PM ਮੋਦੀ ਦੀਆਂ ਚੋਣ ਰੈਲੀਆਂ ਨੂੰ ਲੈ ਕੇ ਵਿਸ਼ੇਸ਼ ਕਮੇਟੀ ਗਠਿਤ, ਤਰੁਣ ਚੁੱਘ ਕਨਵੀਨਰ ਨਿਯੁਕਤ
Friday, Jun 24, 2022 - 10:24 PM (IST)
ਨਵੀਂ ਦਿੱਲੀ (ਭਾਸ਼ਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਇਕ ਸਾਲ ਤੱਕ ਦੇਸ਼ ਭਰ ’ਚ ਕਈ ਰੈਲੀਆਂ ਤੇ ਸਭਾਵਾਂ ਕਰਨਗੇ। ਇਹ ਸਾਰੀਆਂ ਰੈਲੀਆਂ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਣਗੀਆਂ। ਇਸ ਲਈ ਭਾਜਪਾ ਨੇ ਅਗਲੇ 1 ਸਾਲ ਲਈ ਪੂਰੀ ਰੂਪ-ਰੇਖਾ ਤਿਆਰ ਕਰ ਲਈ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਰੈਲੀਆਂ ਤੇ ਸਭਾਵਾਂ ਨੂੰ ਅਮਲੀਜਾਮਾ ਪਹਿਨਾਉਣ ਲਈ ਵੀਰਵਾਰ ਨੂੰ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ। ਇਸ ਦੀ ਅਗਵਾਈ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਕਰਨਗੇ।
ਇਹ ਵੀ ਪੜ੍ਹੋ : ਵਿਧਾਨ ਸਭਾ ’ਚ ਗੂੰਜਿਆ ਮੂਸੇਵਾਲਾ ਦੀ ਸੁਰੱਖਿਆ ਘਟਾਉਣ ਦਾ ਮੁੱਦਾ, ਰਾਜਾ ਵੜਿੰਗ ਨੇ ਘੇਰੀ ‘ਆਪ’ ਸਰਕਾਰ
ਇਸ ਕਮੇਟੀ ‘ਚ ਰਿਤੂਰਾਜ ਸਿਨਹਾ ਅਰਵਿੰਦ ਮੈਨਨ, ਅਲਕਾ ਗੁਰਜਰ, ਪ੍ਰਦਿਊਮਨ ਕੁਮਾਰ, ਰਾਜਕੁਮਾਰ ਫੁਲਵਰੀਅਨ ਅਤੇ ਰੋਹਿਤ ਚਾਹਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ।