ਵੱਡੀ ਖ਼ਬਰ : ਸਕੂਲ ਅਧਿਆਪਕਾ ਨੇ ਕੀਤੀ ਖ਼ੁਦਕੁਸ਼ੀ, ਇਸ ਹਾਲਾਤ ''ਚ ਮਿਲੀ ਲਾਸ਼

Tuesday, May 14, 2024 - 06:41 PM (IST)

ਵੱਡੀ ਖ਼ਬਰ : ਸਕੂਲ ਅਧਿਆਪਕਾ ਨੇ ਕੀਤੀ ਖ਼ੁਦਕੁਸ਼ੀ, ਇਸ ਹਾਲਾਤ ''ਚ ਮਿਲੀ ਲਾਸ਼

ਮੋਗਾ/ਬਾਘਾ ਪੁਰਾਣਾ (ਕਸ਼ਿਸ਼, ਚਟਾਨੀ) : ਸਥਾਨਕ ਸ਼ਹਿਰ ਦੀ ਪੁਰਾਣਾ ਪੱਤੀ ਵਿਚ ਕਿਰਾਏ ਦੇ ਮਕਾਨ ਵਿਚ ਰਹਿ ਰਹੀ ਇਕ ਸਕੂਲ ਅਧਿਆਪਕਾ ਰਾਜਪਾਲ ਕੌਰ ਨੇ ਜ਼ਹਿਰੀਲੀ ਦਵਾਈ ਖਾ ਕੇ ਆਤਮ ਹੱਤਿਆ ਕਰ ਲਈ। ਸਥਾਨਕ ਸ਼ਹਿਰ ਦੇ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਚ ਪੜ੍ਹਾਉਂਦੀ ਰਾਜਪਾਲ ਕੌਰ ਵਾਸੀ ਮੰਡੀ ਲੱਖੇਵਾਲੀ (ਜ਼ਿਲ੍ਹਾ ਮੁਕਤਸਰ) ਦੇ ਨਾਲ ਇਕ ਹੋਰ ਅਧਿਆਪਕਾ ਕਿਰਾਏ ਦੇ ਮਕਾਨ ਵਿਚ ਵੱਖ-ਵੱਖ ਕਮਰਿਆਂ ਵਿਚ ਪਿਛਲੇ ਇਕ ਸਾਲ ਤੋਂ ਰਹਿ ਰਹੀਆਂ ਸਨ। ਅੱਜ ਸਵੇਰੇ ਰੋਜ਼ਾਨਾ ਵਾਂਗ ਲਗਭਗ ਸਵਾ ਛੇ ਵਜੇ ਜਦੋਂ ਮ੍ਰਿਤਕ ਰਾਜਪਾਲ ਕੌਰ ਨਾਲ ਰਹਿੰਦੀ ਦੂਜੀ ਸਾਥਣ ਨੇ ਰਾਜਪਾਲ ਕੌਰ ਦੇ ਕਮਰੇ ਦਾ ਦਰਵਾਜ਼ਾ ਖੋਲਿਆ ਤਾਂ ਰਾਜਪਾਲ ਕੌਰ ਮੰਜੇ ਉੱਪਰ ਪਈ ਸੀ, ਜਿਸ ਦਾ ਚਿਹਰਾ ਨੀਲਾ ਹੋਇਆ ਪਿਆ ਸੀ। ਉਸ ਨੇ ਇਸ ਦੀ ਸੂਚਨਾ ਮਕਾਨ ਮਾਲਕ ਗੁਰਮੀਤ ਸਿੰਘ ਨੂੰ ਦਿੱਤੀ। 

ਇਹ ਵੀ ਪੜ੍ਹੋ : ਸੰਤ ਸਮਾਜ ਦੇ ਮੁੱਖ ਬੁਲਾਰੇ ਬਾਬਾ ਬਲਵਿੰਦਰ ਸਿੰਘ ਦੇ ਕਤਲ ਕਾਂਡ ਵਿਚ ਨਵਾਂ ਮੋੜ

ਇਸ ਦੌਰਾਨ ਮਕਾਨ ਮਾਲਕ ਨੇ ਪੁਲਸ ਨੂੰ ਸੂਚਿਤ ਕੀਤਾ। ਮੌਕੇ ’ਤੇ ਉਪ ਪੁਲਸ ਕਪਤਾਨ ਦਲਬੀਰ ਸਿੰਘ ਸਿੱਧੂ ਪੁਲਸ ਪਾਰਟੀ ਨੂੰ ਲੈ ਕੇ ਪੁੱਜੇ ਅਤੇ ਮੁੱਢਲੀ ਤਫਤੀਸ਼ ਕੀਤੀ। ਉਪ ਪੁਲਸ ਕਪਤਾਨ ਨੇ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਅਨੁਸਾਰ ਰਾਜਪਾਲ ਕੌਰ ਨੂੰ ਮੋਨਾ ਨਾਮੀ ਲੜਕੀ ਬਲੈਕਮੇਲ ਕਰਦੀ ਆ ਰਹੀ ਸੀ, ਜਿਸ ਨਾਲ ਪਿੱਛੇ ਜਿਹੇ ਲੜਾਈ ਝਗੜਾ ਵੀ ਹੋਇਆ ਸੀ ਪਰੰਤੂ ਇਸ ਸਬੰਧੀ ਮੁਕਤਸਰ ਵਿਖੇ ਰਾਜੀਨਾਮਾ ਹੋ ਗਿਆ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਵਿਚ ਸਿੱਖਸ ਫਾਰ ਜਸਟਿਸ ਦੇ ਤਿੰਨ ਕਾਰਕੁੰਨ ਗ੍ਰਿਫ਼ਤਾਰ

ਇਸ ਦੇ ਬਾਵਜੂਦ ਮੋਨਾ ਰਾਣੀ ਬਾਅਦ ਵਿਚ ਵੀ ਰਾਜਪਾਲ ਕੌਰ ਨੂੰ ਪ੍ਰੇਸ਼ਾਨ ਕਰਨ ਦੀ ਆ ਰਹੀ ਸੀ। ਇਹੀ ਕਾਰਨ ਰਿਹਾ ਹੋ ਸਕਦਾ ਹੈ ਕਿ ਰਾਜਪਾਲ ਨੇ ਇਹ ਘਾਤਕ ਕਦਮ ਚੁੱਕਿਆ ਹੋਵੇ। ਡੀ.ਐਸ.ਪੀ ਨੇ ਕਿਹਾ ਕਿ ਇਸ ਸਬੰਧੀ ਐੱਫ.ਆਈ ਆਰ ਦਰਜ ਕਰ ਲਈ ਗਈ ਹੈ। ਫੋਨ ਕਾਲਾਂ ਦੀ ਪੜਤਾਲ ਕਰਕੇ ਜਾਂਚ ਨੂੰ ਅੱਗੇ ਤੋਰਿਆ ਜਾਵੇਗਾ। ਤਫਤੀਸ਼ ਵਿਚ ਜੋ ਕੁਝ ਸਾਹਮਣੇ ਆਇਆ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ : ਵਿਆਹ ਦੀ ਪਾਰਟੀ 'ਚ ਜਾ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, ਪਤੀ-ਪਤਨੀ ਦੀ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News