26 ਫਰਵਰੀ ਤੱਕ ਅਧਿਆਪਕਾਂ ਦੀ ਟਰਾਂਸਫਰ ਐਪਲੀਕੇਸ਼ਨ ਵੈਰੀਫਾਈ ਕਰਨਗੇ ਸਕੂਲ ਮੁਖੀ
Sunday, Feb 21, 2021 - 12:26 AM (IST)
ਲੁਧਿਆਣਾ, (ਵਿੱਕੀ)- ਸਿੱਖਿਆ ਵਿਭਾਗ ਵੱਲੋਂ 25 ਜੂਨ 2019 ਨੂੰ ਅਧਿਆਪਕਾਂ ਦੀ ਟੀਚਰ ਟਰਾਂਸਫਰ ਪਾਲਿਸੀ 2019 ਜਾਰੀ ਕੀਤੀ ਗਈ ਸੀ ਅਤੇ ਉਪਰੰਤ ਇਸ ’ਚ ਸਮੇਂ-ਸਮੇਂ ’ਤੇ ਸੋਧਾਂ ਵੀ ਕੀਤੀਆਂ ਗਈਆਂ ਸਨ ਅਤੇ ਇਸ ਤੋਂ ਇਲਾਵਾ ਪੰਜਾਬ ਆਈ. ਸੀ. ਟੀ. (ਐਜੂਕੇਸ਼ਨ ਸੋਸਾਇਟੀ ਪਿਕਟਸ) ਤਹਿਤ ਕੰਮ ਕਰ ਰਹੇ ਕੰਪਿਊਟਰ ਫੈਕਲਿਟੀਜ਼ ਦੀ ਬਦਲੀ ਨੀਤੀ 13 ਸਤੰਬਰ 2019 ਅਤੇ ਐਜੂਕੇਸ਼ਨ ਪ੍ਰੋਵਾਈਡਰਜ਼, ਈ. ਜੀ. ਐੱਸ., ਏ. ਆਈ. ਈ., ਐੱਸ. ਟੀ. ਆਰ., ਵਾਲੰਟੀਅਰਾਂ ਲਈ ਟਰਾਂਸਫਰ ਨੀਤੀ 22 ਮਈ 2020 ਨੂੰ ਜਾਰੀ ਕੀਤੀ ਗਈ ਸੀ, ਜੋ ਸੋਧ ਅਧਿਆਪਕਾਂ ਦੀ ਬਦਲੀ ਲਈ ਜਾਰੀ ਕੀਤੀ ਗਈ ਹੈ, ਉਹ ਕੰਪਿਊਟਰ ਫੈਕਲਿਟੀਜ਼ ਅਤੇ ਐਜੂਕੇਸ਼ਨ ਪ੍ਰੋਵਾਈਡਰਜ਼, ਈ. ਜੀ. ਐੱਸ., ਏ. ਆਈ. ਈ., ਐੱਸ. ਟੀ. ਆਰ. ਵਾਲੰਟੀਅਰਾਂ ਦੀ ਬਦਲੀ ’ਤੇ ਵੀ ਲਾਗੂ ਹੋਵੇਗੀ। ਸਾਲ 2021-22 ਦੌਰਾਨ ਅਧਿਆਪਕ, ਕੰਪਿਊਟਰ ਫੈਕਲਿਟੀ ਅਤੇ ਐਜੂਕੇਸ਼ਨ ਪ੍ਰੋਵਾਈਡਰਜ਼, ਈ. ਜੀ. ਐੱਸ., ਏ. ਆਈ. ਈ. ਐੱਸ. ਟੀ. ਆਰ. ਵਾਲੰਟੀਅਰ ਜੋ ਪਾਲਿਸੀ ਮੁਤਾਬਕ ਕਵਰ ਹੁੰਦੇ ਹਨ ਅਤੇ ਟਰਾਂਸਫਰ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਤੋਂ ਟਰਾਂਸਫਰ ਲਈ ਆਨਲਾਈਨ ਐਪਲੀਕੇਸ਼ਨਾਂ 19 ਫਰਵਰੀ ਤੱਕ ਮੰਗੀਆਂ ਗਈਆਂ ਸਨ। ਅਪਲਾਈ ਕਰਨ ਵਾਲਿਆਂ ਵੱਲੋਂ ਹੀ ਪੰਜਾਬ ਪੋਰਟਲ ’ਤੇ ਆਪਣੇ ਵੇਰਵੇ ਜਿਵੇਂ ਕਿ ਜਨਰਲ ਡਿਟੇਲ, ਰਿਜ਼ਲਟ, ਸਰਵਿਸ ਰਿਕਾਰਡ ਆਦਿ ਭਰੇ ਗਏ ਸਨ। ਅਪਲਾਈਕਰਤਾਵਾਂ ਵੱਲੋਂ ਟਰਾਂਸਫਰ ਲਈ ਅਪਲਾਈ ਕਰਦੇ ਸਮੇਂ ਜੋ ਡਾਟਾ ਭਰਿਆ ਗਿਆ ਹੈ, ਉਸ ਦੀ ਤਸਦੀਕ ਸਕੂਲ ਮੁਖੀ ਡੀ. ਡੀ. ਓ. ਵੱਲੋਂ 20 ਫਰਵਰੀ ਤੋਂ 26 ਫਰਵਰੀ ਤੱਕ ਕੀਤੀ ਜਾਣੀ ਹੈ। ਇਸ ਮਕਸਦ ਲਈ ਸਕੂਲ ਮੁਖੀ, ਡੀ. ਡੀ. ਓ. ਈ-ਪੰਜਾਬ ਪੋਰਟਲ ’ਤੇ ਲਾਗ-ਇਨ ਕਰਦੇ ਹੋਏ ਸਟਾਫ ਮੀਨੂ ’ਚ ਦਿੱਤੇ ਲਿੰਕ ਟਰਾਂਸਫਰ ਐਂਡ ਵੈਰੀਫਿਕੇਸ਼ਨ ’ਚ ਜਾ ਕੇ ਅਪਲਾਈਕਰਤਾ ਵੱਲੋਂ ਭਰੇ ਡਾਟਾ ਦੀ ਵੈਰੀਫਿਕੇਸ਼ਨ ਕਰਨਗੇ। ਵੈਰੀਫਿਕੇਸ਼ਨ ਉਪਰੰਤ ਜੇਕਰ ਕੋਈ ਰਿਕਾਰਡ ਮੁਤਾਬਕ ਅਪਲਾਈਕਰਤਾ ਦੇ ਡਾਟਾ ’ਚ ਕੋਈ ਕੰਮੀ ਪਾਈ ਜਾਂਦੀ ਹੈ ਤਾਂ ਸਕੂਲ ਮੁਖੀ, ਡੀ. ਡੀ. ਓ. ਉਸ ਨੂੰ ਆਪਣੀ ਤਸੱਲੀ ਕਰਨ ਉਪਰੰਤ ਦਰੁਸਤ ਕਰਨਾ ਯਕੀਨੀ ਬਣਾਉਣਗੇ।