ਟ੍ਰੇਨਿੰਗ ਦੌਰਾਨ ਅਧਿਆਪਕਾਂ ਨੇ ਸਿੱਖੇ ਪੜ੍ਹਾਉਣ ਦੇ ਨਵੇਂ ਤਰੀਕੇ
Monday, Jul 30, 2018 - 01:44 AM (IST)

ਬੰਗਾ, (ਭਟੋਆ)-ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ’ਚ ਚੱਲ ਰਹੇ ਪ੍ਰਾਜੈਕਟ ‘ਪਡ਼੍ਹੋ ਪੰਜਾਬ-ਪਡ਼੍ਹਾਓ ਪੰਜਾਬ’ ਤਹਿਤ ਸਰਕਾਰੀ ਸਕੂਲ ਵਿਚ ਸਿੱਖਿਆ ਦਾ ਆਦਾਨ-ਪ੍ਰਦਾਨ ਬਡ਼ੀ ਤੇਜ਼ੀ ਨਾਲ ਹੋ ਰਿਹਾ ਹੈ। ਬਲਾਕ ਬੰਗਾ ਦੇ ਪ੍ਰਾਇਮਰੀ ਅਧਿਆਪਕਾਂ ਦੀ ਪਿੰਡ ਮੁਕਸਪੁਰ ਵਿਖੇ ਚੱਲੀ 3 ਰੋਜ਼ਾ ਟ੍ਰੇਨਿੰਗ ਦੌਰਾਨ ਬਲਾਕ ਮਾਸਟਰ ਟ੍ਰੇਨਰਜ਼ ਬੰਗਾ ਦੀ ਅਗਵਾਈ ’ਚ ਬੱਚਿਆਂ ਨੂੰ ਪਡ਼੍ਹਾਉਣ ਦੇ ਨਵੇਂ ਤੌਰ-ਤਰੀਕਿਆਂ ਤੋਂ ਜਾਣੂ ਕਰਵਾਇਆ ਗਿਆ। ਇਸ ਤਿੰਨ ਰੋਜ਼ਾ ਟ੍ਰੇਨਿੰਗ ਦੌਰਾਨ ਸਾਹਮਣੇ ਆਇਆ ਕਿ ਹੁਣ ਸਰਕਾਰੀ ਪ੍ਰਾਇਮਰੀ ਸਕੂਲਾਂ ਅੰਦਰੋਂ ਬੱਚਿਆਂ ਦੇ ਰੋਣ-ਕੁਰਲਾਉਣ ਦੀ ਥਾਂ ਅਧਿਆਪਕਾਂ ਦੁਆਰਾ ਗੁਣਗੁਣਾ, ਉੱਚੀ-ਉੱਚੀ ਹੱਸਣਾ, ਤਾਡ਼ੀਆਂ ਮਾਰਨ ਅਤੇ ਬੋਲੀਆਂ ਪਾਉਣ ਦੀਆਂ ਆਵਾਜ਼ਾਂ ਸੁਣਾਈ ਦੇਣਗੀਆਂ। ਹੁਣ ਤੋਂ ਬਾਅਦ ਬੱਚਿਆਂ ਨੂੰ ਪੰਜਾਬੀ, ਹਿੰਦੀ, ਅੰਗਰੇਜ਼ੀ, ਗਣਿਤ ਅਤੇ ਵਾਤਾਵਰਣ ਦੇ ਵਿਸ਼ੇ ਗੀਤਾਂ ਰਾਹੀਂ ਨੱਚ-ਟੱਪ ਕੇ ਜਾਂ ਕਵਿਤਾਵਾਂ ਰਾਹੀਂ ਰੌਚਕਤਾ ਭਰਪੂਰ ਤਰੀਕਿਆਂ ਨਾਲ ਪਡ਼੍ਹਾਏ ਜਾਣਗੇ। ਇਸ ਸੈਮੀਨਾਰ ਦੌਰਾਨ ਆਪਣੇ ਸੰਬੋਧਨ ਦੌਰਾਨ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਅਧਿਆਪਕ ਵਰਗ ਨੂੰ ਵਿਦਿਆਰਥੀਆਂ ਦੇ ਗਿਆਨ ਰੂਪੀ ਮਹਿਲ ਦੇ ਬਨੇਰੇ ਸ਼ਿੰਗਾਰਨ ਦੀ ਬਜਾਏ ਇਸ ਦੀਆਂ ਨੀਹਾਂ ਮਜ਼ਬੂਤ ਕਰਨਗੀਆਂ ਹੋਣਗੀਆਂ। ਇਸ ਮੌਕੇ ਜ਼ਿਲਾ ਕੋਆਰਡੀਨੇਟਰ ਸਤਨਾਮ ਸਿੰਘ ਤੇ ਨੀਲ ਕਮਲ ਨੇ ਵੀ ਉੱਚੇਚੇ ਤੌਰ ’ਤੇ ਸ਼ਿਰਕਤ ਕੀਤੀ।
ਇਸ ਮੌਕੇ ਅਸ਼ੋਕ ਕੁਮਾਰ ਤੇ ਕੰਗ ਰੌਡ਼ ਨੇ ਟ੍ਰੇਨਿੰਗ ਦਿੱਤੀ। ਅਧਿਆਪਕਾਂ ਵਿਚ ਰਾਜ ਕੁਮਾਰ ਹੀਉਂ, ਬਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਹਰੀਸ਼ ਕੁਮਾਰ, ਸਰਬਜੀਤ ਕੌਰ, ਸੁਨੀਤਾ ਰਾਣੀ, ਰਿਤ ੂ ਬਾਲਾ, ਗੁਰਪ੍ਰੀਤ ਕੌਰ, ਪਰਮਜੀਤ ਕੌਰ ਅਤੇ ਅੰਜੂ ਭੱਲਾ ਪ੍ਰਮੁੱਖ ਤੌਰ ’ਤੇ ਹਾਜ਼ਰ ਸਨ।