ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ

07/21/2017 1:52:56 AM

ਝਬਾਲ,  (ਨਰਿੰਦਰ) -  ਪਿੰਡ ਮੂਸੇ ਵਿਖੇ ਇਕ ਕਿਸਾਨ ਦੀ ਬਹਿਕ ਤੋਂ ਬੀਤੀ ਰਾਤ ਚੋਰ ਕਮਰੇ ਦੇ ਪਿੱਛੇ ਲੱਗੀ ਬਾਰੀ ਪੁੱਟ ਕੇ ਘਰ ਵਿਚੋਂ 50 ਹਜ਼ਾਰ ਦੀ ਨਗਦੀ, ਸੋਨਾ ਤੇ ਘੜੀਆਂ ਚੋਰੀ ਕਰ ਕੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਸਤਨਾਮ ਸਿੰਘ ਪੁੱਤਰ ਗੁਰਦੀਪ ਸਿੰਘ ਨੇ ਹਰਦੇਵ ਸਿੰਘ ਮੂਸੇ, ਸਾਬਕਾ ਸਰਪੰਚ ਗੁਰਮੇਜ ਸਿੰਘ ਮੂਸੇ ਤੇ ਜਥੇ. ਕੁਲਵਿੰਦਰ ਸਿੰਘ ਮੂਸੇ ਦੀ ਹਾਜ਼ਰੀ ਵਿਚ ਦੱਸਿਆ ਕਿ ਬੀਤੀ ਰਾਤ ਜਦੋਂ ਅਸੀਂ ਸਾਰਾ ਟੱਬਰ ਬਾਹਰ ਵਿਹੜੇ ਵਿਚ ਸੁਤੇ ਪਏ ਸਾਂ ਕਿ ਪਿੱਛੋਂ ਕਮਰਿਆਂ ਦੀ ਅਣਪਛਾਤੇ ਵਿਅਕਤੀ ਬਾਰੀ ਪੁੱਟ ਕੇ ਅੰਦਰਂੋ ਸਾਰੇ ਸਾਮਾਨ ਦੀ ਫਰੋਲਾ-ਫਰਾਲ਼ੀ ਕਰ ਕੇ ਅਲਮਾਰੀ ਵਿਚੋਂ 50 ਹਜ਼ਾਰ ਨਗਦ, 4 ਘੜੀਆਂ, ਇਕ ਸੋਨੇ ਦੀ ਚੂੜੀ ਤੇ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ। 
ਜਦੋਂ ਕਿ ਕਮਰੇ ਵਿਚ ਪੇਟੀ 'ਤੇ ਪਈ ਦੋਨਾਲੀ ਰਾਈਫਲ, ਰੌਂਦ ਤੇ ਕੱਪੜਿਆਂ ਵਾਲਾ ਟਰੰਕ ਚੁੱਕ ਕੇ ਬਾਹਰ ਖੇਤਾਂ 'ਚ ਸੁੱਟ ਗਏ। ਇਸ ਸਬੰਧੀ ਸਾਨੂੰ ਸਵੇਰੇ ਉਸ ਸਮੇਂ ਪਤਾ ਲੱਗਾ ਜਦੋਂ ਅਸੀਂ ਸਵੇਰੇ ਉਠ ਕੇ ਕਮਰੇ ਅੰਦਰ ਗਏ। ਪੁਲਸ ਨੂੰ ਸੂਚਨਾ ਦੇਣ 'ਤੇ ਥਾਣੇਦਾਰ ਹਰੀ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਤੇ ਸਾਰੀ ਘਟਨਾ ਦੀ ਜਾਂਚ ਕੀਤੀ।


Related News