ਡੇਰੇ ''ਚ ਪੌਦਿਆਂ ''ਤੇ ਲੱਗੇ ਇਹ ਭੇਤ ਭਰੇ ਟੈਗ ਹੀ ਖੋਲ੍ਹਣਗੇ ਦੱਬੀਆਂ ਲਾਸ਼ਾਂ ਦੇ ਰਾਜ਼

Friday, Sep 22, 2017 - 09:33 AM (IST)

ਸਿਰਸਾ — ਡੇਰਾ ਸੱਚਾ ਸੌਦਾ ਦੇ ਅੰਦਰ ਦੀ ਦੁਨੀਆਂ ਕਿਸੇ ਵੀ ਜਾਦੂਨਗਰੀ ਜਾਂ ਭੇਤ ਭਰੀ ਨਗਰੀ ਤੋਂ ਘੱਟ ਨਹੀਂ ਹੈ। ਐਸ.ਆਈ.ਟੀ ਨੇ ਡੇਰੇ ਦੇ ਵਾਈਸ ਚੇਅਰਮੈਨ ਡਾ.ਪੀ.ਆਰ.ਨੈਨ ਤੋਂ ਪੁੱਛਗਿੱਛ ਦੇ ਬਾਅਦ ਆਪਣੀ ਜਾਂਚ ਦਾ ਐਂਗਲ ਇਸ ਪਾਸੇ ਕਰ ਲਿਆ ਹੈ, ਜਿਸ 'ਚ ਨੈਨ ਨੇ ਦੱਸਿਆ ਹੈ ਕਿ ਲਾਸ਼ਾਂ ਦੇ ਉੱਤੇ ਹੀ ਪੌਦੇ ਲਗਾਏ ਗਏ ਹਨ। ਸਭ ਤੋਂ ਵਧ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਲਾਸ਼ਾਂ ਦੇ ਉੱਤੇ ਪੌਦੇ ਲਗਾਏ ਗਏ ਹਨ ਉਨ੍ਹਾਂ 'ਤੇ ਲੱਗੇ ਟੈਗ ਦਾ ਕੀ ਰਾਜ਼ ਹੈ? ਪੁਲਸ ਅਨੁਸਾਰ ਕਿਤੇ ਨਾ ਕਿਤੇ ਇਹ ਟੈਗ ਕਿਸੇ ਖਾਸ ਕੋਡ ਵਰਡ ਵੱਲ ਇਸ਼ਾਰਾ ਕਰਦੇ ਹਨ।
ਐਸ.ਆਈ.ਟੀ ਦੇ ਸਾਹਮਣੇ ਡੇਰੇ ਦੇ ਵਾਈਸ ਚੇਅਰਮੈਨ ਡਾ.ਪੀ.ਆਰ.ਨੈਨ ਨੇ ਕਰੀਬ 2.15 ਘੰਟੇ ਦੀ ਪੁੱਛਗਿੱਛ 'ਚ ਇਕ ਇਸ ਤਰ੍ਹਾਂ ਦੇ ਸੱਚ ਦਾ ਖੁਲਾਸਾ ਕੀਤਾ ਹੈ ਕਿ ਜਿਸ ਨਾਲ ਐਸ.ਆਈ.ਟੀ ਨੇ ਨਾ ਸਿਰਫ ਆਪਣੀ ਜਾਂਚ ਦਾ ਐਂਗਲ ਬਦਲ ਦਿੱਤਾ ਹੈ, ਸਗੋਂ ਇਸ ਰਾਜ਼ ਦੀ ਤੈਅ ਤੱਕ ਜਾਣ ਲਈ ਡੇਰੇ ਵਲੋਂ ਰਿਕਾਰਡ ਵੀ ਤਲਬ ਕਰ ਲਿਆ ਹੈ। ਇਹ ਖੁਲਾਸਾ ਸੀ ਕਿ ਡੇਰਾ ਸੱਚਾ ਸੌਦਾ ਦੇ ਅੰਦਰ ਜ਼ਮੀਨ 'ਤੇ ਖੇਤ ਅਤੇ ਬਾਗ 'ਚ ਕਈ ਇਸ ਤਰ੍ਹਾਂ ਦੇ ਪੌਦੇ  ਹਨ ਜਿਨ੍ਹਾਂ ਨੂੰ ਲਗਾਉਣ ਲਈ ਇਨਸਾਨੀ ਲਾਸ਼ਾਂ ਦੀ ਵਰਤੋਂ ਕੀਤੀ ਗਈ ਹੈ। ਡਾ. ਨੈਨ ਨੇ ਕਿਹਾ ਹੈ ਕਿ ਜਿਨ੍ਹਾਂ ਲਾਸ਼ਾਂ ਦੀ ਵਰਤੋਂ ਕੀਤੀ ਗਈ ਹੈ ਉਨ੍ਹਾਂ ਦਾ ਰਿਕਾਰਡ ਡੇਰੇ ਦੇ ਕੋਲ ਹੈ। 
ਪੰਜਾਬ ਕੇਸਰੀ, ਜੱਗ ਬਾਣੀ ਦੀ ਟੀਮ ਨੇ ਮੌਕੇ 'ਤੇ ਪੁਹੰਚ ਕੇ ਦੇਖਿਆ ਜਿਥੇ ਇਸ ਤਰ੍ਹਾਂ ਦੇ ਪੌਦੇ ਲਗਾਏ ਗਏ ਸਨ। ਟੀਮ ਨੂੰ ਕਈ ਸਾਜ਼ਿਸ਼ਾਂ ਨਜ਼ਰ ਆਈਆਂ ਖਾਸ ਗੱਲ ਇਹ ਕਿ ਇਸ ਇਲਾਕੇ 'ਚ ਖਾਸ ਪਹਿਰਾ ਸੀ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਕਿ ਹਰੇਕ ਪੌਦੇ 'ਤੇ ਇਕ ਵਿਸ਼ੇਸ਼ ਟੈਗ ਟੰਗਿਆ ਹੈ ਅਤੇ ਹਰੇਕ ਟੈਗ ਇਕ ਅਲਗ ਹੀ ਕਹਾਣੀ ਬਿਆਨ ਕਰ ਰਿਹਾ ਹੈ। ਇਹ ਟੈਗ ਵੀ ਕੋਈ ਸਧਾਰਨ ਟੈਗ ਨਹੀਂ ਹਨ ਅਤੇ ਕਿਸੇ ਵੱਡੇ ਰਾਜ਼ ਵੱਲ ਇਸ਼ਾਰਾ ਕਰਦੇ ਹਨ।
ਕੇ.ਐਨ. ਤੋਂ ਸ਼ੁਰੂ ਹੁੰਦੀ ਹੈ ਸੀਰੀਜ਼
ਖਾਸ ਗੱਲ ਇਹ ਹੈ ਕਿ ਡੇਰੇ ਦੀ ਹੱਦ 'ਚ ਸਥਾਪਤ ਇਹ ਜਗ੍ਹਾ ਵੀ ਭੇਤ ਭਰੀ ਹੈ ਇਸ ਹੱਦ ਅੰਦਰ ਲੱਗੇ ਪੌਦੇ ਵੀ ਆਪਣੀ ਹੀ ਕਹਾਣੀ ਬਿਆਨ ਕਰਦੇ ਹਨ। ਵੱਖ-ਵੱਖ ਕਿਸਮ ਦੇ ਪੌਦੀਆਂ 'ਤੇ ਟੈਗ ਵੀ ਵੱਖ-ਵੱਖ ਨੰਬਰਾਂ ਨਾਲ ਕੀਤੇ ਗਏ ਹਨ। ਹਰੇਕ ਨੰਬਰ ਦੀ ਸੀਰੀਜ਼ ਕੇ.ਐਨ. ਦੀ ਤੋਂ ਸ਼ੁਰੂ ਹੁੰਦੀ ਹੈ। ਆਖਿਰ ਇਸ ਕੇ.ਐਨ. ਨੰਬਰ ਦੇ ਪਿੱਛੇ ਦਾ ਕਾਰਨ ਅਤੇ ਸੱਚ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।
ਐਸ.ਆਈ.ਟੀ. ਮੁਖੀ ਕੁਲਦੀਪ ਸਿੰਘ ਨੇ ਕਿਹਾ ਹੈ ਕਿ ਡੇਰਾ ਸੱਚਾ ਸੌਦਾ ਦੇ ਵਾਈਸ ਚੇਅਰਪਰਸਨ ਪੀ.ਆਰ.ਨੈਨ ਨੇ ਪੁੱਛਗਿੱਛ 'ਚ ਜਿੰਨ੍ਹਾਂ ਗੱਲਾਂ ਦਾ ਖੁਲਾਸਾ ਕੀਤਾ ਹੈ ਪੁਲਸ ਹਰ ਤੈਅ ਤੱਕ ਜਾਣ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਡੇਰਾ ਇਸ ਗੱਲ ਤੋਂ ਮਨ੍ਹਾ ਕਰ ਰਿਹਾ ਹੈ ਕਿ ਡੇਰੇ 'ਚ ਮਨੁੱਖੀ ਅਸਥੀਆਂ ਨੂੰ ਪੌਦੇ ਲਗਾਉਣ ਲਈ ਇਸਤੇਮਾਲ ਕੀਤਾ ਗਿਆ ਸੀ ਅਤੇ ਪਿੰਜਰਾਂ ਵਾਲੀ ਕੋਈ ਸਥਿਤੀ ਨਹੀਂ ਹੈ ਪਰ ਪੁਲਸ ਹਰੇਕ ਐਂਗਲ ਤੋਂ ਜਾਂਚ ਕਰ ਰਹੀ ਹੈ।


Related News