ਚੋਰਾਂ ਨੇ ਗੁਰਦੁਆਰਾ ਸਾਹਿਬ ਦੀ ਗੋਲਕ ਸਮੇਤ ਹੋਰ ਸਾਮਾਨ ਕੀਤਾ ਚੋਰੀ
Thursday, Oct 26, 2017 - 06:15 AM (IST)
ਭਿੰਡੀ ਸੈਦਾਂ, (ਗੁਰਜੰਟ)- ਬੀਤੀ ਰਾਤ ਚੋਰਾਂ ਵੱਲੋਂ ਸਰਹੱਦੀ ਪਿੰਡ ਹਾਸ਼ਮਪੁਰਾ ਦੇ ਗੁਰਦੁਆਰਾ ਸਾਹਿਬ ਦੀ ਗੋਲਕ ਸਮੇਤ ਕੁਝ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਅੱਜ ਤੜਕੇ ਜਦੋਂ ਉਨ੍ਹਾਂ ਗੁਰੂ ਸਾਹਿਬ ਦਾ ਪ੍ਰਕਾਸ਼ ਕਰਨ ਲਈ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਗੁਰਦੁਆਰਾ ਸਾਹਿਬ ਦੀ ਬਾਰੀ ਦਾ ਸ਼ੀਸ਼ਾ ਟੁੱਟਾ ਹੋਇਆ ਸੀ ਅਤੇ ਬਾਰੀ ਖੁੱਲ੍ਹੀ ਹੋਣ ਕਰ ਕੇ ਅੰਦਰੋਂ ਗੁਰੂ ਘਰ ਦੀ ਗੋਲਕ ਤੋਂ ਇਲਾਵਾ ਪਿੱਤਲ, ਸਟੀਲ ਦੇ ਭਾਂਡੇ ਤੇ ਚਾਦਰਾਂ ਆਦਿ ਚੋਰੀ ਹੋ ਚੁੱਕੀਆਂ ਸਨ। ਸਮੂਹ ਨਗਰ ਨਿਵਾਸੀਆਂ ਨੂੰ ਇਸ ਘਟਨਾ ਬਾਰੇ ਅਨਾਊਂਸਮੈਂਟ ਕਰਨ ਤੋਂ ਬਾਅਦ ਆਸ-ਪਾਸ ਦੇਖਣ 'ਤੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨਾਲ ਆਂਗਣਵਾੜੀ ਸੈਂਟਰ ਦੇ ਵਰਾਂਡੇ 'ਚੋਂ ਟੁੱਟੀ ਹੋਈ ਗੋਲਕ ਮਿਲੀ।
