ਵਪਾਰੀ ਨੇ ਲਾਇਆ ਬੈਂਕ ਮੈਨੇਜਰ ''ਤੇ ਗਲਤ ਵਿਵਹਾਰ ਦਾ ਦੋਸ਼

Saturday, Feb 03, 2018 - 06:09 AM (IST)

ਵਪਾਰੀ ਨੇ ਲਾਇਆ ਬੈਂਕ ਮੈਨੇਜਰ ''ਤੇ ਗਲਤ ਵਿਵਹਾਰ ਦਾ ਦੋਸ਼

ਫਤਿਹਗੜ੍ਹ ਪੰਜਤੂਰ, (ਜ.ਬ.)- ਕਸਬੇ ਦੇ ਉੱਘੇ ਵਪਾਰੀ ਅਗਰਵਾਲ ਪਾਈਪ ਸਟੋਰ ਦੇ ਮਾਲਕ ਵਿਜੇ ਅਗਰਵਾਲ ਦੇ ਬੇਟੇ ਸੰਜੀਵ ਅਗਰਵਾਲ ਨੇ ਸਟੇਟ ਬੈਂਕ ਆਫ ਇੰਡੀਆ ਦੇ ਮੈਨੇਜਰ ਅੰਮ੍ਰਿਤਪਾਲ ਸਿੰਘ 'ਤੇ ਗਲਤ ਵਿਵਹਾਰ ਦੇ ਦੋਸ਼ ਲਾਉਂਦਿਆਂ ਬੈਂਕ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ।   ਸੰਜੀਵ ਅਗਰਵਾਲ ਨੇ ਕਿਹਾ ਕਿ ਅੱਜ ਜਦੋਂ ਉਹ ਆਪਣੇ ਖਾਤੇ ਦੀ ਸਟੇਟਮੈਂਟ ਲੈਣ ਲਈ ਬੈਂਕ ਗਿਆ ਤਾਂ ਬੈਂਕ ਮੈਨੇਜਰ ਵੱਲੋਂ ਉਸ ਨਾਲ ਗਲਤ ਵਿਵਹਾਰ ਕੀਤਾ ਗਿਆ। ਸੰਜੀਵ ਅਗਰਵਾਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਮੈਂ ਆਪਣੀ ਦੁਕਾਨ ਦੇ ਕੰਮ ਦੇ ਸਿਲਸਿਲੇ 'ਚ ਬੈਂਕ ਗਿਆ ਤਾਂ 11 ਵਜੇ ਤਕ ਬੈਂਕ ਦਾ ਦਰਵਾਜ਼ਾ ਬੰਦ ਸੀ, ਜਦੋਂ ਮੈਂ ਗਾਰਡ ਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ ਤਾਂ ਉਸਨੇ ਅੱਗੋਂ ਜਵਾਬ ਦਿੰਦਿਆਂ ਕਿਹਾ ਕਿ ਬੈਂਕ 12 ਵਜੇ ਤੋਂ ਬਾਅਦ ਖੁੱਲ੍ਹੇਗਾ, ਜਿਸਦੇ ਚੱਲਦੇ ਮੈਂ ਬੈਂਕ ਦੇ ਬੰਦ ਦਰਵਾਜ਼ੇ ਦੀਆਂ ਫੋਟੋਆਂ ਆਪਣੀ ਫੇਸਬੁੱਕ ਆਈ. ਡੀ. 'ਤੇ ਪਾ ਦਿੱਤੀਆਂ ਕਿ 11 ਵਜੇ ਤਕ ਬੈਂਕ ਦਾ ਦਰਵਾਜ਼ਾ ਬੰਦ ਹੈ ਤੇ ਵੱਡੀ ਗਿਣਤੀ 'ਚ ਬੈਂਕ ਉਪਭੋਗਤਾ ਕੰਮ ਕਰਵਾਉਣ ਲਈ ਪਰੇਸ਼ਾਨ ਹੋ ਰਹੇ ਹਨ। 
ਸੰਜੀਵ ਅਗਰਵਾਲ ਨੇ ਦੋਸ਼ ਲਾਇਆ ਕਿ ਇਸੇ ਰੰਜਿਸ਼ ਤਹਿਤ ਬੈਂਕ ਮੈਨੇਜਰ ਵੱਲੋਂ ਮੇਰੇ ਨਾਲ ਅੱਜ ਗਲਤ ਵਿਹਾਰ ਕੀਤਾ ਗਿਆ।
ਕੀ ਕਹਿਣਾ ਹੈ ਬੈਂਕ ਮੈਨੇਜਰ ਦਾ
ਜਦੋਂ ਇਸ ਸਬੰਧੀ ਬੈਂਕ ਮੈਨੇਜਰ ਅੰਮ੍ਰਿਤਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਉਕਤ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਬੈਂਕ 'ਚ ਆਉਣ ਵਾਲੇ ਹਰ ਇਕ ਉਪਭੋਗਤਾ ਦਾ ਉਹ ਸਨਮਾਨ ਕਰਦੇ ਹਨ। ਉਨ੍ਹਾਂ ਸੰਜੀਵ ਅਗਰਵਾਲ ਵੱਲੋਂ ਲਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਜਦੋਂ ਉਨ੍ਹਾਂ ਤੋਂ ਸੰਜੀਵ ਅਗਰਵਾਲ ਵੱਲੋਂ ਫੇਸਬੁੱਕ 'ਤੇ ਬੰਦ ਬੈਂਕ ਦੀਆਂ ਫੋਟੋਆਂ ਪਾਉਣ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਸ ਦਿਨ ਅਣਪਛਾਤੇ ਚੋਰਾਂ ਵੱਲੋਂ ਬੈਂਕ 'ਚ ਚੋਰੀ ਕਰਨ ਦਾ ਯਤਨ ਕੀਤਾ ਗਿਆ ਸੀ ਤੇ ਉਸ ਸਮੇਂ ਪੁਲਸ ਅਧਿਕਾਰੀ ਬੈਂਕ ਅੰਦਰ ਘਟਨਾ ਦੀ ਜਾਂਚ ਕਰ ਰਹੇ ਸਨ ਤੇ ਬੈਂਕ ਦੀ ਸੁਰੱਖਿਆ ਕਰਕੇ ਕਿਸੇ ਵੀ ਉਪਭੋਗਤਾ ਨੂੰ ਉਨੀ ਦੇਰ ਅੰਦਰ ਨਹੀਂ ਸੀ ਆਉਣ ਦਿੱਤਾ ਗਿਆ, ਜਦੋਂ ਤਕ ਪੁਲਸ ਅਧਿਕਾਰੀ ਜਾਂਚ ਕਰ ਰਹੇ ਸਨ। ਇਸ ਕਰਕੇ ਹੀ ਉਸ ਦਿਨ ਸਾਡੇ ਵੱਲੋਂ ਬੈਂਕ ਦਾ ਦਰਵਾਜ਼ਾ ਬੰਦ ਰੱਖਿਆ ਗਿਆ ਸੀ।


Related News