ਦੂਜੀ ਆਕਸੀਜਨ ਐਕਸਪ੍ਰੈੱਸ ਟਰੇਨ 32 ਐੱਮ. ਟੀ. ਆਕਸੀਜਨ ਲੈ ਕੇ ਬਠਿੰਡਾ ਪੁੱਜੀ

Friday, May 21, 2021 - 02:41 AM (IST)

ਦੂਜੀ ਆਕਸੀਜਨ ਐਕਸਪ੍ਰੈੱਸ ਟਰੇਨ 32 ਐੱਮ. ਟੀ. ਆਕਸੀਜਨ ਲੈ ਕੇ ਬਠਿੰਡਾ ਪੁੱਜੀ

ਬਠਿੰਡਾ,(ਵਰਮਾ)- ਸੂਬਾ ਸਰਕਾਰ ਵੱਲੋਂ ਕੋਰੋਨਾ ਦੀ ਇਸ ਭਿਆਨਕ ਬੀਮਾਰੀ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਦੇ ਮੱਦੇਨਜ਼ਰ ਦੂਸਰੀ ਸਪੈਸ਼ਲ ਆਕਸੀਜਨ ਐਕਸਪ੍ਰੈੱਸ ਟਰੇਨ ਗੁਜਰਾਤ ਦੇ ਹਜ਼ੀਰਾ ਤੋਂ 16-16 ਐੱਮ. ਟੀ. ਦੇ 2 ਕੰਟੇਨਰ ਲੈ ਕੇ ਬੀਤੀ ਦੇਰ ਸ਼ਾਮ ਬਠਿੰਡਾ ਵਿਖੇ ਪਹੁੰਚ ਗਈ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਮੋਗਾ ਦੇ ਲੰਗਿਆਣਾ ਪਿੰਡ 'ਚ ਅੱਧੀ ਰਾਤ ਹੋਇਆ ਜਹਾਜ਼ ਕਰੈਸ਼ (ਵੀਡੀਓ)

ਇੱਥੋਂ ਦੇ ਕੈਂਟ ਰੇਲਵੇ ਸਟੇਸ਼ਨ ’ਤੇ ਪਹੁੰਚੀ ਇਸ ਸਪੈਸ਼ਲ ਟਰੇਨ ਨੂੰ ਡਿਪਟੀ ਕਮਿਸ਼ਨਰ ਵੱਲੋਂ ਰਿਸੀਵ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ਼੍ਰੀਨਿਵਾਸਨ ਨੇ ਦੱਸਿਆ ਕਿ ਮੌਜੂਦਾ ਸਮੇਂ ਜ਼ਿਲ੍ਹੇ ’ਚ ਆਕਸੀਜਨ ਗੈਸ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਹੈ ਅਤੇ ਭਵਿੱਖ ’ਚ ਵੀ ਆਕਸੀਜਨ ਗੈਸ ਨੂੰ ਲੈ ਕੇ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਮੌਜੂਦ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਆਕਸੀਜਨ ਗੈਸ ਦੀ ਵੰਡ ਸਬੰਧਿਤ ਹਸਪਤਾਲਾਂ ਨੂੰ ਉਨ੍ਹਾਂ ਦੀ ਲੋੜ ਮੁਤਾਬਿਕ ਕੀਤੀ ਜਾਵੇ।


author

Bharat Thapa

Content Editor

Related News