ਹੁਣ ਵਿਜੀਲੈਂਸ ਬਿਊਰੋ ਕਰੇਗੀ ਸਰਕਾਰੀ ਗੋਦਾਮਾਂ ’ਚ ਕਰੋੜਾਂ ਰੁਪਏ ਦੇ ਅਨਾਜ ਘਪਲੇ ਦੀ ਜਾਂਚ

Friday, Aug 27, 2021 - 01:45 AM (IST)

ਹੁਣ ਵਿਜੀਲੈਂਸ ਬਿਊਰੋ ਕਰੇਗੀ ਸਰਕਾਰੀ ਗੋਦਾਮਾਂ ’ਚ ਕਰੋੜਾਂ ਰੁਪਏ ਦੇ ਅਨਾਜ ਘਪਲੇ ਦੀ ਜਾਂਚ

ਅੰਮ੍ਰਿਤਸਰ(ਇੰਦਰਜੀਤ)- ਜੰਡਿਆਲਾ ਦੇ ਸਰਕਾਰੀ ਗੋਦਾਮਾਂ ’ਚ 20 ਕਰੋੜ ਦਾ ਅਨਾਜ ਗਾਇਬ ਹੋਣ ਦਾ ਮਾਮਲਾ ਹੁਣ ਵਿਜੀਲੈਂਸ ਬਿਊਰੋ ਕੋਲ ਆ ਚੁੱਕਿਆ ਹੈ। ਇਸ ਮਾਮਲੇ ’ਚ ਜ਼ਿਲ੍ਹਾ ਫੂਡ ਸਪਲਾਈ ਵਿਭਾਗ ਦੇ ਕੰਟਰੋਲਰ ਰਾਜ ਰਿਸ਼ੀ ਮਹਿਰਾ ਦੇ ਕਹਿਣ ’ਤੇ ਮਾਮਲਾ ਜੰਡਿਆਲਾ ਪੁਲਸ ਨੇ ਦਰਜ ਕੀਤਾ ਸੀ ਅਤੇ ਇਸ ਦੀ ਜਾਂਚ ਡੀ. ਐੱਸ. ਪੀ. ਸੁਖਵਿੰਦਰ ਸਿੰਘ ਕੋਲ ਸੀ। ਹਾਲਾਂਕਿ ਸ਼ਿਕਾਇਤਕਰਤਾ ਰਾਜ ਰਿਸ਼ੀ ਮਹਿਰਾ ਖੁਦ ਵੀ ਚਾਰਜਸ਼ੀਟ ਹੋਏ ਸਨ। ਇਸ ਉਪਰੰਤ ਬੀਤੇ ਦਿਨ ਫੂਡ ਸਪਲਾਈ ਵਿਭਾਗ ਦੀ ਜੁਆਇੰਟ ਡਾਇਰੈਕਟਰ ਮੈਡਮ ਅੰਜੁਮਨ ਭਾਸਕਰ ਵੀ ਇਸ ਕੇਸ ਦੀ ਜਾਂਚ ਸਬੰਧੀ ਅੰਮ੍ਰਿਤਸਰ ’ਚ ਪਹੁੰਚੀ ਹੈ। ਬੀਤੇ ਦਿਨ ਬਦਲਦੇ ਘਟਨਾਕ੍ਰਮ ’ਚ ਇਹ ਜਾਂਚ ਹੁਣ ਅੰਮ੍ਰਿਤਸਰ ਦਿਹਾਤੀ ਪੁਲਸ ਤੋਂ ਹਟਾ ਲਈ ਗਈ ਹੈ, ਉਥੇ ਹੀ ਹੁਣ ਇਹ ਜਾਂਚ ਅੰਮ੍ਰਿਤਸਰ ਬਾਰਡਰ ਰੇਂਜ ਵਿਜੀਲੈਂਸ ਬਿਊਰੋ ਦੇ ਐੱਸ. ਐੱਸ. ਪੀ. ਪਰਮਪਾਲ ਸਿੰਘ ਕਰਨਗੇ।

ਇਹ ਵੀ ਪੜ੍ਹੋ- ਕੈਪਟਨ ਅਮਰਿੰਦਰ ਨੇ ਚੰਡੀਗੜ੍ਹ ਵਿਖੇ ਡਿਨਰ ਡਿਪਲੋਮੇਸੀ ਤਹਿਤ ਕੀਤਾ ਸ਼ਕਤੀ ਪ੍ਰਦਰਸ਼ਨ (ਵੀਡੀਓ)

ਜਾਣਕਾਰੀ ਮੁਤਾਬਕ ਇਸ ਮਾਮਲੇ ਦਾ ਮੁਲਜ਼ਮ ਇੰਸਪੈਕਟਰ ਜਸਦੇਵ ਸਿੰਘ ਗਾਇਬ ਹੋ ਚੁੱਕਿਆ ਸੀ ਜਿਸ ਦੀ ਵਿਦੇਸ਼ ਜਾਣ ਦੀ ਸੂਚਨਾ ਸੀ। ਫੂਡ ਸਪਲਾਈ ਵਿਭਾਗ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਹੁਕਮ ’ਤੇ 4 ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਜ਼ਿਲਾ ਫੂਡ ਸਪਲਾਈ ਕੰਟਰੋਲਰ ਰਾਜ ਰਿਸ਼ੀ ਮਹਿਰਾ, ਸਾਬਕਾ ਕੰਟਰੋਲਰ ਮੈਡਮ ਜਸਜੀਤ ਕੌਰ, ਲਖਵਿੰਦਰ ਸਿੰਘ, ਸਤਵੀਰ ਸਿੰਘ ਮਾਵੀ, ਹਿਮਾਂਸ਼ੂ ਕੁੱਕਡ਼ ਸਮੇਤ 9 ਲੋਕ ਚਾਰਜਸ਼ੀਟ ਹੋਏ ਸਨ।

ਘਪਲੇ ਦਾ ਮੁੱਖ ਮੁਲਜ਼ਮ ਇੰਸ. ਜਸਦੇਵ ਸਿੰਘ ਜੋ ਇਕ ਵਿਧਾਇਕ ਦਾ ਨਜ਼ਦੀਕੀ ਦੱਸਿਆ ਜਾਂਦਾ ਸੀ, ਸਭ ਤੋਂ ਪਹਿਲਾਂ ਉਸ ਦਾ ਕੈਨੇਡਾ ਫਿਰ ਦੁਬਈ ਅਤੇ ਬਾਅਦ ’ਚ ਕਈ ਹੋਰ ਦੇਸ਼ਾਂ ’ਚ ਮੌਜੂਦ ਹੋਣ ਦਾ ਦੱਸਿਆ ਜਾਂਦਾ ਸੀ। ਇਸ ਸਬੰਧ ’ਚ ਇਕ ਉੱਚ ਪੁਲਸ ਅਧਿਕਾਰੀ ਨੇ ਜਗ ਬਾਣੀ ਨੂੰ ਦੱਸਿਆ ਕਿ ਇੰਮੀਗ੍ਰੇਸ਼ਨ ਵਿਭਾਗ ਮੁਤਾਬਕ ਮੁਲਜ਼ਮ ਜਸਦੇਵ ਸਿੰਘ ਇਸ ਸਮੇਂ ਤੁਰਕਮੇਨਿਸਤਾਨ ’ਚ ਹੈ। ਅਧਿਕਾਰੀ ਨੇ ਦੱਸਿਆ ਕਿ ਜੇਕਰ ਉਹ ਤੁਰਕਮੇਨਿਸਤਾਨ ਛੱਡ ਕੇ ਕਿਸੇ ਹੋਰ ਦੇਸ਼ ’ਚ ਗਿਆ ਤਾਂ ਵੀ ਇਸ ਦੀ ਜਾਣਕਾਰੀ ਇੰਮੀਗ੍ਰੇਸ਼ਨ ਵਿਭਾਗ ਤੋਂ ਮਿਲ ਸਕਦੀ ਹੈ।

ਇਹ ਵੀ ਪੜ੍ਹੋ- ਨਵਜੋਤ ਸਿੱਧੂ ਨੇ ਕੈਪਟਨ ਨੂੰ ਯਾਦ ਕਰਵਾਇਆ ਬਿਜਲੀ ਦੇ ਸਸਤੇ ਰੇਟਾਂ ਦਾ ਵਾਅਦਾ (ਵੀਡੀਓ)

ਇਸ ਸਬੰਧ ’ਚ ਵਿਜੀਲੈਂਸ ਬਿਊਰੋ ਦੇ ਐੱਸ. ਐੱਸ. ਪੀ. ਅੰਮ੍ਰਿਤਸਰ ਬਾਰਡਰ ਰੇਂਜ ਪਰਮਪਾਲ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਪੂਰੀ ਪਾਰਦਰਸ਼ਤਾ ਨਾਲ ਹੋਵੇਗੀ ਅਤੇ ਕਿਸੇ ਵੀ ਮੁਲਜ਼ਮ ਨੂੰ ਛੱਡਿਆ ਨਹੀਂ ਜਾਵੇਗਾ ਅਤੇ ਨਾ ਹੀ ਕਿਸੇ ਬੇਕਸੂਰ ਨੂੰ ਫਸਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਟਾ ਦਾਲ ਸਕੀਮ ਦੇ ਹੇਠ ਗਰੀਬ ਲੋਕਾਂ ਨੂੰ ਵੰਡੀ ਜਾਣ ਵਾਲੀ ਕਣਕ ਬਰਾਮਦ ਕੀਤੀ ਜਾਵੇਗੀ।


author

Bharat Thapa

Content Editor

Related News