ਤਰੁਣ ਚੁੱਘ ਦੇ ਬੇਟੇ ਦੇ ਵਿਆਹ ਦੀ ਸਾਦਗੀ ਹਰ ਪਾਸੇ ਬਣੀ ਚਰਚਾ ਦਾ ਵਿਸ਼ਾ

Saturday, Oct 16, 2021 - 07:58 PM (IST)

ਚੰਡੀਗੜ੍ਹ (ਸ਼ਰਮਾ)- ਰਾਸ਼ਟਰੀ ਸਵੈਸੇਵਕ ਸੰਘ ਦੇ ਪਿਛੋਕੜ ਪਰਿਵਾਰ, ਪੰਜਾਬ ਦੇ ਸੀਨੀਅਰ ਨੇਤਾ ਅਤੇ ਭਾਜਪਾ ਕੌਮੀ ਮਹਾ ਮੰਤਰੀ ਤਰੁਣ ਚੁੱਘ ਦੇ ਵਕੀਲ ਬੇਟੇ ਵਰੁਣ ਚੁੱਘ ਦਾ ਵਿਆਹ ਭਾਰਤੀ ਫੌਜ ਦੇ ਪਿਛੋਕੜ ਵਾਲੇ ਪਰਿਵਾਰ ਦੀ ਬੇਟੀ ਸ਼ਗੁਨ ਨਾਲ ਸੰਪੰਨ ਹੋਇਆ। ਦੋਵਾਂ ਦੇ ਆਨੰਦ ਕਾਰਜ ਸਾਦਗੀ ਦੇ ਨਾਲ ਜ਼ੀਰਕਪੁਰ-ਮੋਹਾਲੀ ’ਚ ਗੁਰਦੁਆਰਾ ਨਾਭਾ ਸਾਹਿਬ ’ਚ ਹੋਏ। 

PunjabKesari

ਨਵੀਂ ਵਿਆਹੀ ਸ਼ਗੁਨ ਦੇ ਪਰਿਵਾਰ ਦਾ ਪਿਛੋਕੜ ਭਾਰਤੀ ਫੌਜ ਅਤੇ ਇੱਕ ਕਿਸਾਨ ਪਰਿਵਾਰ ਨਾਲ ਸਬੰਧਤ ਹੈ। ਸ਼ਗੁਨ ਦੇ ਦਾਦਾ ਸੂਬੇਦਾਰ ਸਰਦਾਰ ਪ੍ਰੀਤਮ ਸਿੰਘ ਨੇ ਆਪਣੀਆਂ ਸੇਵਾਵਾਂ ਭਾਰਤੀ ਫੌਜ ਨੂੰ ਸਮਰਪਿਤ ਕੀਤੀਆਂ ਸਨ। ਸ਼ਗੁਨ ਦੇ ਚਾਚਾ ਸਰਦਾਰ ਸੁੱਚਾ ਸਿੰਘ ਨੇ 1962, 1965, 1971 ਦੀਆਂ ਜੰਗਾਂ 'ਚ ਉਰੀ ਸੈਕਟਰ ਵਿੱਚ ਬਹਾਦਰੀ ਨਾਲ ਲੜ ਕੇ ਵੀਰਗਤੀ ਪ੍ਰਾਪਤ ਕੀਤੀ ਸੀ। ਸ਼ਗੁਨ ਦੇ ਪਿਤਾ, ਮਸ਼ਹੂਰ ਲੇਖਕ ਅਤੇ ਐਡਵੋਕੇਟ ਸਰਦਾਰ ਦਲਜੀਤ ਸਿੰਘ ਸ਼ਾਹੀ ਲੁਧਿਆਣਾ ਅਤੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਵਕੀਲ ਹਨ ਅਤੇ ਮਾਤਾ ਸ਼੍ਰੀਮਤੀ ਸਰਬਜੀਤ ਕੌਰ, ਅਤੇ ਚਾਚਾ ਕਮਲਜੀਤ ਸਿੰਘ ਸ਼ਾਹੀ, ਚਾਚੀ ਰਣਜੋਤ ਕੌਰ ਸਿੱਖਿਆ ਦੇ ਨਾਲ ਬਤੌਰ ਪ੍ਰਿੰਸੀਪਲ ਅਤੇ ਸ਼ਗੁਨ ਦੇ ਦੋਵੇਂ ਭਰਾ ਦਾਨਿਸ਼ ਸਿੰਘ ਅਤੇ ਸਾਹਿਬ ਸਿੰਘ ਵਿਦੇਸ਼ ਵਿੱਚ ਉੱਚ ਸਿੱਖਿਆ ਲੈ ਰਹੇ ਹਨ।

ਇਹ ਵੀ ਪੜ੍ਹੋ ਮਾਨਸਾ ’ਚ 20 ਸਾਲਾ ਪੁਲਸ ਕਾਂਸਟੇਬਲ ਨੇ ਖ਼ੁਦ ਨੂੰ ਮਾਰੀ ਗੋਲ਼ੀ, ਪੁਲਸ ਤਲਾਸ਼ ਰਹੀ ਖ਼ੁਦਕੁਸ਼ੀ ਦੀ ਵਜ੍ਹਾ

PunjabKesari

ਤਰੁਣ ਚੁੱਘ ਦੇ ਬੇਟੇ ਵਰੁਣ ਚੁੱਘ ਅਤੇ ਸ਼ਗੁਨ ਦੋਵੇਂ ਪੇਸ਼ੇ ਤੋਂ ਵਕੀਲ ਹਨ। ਵਰੁਣ ਚੁੱਘ, ਭਾਰਤ ਸਰਕਾਰ ਦੇ ਸਾਲਿਸਟਰ ਜਨਰਲ, ਤੁਸ਼ਾਰ ਮਹਿਤਾ ਦੇ ਜੂਨੀਅਰ, ਸੁਪਰੀਮ ਕੋਰਟ ਵਿੱਚ ਅਭਿਆਸ ਕਰਦੇ ਹਨ ਅਤੇ ਕੇਂਦਰ ਸਰਕਾਰ ਦੀ ਤਰਫੋਂ ਸੁਪਰੀਮ ਕੋਰਟ ਵਿੱਚ ਪ੍ਰਤੀਨਿਧੀ ਵੀ ਹਨ।

ਇਹ ਵੀ ਪੜ੍ਹੋ :ਮਾਨਸਾ ’ਚ ਵੱਡੀ ਵਾਰਦਾਤ: ਪੁੱਤਰ ਨੇ ਤਲਵਾਰ ਨਾਲ ਵੱਢਿਆ ਸੁੱਤਾ ਹੋਇਆ ਪਿਓ

ਵਿਆਹ ਸਮਾਰੋਹ ’ਚ ਹਰਿਆਣਾ ਦੇ ਰਾਜਪਾਲ ਬੰਡਾਰੂ ਦਤਾਤਰੇਅ, ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਖੱਟਰ, ਹਰਿਆਣਾ ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ, ਹਰਿਆਣਾ ਮੰਤਰੀ ਮੰਡਲ ਦੇ ਸੀਨੀਅਰ ਮੰਤਰੀ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਅਨੁਸੂਚਿਤ ਜਾਤੀ ਕਮਿਸ਼ਨ ਦੇ ਪ੍ਰਧਾਨ ਵਿਜੇ ਸਾਂਪਲਾ, ਉਪ ਮੁੱਖ ਮੰਤਰੀ ਹਰਿਆਣਾ ਦੁਸ਼ਿਅੰਤ ਚੌਟਾਲਾ, ਕਈ ਸੰਸਦ ਮੈਂਬਰ, ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਰਾਸ਼ਟਰੀ ਸਵੈ ਸੇਵਕ ਸੰਘ ਦੇ ਸੀਨੀਅਰ ਉਪਦੇਸ਼ਕ, ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਤੋਂ ਇਲਾਵਾ ਵੱਖ ਵੱਖ ਸੂਬਿਆਂ ਦੇ ਸੰਸਦ ਮੈਂਬਰ ਪਹੁੰਚੇ। ਵਿਆਹ ਦੀ ਸਾਦਗੀ ਅਤੇ ਸੈਕੜੇ ਪਤਵੰਤਿਆਂ ਦੀ ਹਾਜਰੀ ਸਾਰੇ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
 


Bharat Thapa

Content Editor

Related News