਆ। ਤੇਜ਼ ਹਨ੍ਹੇਰੀ ਕਾਰਣ ਇਕ ਕੰਧ ਝੋਪੜੀ ’ਚ ਸੁੱਤੇ ਪਰਵਾਸੀ ਮਜ਼ਦੂਰ ਦੇ ਪਰਿਵਾਰ ’ਤੇ ਆ ਡਿੱਗੀ, ਜਿਸ ਕਾਰਨ 5 ਸਾਲਾ ਅਤੇ ਢਾਈ ਸਾਲਾ ਬੱਚੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਮੋਗਾ ਦੇ ਪਿੰਡ ਸੰਧੂਆ ਵਾਲਾ ਰੋਡ ਦੀ ਹੈ। ਜਿੱਥੇ ਸੜਕ ਕਿਨਾਰੇ ਝੋਪੜੀ ਬਣਾ ਕੇ ਸੁੱਤੇ 8 ਲੋਕਾਂ ’ਤੇ ਇਕ ਕੰਧ ਅਚਾਨਕ ਆ ਡਿੱਗੀ। ਇਸ ਹਾਦਸੇ ਵਿਚ ਦੋ ਬੱਚੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਪਰਿਵਾਰਕ ਮੈਂਬਰ ਜ਼ਖਮੀ ਹੋ ਗਏ। 

ਇਹ ਵੀ ਪੜ੍ਹੋ : ਮੋਬਾਇਲ ਦੀ ਜ਼ਿਆਦਾ ਵਰਤੋਂ ਕਰਨ ਵਾਲੇ ਸਾਵਧਾਨ, ਹੈਰਾਨ ਕਰ ਦੇਵੇਗੀ ਲੁਧਿਆਣਾ ਦੇ ਮੁੰਡਿਆਂ ਨਾਲ ਵਾਪਰੀ ਅਣਹੋਣੀ

ਮਲਬੇ ਹੇਠਾਂ ਦੱਬੇ ਪਰਿਵਾਰ ਦੀਆਂ ਚੀਖਾਂ ਸੁਣ ਕੇ ਲੋਕ ਇਕੱਠੇ ਹੋਏ ਅਤੇ ਰਾਹਤ ਕਾਰਜ ਸ਼ੁਰੂ ਕੀਤੇ ਪਰ ਜਦੋਂ ਤੱਕ ਬੱਚੀਆਂ ਨੂੰ ਬਾਹਰ ਕੱਢਿਆ ਗਿਆ, ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਮਦਦ ਦੀ ਗੁਹਾਰ ਲਗਾਈ ਹੈ। ਪੀੜਤ ਰਾਜੇਸ਼ ਸ਼ਾਹ ਪੁੱਤਰ ਚੰਦੇਸ਼ਵਰ ਸ਼ਾਹ ਨੇ ਦੱਸਿਆ ਕਿ ਉਹ ਪਿਛਲੇ 3 ਮਹੀਨਿਆਂ ਤੋਂ ਇਥੇ ਰਹਿ ਰਿਹਾ ਹੈ। ਦੂਜੇ ਪਾਸੇ ਜਿਵੇਂ ਨੇੜਲੇ ਲੋਕਾਂ ਨੂੰ ਘਟਨਾ ਦਾ ਪਤਾ ਲੱਗਾ ਤਾਂ ਸਾਰੇ ਬਚਾਅ ਕਰਨ ਵਿਚ ਲੱਗ ਗਏ ਪਰ ਉਦੋਂ ਤੱਕ ਦੋ ਛੋਟੀਆਂ ਬੱਚੀਆਂ ਦੀ ਮੌਤ ਹੋ ਚੁੱਕੀ ਸੀ। 

ਇਹ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ : ਮੁੱਖ ਸ਼ੂਟਰ ਪ੍ਰਿਯਵਰਤ ਫੌਜੀ ਨੇ ਚੱਕਰਾਂ ’ਚ ਪਾਈ ਪੁਲਸ, ਲੱਭ ਰਹੀ ਇਸ ਸਵਾਲ ਦਾ ਜਵਾਬ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News