ਅੌਰਤ ਦੇ ਚੋਰੀ ਹੋਏ ਏ. ਟੀ. ਐੱਮ. ਕਾਰਡ ਰਾਹੀਂ ਕਢਵਾਏ 48 ਹਜ਼ਾਰ ਰੁਪਏ
Wednesday, Jul 18, 2018 - 06:15 AM (IST)

ਚੰਡੀਗਡ਼੍ਹ, (ਸੁਸ਼ੀਲ)- ਅੌਰਤ ਦੇ ਚੋਰੀ ਹੋਏ ਏ. ਟੀ. ਐੱਮ. ਕਾਰਡ ਰਾਹੀਂ ਕਿਸੇ ਨੇ 48 ਹਜ਼ਾਰ ਦੀ ਨਕਦੀ ਕਢਵਾ ਲਈ। ਸੈਕਟਰ-43 ਨਿਵਾਸੀ ਸਰੋਜ ਦੇ ਫੋਨ ’ਤੇ ਪੈਸੇ ਨਿਕਲਣ ਦਾ ਮੈਸੇਜ ਆਇਆ ਤਾਂ ਉਸਨੇ ਮਾਮਲੇ ਦੀ ਸ਼ਿਕਾਇਤ ਸਾਈਬਰ ਸੈੱਲ ਨੂੰ ਦਿੱਤੀ। ਸਾਈਬਰ ਸੈੱਲ ਨੇ ਸਰੋਜ ਦੀ ਸ਼ਿਕਾਇਤ ’ਤੇ ਸੈਕਟਰ-36 ਥਾਣੇ ’ਚ ਚੋਰੀ ਤੇ ਧੋਖਾਦੇਹੀ ਦਾ ਮਾਮਲਾ ਅਣਪਛਾਤੇ ’ਤੇ ਦਰਜ ਕਰਵਾ ਦਿੱਤਾ।
ਸੈਕਟਰ-43 ਨਿਵਾਸੀ ਪਦਮ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਕੁਝ ਦਿਨ ਪਹਿਲਾਂ ਉਸਦਾ ਐਕਸਿਸ ਬੈਂਕ ਦਾ ਏ. ਟੀ. ਐੱਮ. ਕਾਰਡ ਚੋਰੀ ਹੋ ਗਿਆ ਸੀ। ਉਸਦਾ ਖਾਤਾ ਸੈਕਟਰ-35 ਸਥਿਤ ਐਕਸਿਸ ਬੈਂਕ ਦੀ ਬ੍ਰਾਂਚ ’ਚ ਹੈ। ਉਸ ਨੇ ਦੱਸਿਅਾ ਕਿ ਉਹ ਏ. ਟੀ. ਐੱਮ. ਕਾਰਡ ਦੀ ਭਾਲ ਕਰ ਰਹੀ ਸੀ ਪਰ ਦੋ ਦਿਨ ਪਹਿਲਾਂ ਮੋਬਾਇਲ ਫੋਨ ’ਤੇ ਉਸਦੇ ਖਾਤੇ ’ਚੋਂ 48 ਹਜ਼ਾਰ ਰੁਪਏ ਨਿਕਲਣ ਦਾ ਮੈਸੇਜ ਆ ਗਿਆ। ਅੌਰਤ ਨੇ ਬੈਂਕ ਜਾ ਕੇ ਖਾਤਾ ਬੰਦ ਕਰਵਾਇਆ ਤੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਦੇ ਇੰਚਾਰਜ ਜਸਮਿੰਦਰ ਸਿੰਘ ਨੇ ਦੱਸਿਆ ਕਿ ਪਤਾ ਕੀਤਾ ਜਾ ਰਿਹਾ ਹੈ ਕਿ ਖਾਤੇ ’ਚੋਂਂ ਕਿਸ ਨੇ ਤੇ ਕਿਥੋਂ ਰੁਪਏ ਕੱਢੇ ਹਨ।