ਸ਼ਰਧਾਲੂਆਂ ਦੇ ਮੋਬਾਇਲ ਤੇ ਪਰਸ ਕੱਢਣ ਵਾਲੇ ਚੋਰ ਗ੍ਰਿਫਤਾਰ

09/03/2017 4:49:41 AM

ਅੰਮ੍ਰਿਤਸਰ,   (ਸੰਜੀਵ)-  ਚੌਕੀ ਗਲਿਆਰਾ ਦੀ ਪੁਲਸ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਦੀ ਲਾਈਨ 'ਚ ਖੜ੍ਹੇ ਸ਼ਰਧਾਲੂਆਂ ਦੀਆਂ ਜੇਬਾਂ ਕੱਟਣ ਵਾਲੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ 'ਚ ਪ੍ਰਦੀਪ ਕੁਮਾਰ ਦੀ ਸ਼ਿਕਾਇਤ 'ਤੇ ਸੰਦੀਪ ਕੁਮਾਰ ਲਾਡੀ ਨਿਵਾਸੀ ਮਲਕ ਨੰਗਲ ਤੇ ਉਸ ਦੇ ਸਾਥੀ ਮਨਦੀਪ ਸਿੰਘ ਨਿਵਾਸੀ ਮੁਹੱਲਾ ਕੋਟ ਬਾਬਾ ਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ। ਮੁਲਜ਼ਮਾਂ ਨੇ ਪ੍ਰਦੀਪ ਕੁਮਾਰ ਦੀ ਜੇਬ 'ਚੋਂ ਪਰਸ ਅਤੇ 2 ਮੋਬਾਇਲ ਫੋਨ ਕੱਢੇ ਸਨ। ਪੁਲਸ ਨੇ ਦੋਵਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਕੱਢਿਆ ਗਿਆ ਸਾਮਾਨ ਬਰਾਮਦ ਕਰ ਲਿਆ ਹੈ।
ਇਸੇ ਤਰ੍ਹਾਂ ਗੁਰਮੀਤ ਸਿੰਘ ਨੇ ਦੱਸਿਆ ਕਿ ਰਾਕੇਸ਼ ਕੁਮਾਰ ਨਿਵਾਸੀ ਸੁਲਤਾਨਵਿੰਡ ਤੇ ਉਸ ਦੀ ਪਤਨੀ ਪੱਲਵੀ ਉਸ ਦੇ ਪਿੱਛੇ ਮੱਥਾ ਟੇਕਣ ਦੀ ਲਾਈਨ ਵਿਚ ਖੜ੍ਹੇ ਸਨ। ਮੁਲਜ਼ਮਾਂ ਨੇ ਉਸ ਦੀ ਜੇਬ 'ਚੋਂ ਜਦੋਂ ਪਰਸ ਕੱਢਿਆ ਤਾਂ ਉਥੇ ਖੜ੍ਹੇ ਹੋਰ ਸ਼ਰਧਾਲੂਆਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਨੂੰ ਪੁਲਸ ਦੇ ਹਵਾਲੇ ਕੀਤਾ ਗਿਆ ਅਤੇ ਪੁਲਸ ਨੇ ਉਕਤ ਜੋੜੇ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਕੱਢਿਆ ਗਿਆ ਪਰਸ ਬਰਾਮਦ ਕਰ ਲਿਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 


Related News