ਚੋਰਾਂ ਨੇ 2 ਘਰਾਂ ਨੂੰ ਬਣਾਇਆ ਨਿਸ਼ਾਨਾ

Friday, Apr 20, 2018 - 03:26 AM (IST)

ਚੋਰਾਂ ਨੇ 2 ਘਰਾਂ ਨੂੰ ਬਣਾਇਆ ਨਿਸ਼ਾਨਾ

ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਸਦਰ ਤੇ ਥਾਣਾ ਮੇਹਟੀਆਣਾ ਪੁਲਸ ਨੇ 2 ਅਲੱਗ-ਅਲੱਗ ਸਥਾਨਾਂ 'ਤੇ ਚੋਰੀ ਦੇ ਮਾਮਲਿਆਂ 'ਚ ਸ਼ਿਕਾਇਤ ਦੇ ਆਧਾਰ 'ਤੇ ਚੋਰਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਦਰ ਪੁਲਸ ਨੂੰ ਅਸਲਾਮਾਬਾਦ ਵਾਸੀ ਅਰੁਣ ਗੁਪਤਾ ਨੇ ਦੱਸਿਆ ਕਿ ਘਰ 'ਚ ਭੈਣ ਦੇ ਵਿਆਹ ਦਾ ਸਮਾਗਮ ਸੀ। ਇਸ ਦੌਰਾਨ ਚੋਰ ਘਰ 'ਚੋਂ 17 ਹਜ਼ਾਰ ਰੁਪਏ ਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਏ।
ਇਸੇ ਤਰ੍ਹਾਂ ਮੇਹਟੀਆਣ ਪੁਲਸ ਨੂੰ ਪਿੰਡ ਮਨਰਾਈਆਂ ਕਲਾਂ ਦੇ ਵਾਸੀ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਨਾਲ ਹੁਸ਼ਿਆਰਪੁਰ 'ਚ ਆਧਾਰ ਕਾਰਡ ਬਣਾਉਣ ਲਈ ਆਇਆ ਸੀ। ਇਸੇ ਦੌਰਾਨ ਚੋਰਾਂ ਨੇ ਉਸ ਦੇ ਘਰ ਦੇ ਤਾਲੇ ਤੋੜ ਕੇ 30 ਹਜ਼ਾਰ ਰੁਪਏ ਦੀ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ।


Related News