ਵਿਧਾਇਕ ਆਵਲਾ ਨੇ ਸਿਵਲ ਹਸਪਤਾਲ ’ਚ ਆਕਸਜੀਨ ਪਲਾਂਟ ਦਾ ਕੀਤਾ ਉਦਘਾਟਨ

Tuesday, Sep 14, 2021 - 10:12 PM (IST)

ਵਿਧਾਇਕ ਆਵਲਾ ਨੇ ਸਿਵਲ ਹਸਪਤਾਲ ’ਚ ਆਕਸਜੀਨ ਪਲਾਂਟ ਦਾ ਕੀਤਾ ਉਦਘਾਟਨ

ਜਲਾਲਾਬਾਦ(ਨਿਖੰਜ)- ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿਚ ਬਣਾਏ ਗਏ ਨਵੇਂ ਆਕਸੀਜਨ ਪਲਾਂਟ ਦਾ ਉਦਘਾਟਨ ਅੱਜ ਹਲਕਾ ਵਿਧਾਇਕ ਸ. ਰਮਿੰਦਰ ਸਿੰਘ ਆਵਲਾ, ਡਿਪਟੀ ਕਮਿਸ਼ਨਰ ਸ. ਅਰਵਿੰਦਪਾਲ ਸਿੰਘ ਸੰਧੂ ਅਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਜ਼ ਫਰੀਦਕੋਟ ਦੇ ਵਾਇਸ ਚਾਂਸਲਰ ਡਾ. ਰਾਜ ਬਹਾਦਰ ਨੇ ਕੀਤਾ।

ਇਹ ਵੀ ਪੜ੍ਹੋ- ਮੋਹਾਲੀ ਏਅਰ ਕਾਰਗੋ ਕੰਪਲੈਕਸ ਨਵੰਬਰ ਤੱਕ ਹੋਵੇਗਾ ਚਾਲੂ : ਵਿਨੀ ਮਹਾਜਨ
ਇਸ ਆਕਸੀਜਨ ਪਲਾਂਟ ਦਾ ਨਿਰਮਾਣ ਪੰਜਾਬ ਸਰਕਾਰ ਨਾਲ ਮਿਲ ਕੇ ਐੱਚ.ਡੀ.ਐੱਫ.ਸੀ. ਬੈਂਕ ਨੇ ਐੱਲ ਐਂਡ ਟੀ ਨਾਲ ਮਿਲ ਕੇ ਕੀਤਾ ਹੈ। ਵਿਧਾਇਕ ਆਵਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੋਵਿਡ ਦੀ ਕਿਸੇ ਵੀ ਸੰਭਾਵਿਤ ਤੀਜੀ ਲਹਿਰ ਦੇ ਖਤਰੇ ਨਾਲ ਨਜਿੱਠਣ ਲਈ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਨ ਸਹਿਯੋਗ ਨਾਲ ਹੀ ਅਸੀਂ ਤੀਜੀ ਲਹਿਰ ਨੂੰ ਰੋਕ ਸਕਦੇ ਹਾਂ। ਉਨ੍ਹਾਂ ਨੇ ਇਸ ਪਲਾਂਟ ਦੀ ਸਥਾਪਨਾ ਲਈ ਐੱਚ. ਡੀ. ਐੱਫ. ਸੀ. ਬੈਂਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਪਲਾਂਟ ਦੀ ਸਮੱਰਥਾ 960 ਲਿਟਰ ਪ੍ਰਤੀ ਮਿੰਟ ਹੈ।

PunjabKesari

ਡੀ.ਸੀ. ਅਰਵਿੰਦ ਪਾਲ ਸਿੰਘ ਸੰਧੂ ਨੇ ਕਿਹਾ ਕਿ ਫਾਜ਼ਿਲਕਾ ਜ਼ਿਲ੍ਹਾ ਆਕਸੀਜਨ ਪ੍ਰਤੀ ਹੁਣ ਆਤਮ ਨਿਰਭਰ ਹੋ ਗਿਆ ਹੈ ਕਿਉਂਕਿ ਅਬੋਹਰ ਅਤੇ ਜਲਾਲਾਬਾਦ ਦੇ ਸਰਕਾਰੀ ਹਸਪਤਾਲਾਂ ਵਿਚ ਆਕਸੀਜਨ ਪਲਾਂਟ ਚੱਲ ਪਏ ਹਨ ਜਦ ਕਿ ਫਾਜ਼ਿਲਕਾ ਦੇ ਹਸਪਤਾਲ ਵਿਚ ਜਲਦ ਹੀ ਆਕਸੀਜਨ ਪਲਾਂਟ ਸ਼ੁਰੂ ਹੋ ਜਾਵੇਗਾ। ਐੱਚ. ਡੀ. ਐੱਫ. ਸੀ. ਬੈਂਕ ਦੇ ਸਰਕਲ ਹੈੱਡ ਵਿਵੇਕ ਡੋਡਾ ਨੇ ਦੱਸਿਆ ਕਿ ਉਨ੍ਹਾਂ ਦਾ ਬੈਂਕ ਦੇਸ਼ ਭਰ ਵਿਚ 20 ਆਕਸੀਜਨ ਪਲਾਂਟ ਬਣਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਲਾਂਟ 195 ਬੈਡ ਲਈ 5 ਲਿਟਰ ਪ੍ਰਤੀ ਮਿੰਟ ਦੀ ਦਰ ਨਾਲ ਆਕਸੀਜਨ ਸਪਲਾਈ ਕਰ ਸਕੇਗਾ।

ਇਹ ਵੀ ਪੜ੍ਹੋ- ਸ਼ੇਰਸ਼ਾਹ ਸੂਰੀ ਮਾਰਗ ਦਾ ਨਾਂ ਬਦਲ ਕੇ ਗੁਰੂ ਤੇਗ਼ ਬਹਾਦਰ ਜੀ ਦੇ ਨਾਂ ’ਤੇ ਰੱਖਿਆ ਜਾਵੇ : ਚੀਮਾ

ਇਸ ਮੌਕੇ ਜਲਾਲਾਬਾਦ ਦੇ ਐੱਸ. ਡੀ. ਐੱਮ ਸ. ਰਵਿੰਦਰ ਸਿੰਘ ਅਰੋੜਾ, ਸਿਵਲ ਸਰਜਨ ਡਾ. ਦਵਿੰਦਰ ਕੁਮਾਰ, ਤਹਿਸੀਲਦਾਰ ਸੀਸਪਾਲ ਸਿੰਗਲਾ, ਨਾਇਬ ਤਹਿਸੀਲਦਾਰ ਸ. ਬਲਦੇਵ ਸਿੰਘ, ਐੱਸ.ਐੱਮ.ਓ ਡਾ. ਅੰਕੁਰ ਉੱਪਲ, ਐੱਚ.ਡੀ.ਐੱਫ. ਸੀ. ਦੇ ਜ਼ੋਨਲ ਹੈਡ ਜੀ. ਆਈ. ਬੀ. ਰਤਨ ਸਿੰਗਲਾ, ਸਟੇਟ ਹੈੱਡ ਅਮਰਦੀਪ ਸਿੰਘ, ਕਲਸਟਰ ਹੈੱਡ ਸੰਜੀਵ ਮਨਰੋਏ, ਚੇਅਰਮੈਨ ਮਾਰਕੀਟ ਕਮੇਟੀ ਰਾਜ ਬਖਸ ਕੰਬੋਜ਼, ਨਗਰ ਕੌਂਸਲ ਪ੍ਰਧਾਨ ਜਲਾਲਾਬਾਦ ਵਿਕਾਸਦੀਪ ਆਦਿ ਵੀ ਹਾਜ਼ਰ ਸਨ।


author

Bharat Thapa

Content Editor

Related News