ਮਾਈਨਿੰਗ ਸਲਿੱਪ ਦੀ ਦੁਬਾਰਾ ਵਰਤੋਂ ਕਰਦਾ ਟਰੈਕਟਰ-ਟਰਾਲੀ ਚਾਲਕ ਕਾਬੂ
Tuesday, Oct 24, 2017 - 05:53 AM (IST)
ਨਵਾਂਸ਼ਹਿਰ, (ਮਨੋਰੰਜਨ, ਤ੍ਰਿਪਾਠੀ)- ਨਾਜਾਇਜ਼ ਮਾਈਨਿੰਗ ਖਿਲਾਫ਼ ਜਾਂਚ ਲਈ ਗਠਿਤ ਐੱਸ. ਡੀ. ਐੱਮ. ਨਵਾਂਸ਼ਹਿਰ ਆਦਿੱਤਿਆ ਉੱਪਲ ਦੀ ਅਗਵਾਈ ਵਾਲੀ ਟੀਮ ਵੱਲੋਂ ਅੱਜ ਸ਼ਾਮ ਮਾਈਨਿੰਗ ਸਲਿੱਪ ਦੀ ਦੁਬਾਰਾ ਵਰਤੋਂ ਕਰਦੇ ਰੇਤਾ ਨਾਲ ਭਰੇ ਟਰੈਕਟਰ-ਟਰਾਲੀ ਦੇ ਚਾਲਕ ਨੂੰ ਕਾਬੂ ਕੀਤਾ ਗਿਆ।
ਐੱਸ. ਡੀ. ਐੱਮ. ਸ਼੍ਰੀ ਉੱਪਲ ਅਨੁਸਾਰ ਉਨ੍ਹਾਂ ਜਦੋਂ ਉਕਤ ਟਰੈਕਟਰ-ਟਰਾਲੀ ਦੀ ਜਾਂਚ ਦੌਰਾਨ ਮਾਈਨਿੰਗ ਸਲਿੱਪ ਦੀ ਪੜਤਾਲ ਕੀਤੀ ਤਾਂ ਇਹ ਸਵੇਰੇ ਹੀ ਜਾਰੀ ਕੀਤੀ ਹੋਈ ਸੀ। ਉਨ੍ਹਾਂ ਮਾਈਨਿੰਗ ਵਿਭਾਗ ਨੂੰ ਟਰੈਕਟਰ-ਟਰਾਲੀ ਕਬਜ਼ੇ 'ਚ ਲੈ ਕੇ ਕਾਨੂੰਨੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ, ਜਿਸ 'ਤੇ ਮਾਈਨਿੰਗ ਵਿਭਾਗ ਵੱਲੋਂ ਐੱਸ. ਐੱਚ. ਓ. ਰਾਹੋਂ ਨੂੰ ਅਗਲੀ ਕਾਰਵਾਈ ਲਈ ਲਿਖ ਦਿੱਤਾ ਗਿਆ।
