ਟਰੈਕਟਰ ਦੇ ਟਾਇਰ ਹੇਠਾਂ ਆ ਕੇ ਨੌਜਵਾਨ ਦੀ ਮੌਤ

Wednesday, Jun 27, 2018 - 05:50 AM (IST)

ਟਰੈਕਟਰ ਦੇ ਟਾਇਰ ਹੇਠਾਂ ਆ ਕੇ ਨੌਜਵਾਨ ਦੀ ਮੌਤ

ਟਾਂਡਾ ਉਡ਼ਮੁਡ਼, (ਪੰਡਿਤ, ਮੋਮੀ)- ਟਾਂਡਾ-ਸ੍ਰੀ ਹਰਗੋਬਿੰਦਪੁਰ ਸਡ਼ਕ ’ਤੇ ਪਿੰਡ ਗਿੱਲ ਨਜ਼ਦੀਕ ਅੱਜ ਦੁਪਹਿਰੇ ਵਾਪਰੇ ਹਾਦਸੇ ਵਿਚ ਇਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਮੀਰ (17) ਪੁੱਤਰ ਬਲਦੇਵ ਸਿੰਘ ਵਾਸੀ ਬੁਤਾਲਾ (ਢਿੱਲਵਾਂ) ਵਜੋਂ ਹੋਈ ਹੈ। ਹਾਦਸਾ ਕਰੀਬ 2.45 ਵਜੇ ਉਸ ਸਮੇਂ ਵਾਪਰਿਆ ਜਦੋਂ ਸਮੀਰ ਆਪਣੇ ਚਾਚੇ ਜਸਵੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਨਾਲ ਟਰੈਕਟਰ ’ਤੇ ਸਵਾਰ ਹੋ ਕੇ ਆਪਣੇ ਪਿੰਡ ਜਾ ਰਿਹਾ ਸੀ। ਪਿੰਡ ਗਿੱਲ ਨਜ਼ਦੀਕ ਟੁੱਟੀ ਸਡ਼ਕ ਕਾਰਨ ਸਮੀਰ  ਟਰੈਕਟਰ ਤੋਂ ਉਛਲ ਕੇ ਸਡ਼ਕ  ਵਿਚਕਾਰ ਡਿੱਗ ਗਿਆ ਅਤੇ ਟਰੈਕਟਰ ਦਾ ਟਾਇਰ ਉਸ  ਉਪਰੋਂ  ਲੰਘ  ਗਿਆ, ਜਿਸ ਕਰ ਕੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। 
ਮ੍ਰਿਤਕ ਦੇ ਚਾਚੇ  ਨੇ ਦੱਸਿਆ ਕਿ ਉਹ ਸੈਲਾ ਖੁਰਦ  ਵਿਖੇ ਤੂਡ਼ੀ ਛੱਡ ਕੇ ਵਾਪਸ ਪਿੰਡ  ਜਾ ਰਹੇ ਸਨ ਕਿ ਉਕਤ ਹਾਦਸਾ ਵਾਪਰ ਗਿਆ। ਟਾਂਡਾ ਪੁਲਸ ਦੇ ਏ. ਐੱਸ. ਆਈ. ਸੁਰਿੰਦਰ ਸਿੰਘ ਦੀ ਟੀਮ ਨੇ 
ਲਾਸ਼ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


Related News