ਘਰੋਂ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਨਿਕਲੇ ਮੁੰਡੇ-ਕੁੜੀ ਨੂੰ ਨਿਗਲ਼ ਗਿਆ 'ਕਾਲ਼', ਰਸਤੇ 'ਚ ਹੀ ਹੋ ਗਈ ਦਰਦਨਾਕ ਮੌਤ

Monday, Sep 09, 2024 - 10:03 PM (IST)

ਘਰੋਂ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਨਿਕਲੇ ਮੁੰਡੇ-ਕੁੜੀ ਨੂੰ ਨਿਗਲ਼ ਗਿਆ 'ਕਾਲ਼', ਰਸਤੇ 'ਚ ਹੀ ਹੋ ਗਈ ਦਰਦਨਾਕ ਮੌਤ

ਨਕੋਦਰ (ਪਾਲੀ) : ਨਕੋਦਰ-ਜੰਡਿਆਲਾ ਸੜਕ 'ਤੇ ਭਿਆਨਕ ਸੜਕ ਹਾਦਸਾ ਵਾਪਰ ਜਾਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ, ਜਿੱਥੇ ਪਿੰਡ ਸ਼ੰਕਰ ਨੇੜੇ ਮੋਟਰਸਾਈਕਲ ਅਤੇ ਕੈਂਟਰ ਦੀ ਭਿਆਨਕ ਟੱਕਰ ਵਿਚ ਮੋਟਰਸਾਈਕਲ ਸਵਾਰ ਮੁੰਡੇ ਤੇ ਕੁੜੀ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਤੁਰੰਤ ਚੌਕੀ ਇੰਚਾਰਜ ਸ਼ੰਕਰ ਏ.ਐੱਸ.ਆਈ. ਹਰਜੀਤ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ, ਜਿਨ੍ਹਾਂ ਹਾਦਸੇ 'ਚ ਵਿੱਚ ਨੁਕਸਾਨੇ ਗਏ ਵ੍ਹੀਕਲ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਮ੍ਰਿਤਕਾਂ ਦੀ ਪਛਾਣ ਅਕਾਸ਼ (19) ਪੁੱਤਰ ਰਾਜਾ ਰਾਮ ਤੇ ਪੂਜਾ ਪੁੱਤਰੀ ਵਿਜੇ ਕੁਮਾਰ ਵਾਸੀਆਨ ਸੈਕਟਰ 56 ਚੰਡੀਗੜ੍ਹ ਵਜੋਂ ਹੋਈ ਹੈ। ਚੌਕੀ ਇੰਚਾਰਜ ਸ਼ੰਕਰ ਏ.ਐੱਸ.ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਅਕਾਸ਼ ਅਤੇ ਪੂਜਾ ਚੰਡੀਗੜ੍ਹ ਤੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਨਕੋਦਰ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਲਈ ਆਈ ਰਹੇ ਸਨ। ਇਸ ਦੌਰਾਨ ਜਦੋਂ ਉਹ ਸ਼ੰਕਰ ਪੁਰੇਵਾਲ ਪੈਲਸ ਨੇੜੇ ਪਹੁੰਚੇ ਤਾਂ ਨਕੋਦਰ ਵੱਲੋ ਆ ਰਹੇ ਕੈਂਟਰ ਨਾਲ ਉਨ੍ਹਾਂ ਦੀ ਭਿਆਨਕ ਟੱਕਰ ਹੋ ਗਈ ਤੇ ਇਸ ਹਾਦਸੇ 'ਚ ਵਿੱਚ ਨੌਜਵਾਨ ਅਕਾਸ਼ (19) ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਪਿੱਛੇ ਬੈਠੀ ਕੁੜੀ ਪੂਜਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ। 

PunjabKesari

ਪੂਜਾ ਨੂੰ ਇਲਾਜ ਲਈ ਜਲੰਧਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਪਰ ਇਲਾਜ ਦੌਰਾਨ ਸ਼ਾਮ ਨੂੰ ਉਸ ਦੀ ਮੌਤ ਹੋ ਗਈ। ਭਿਆਨਕ ਹਾਦਸੇ ਤੋਂ ਬਾਅਦ ਕੈਂਟਰ ਚਾਲਕ ਕੈਂਟਰ ਛੱਡ ਮੌਕੇ ਤੋਂ ਫਰਾਰ ਹੋ ਗਿਆ। ਉੱਥੇ ਹੀ ਚੌਕੀ ਇੰਚਾਰਜ ਸ਼ੰਕਰ ਏ.ਐੱਸ.ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਕੈਂਟਰ ਚਾਲਕ ਦੀ ਪਛਾਣ ਸੁਖਵਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਟੋਲਣ, ਜਗਰਾਉਂ ਦੇ ਖਿਲਾਫ ਥਾਣਾ ਸਦਰ ਨਕੋਦਰ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਜਿਸ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ- ਪੰਜਾਬ 'ਚ ਹੋਈ ਵੱਡੀ ਵਾਰਦਾਤ ; ਕਿਸਾਨ ਆਗੂ ਦਾ ਗੋਲ਼ੀਆਂ ਮਾਰ ਕੇ ਕਤਲ


author

Harpreet SIngh

Content Editor

Related News