ਸੱਪ ਨੇ 13 ਸਾਲ ਦੇ ਮਾਸੂਮ ਬੱਚੇ ਨੂੰ ਕੱਟਿਆ, ਹਾਲਤ ਗੰਭੀਰ

06/16/2017 1:07:10 PM


ਕਪੂਰਥਲਾ—ਆਪਣੇ ਖੇਤਾਂ 'ਚ ਮੋਟਰ ਦੀ ਤਾਰ ਚੈਕ ਕਰਨ ਗਏ 13 ਸਾਲ ਦੇ ਬਾਲਕ ਨੂੰ ਸੱਪ ਨੇ ਕੱਟ ਲਿਆ।  ਹਾਲਤ ਖਰਾਬ ਹੋਣ 'ਤੇ ਲੜਕੇ ਨੂੰ ਤੁਰੰਤ ਕਪੂਰਥਲਾ ਦੇ ਹਸਪਤਾਲ 'ਚ ਭਰਤੀ ਕਰਾਇਆ ਗਿਆ।
ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਕਪੂਰਥਲਾ 'ਚ ਇਲਾਜ ਕਰਵਾ ਰਹੇ ਅਰਸ਼ਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਤਲਵਾੜਾ ਪਿਤਾ ਨੇ ਦੱਸਿਆ ਕਿ ਉਹ ਖੇਤਾਂ 'ਚ ਮੋਟਰ ਦੀ ਤਾਰ ਚੈਰ ਕਰਨ ਗਿਆ ਸੀ ਤਾਂ ਪਹਿਲੇ ਤੋਂ ਹੀ ਬੈਠੇ ਸੱਪ ਨੇ ਉਸ ਨੂੰ ਕੱਟ ਲਿਆ ਜਿਸ ਕਾਰਨ ਉਸਦੀ ਹਾਲਤ ਗੰਭੀਰ ਹੋ ਗਈ ਹੈ।


Related News