ਤੇਜ਼ ਬਾਰਿਸ਼ ਨਾਲ ਮਕਾਨ ਦੀ ਛੱਤ ਡਿੱਗੀ, ਇਕ ਅੌਰਤ ਦੀ ਮੌਤ
Monday, Jul 23, 2018 - 12:19 AM (IST)

ਭਾਦਸੋਂ, (ਅਵਤਾਰ)- ਨਜ਼ਦੀਕ ਪੈਂਦੇ ਪਿੰਡ ਰਾਜਪੁਰਾ ’ਚ ਤੇਜ਼ ਬਾਰਿਸ਼ ਕਾਰਨ ਗਰੀਬ ਵਿਅਕਤੀ ਦੇ ਮਕਾਨ ਦੀ ਛੱਤ ਡਿੱਗ ਗਈ। ਇਸ ਹਾਦਸੇ ਵਿਚ ਇਕ ਅੌਰਤ ਦੀ ਮੌਤ ਹੋ ਗਈ ਜਦਕਿ ਦੂਸਰੀ ਅੌਰਤ ਗੰਭੀਰ ਰੂ਼ਖਮੀ ਹੋ ਗਈ। ਇਸ ਮੌਕੇ ਜੁਗਰਾਜ ਸਿੰਘ ਵਰ੍ਹੇ, ਜੈਮਲ ਸਿੰਘ ਚਾਸਵਾਲ, ਸਰਪੰਚ ਕੁਲਵੰਤ ਸਿੰਘ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੇ ਕੱਲ ਹੋਈ ਤੇਜ਼ ਬਾਰਿਸ਼ ਨਾਲ ਨਿਰਮਲ ਸਿੰਘ ਦਾ ਮਕਾਨ ਪੁਰਾਣੇ ਬਣੇ ਮਕਾਨ ਦੀ ਛੱਤ ਚੋਣ ਲੱਗ ਪਈ। ਗੁਰਮੀਤ ਕੌਰ ਪਤਨੀ ਨਿਰਮਲ ਸਿੰਘ ਅਤੇ ਉਸ ਦੀ ਭੈਣ ਮਲਕੀਤ ਕੌਰ ਪਤਨੀ ਕਰਨੈਲ ਸਿੰਘ ਦੋਨੇ ਛੱਤ ’ਤੇ ਚਡ਼੍ਹ ਕੇ ਤਰਪਾਲ ਪਾਉਣ ਲੱਗੀਆਂ। ਛੱਤ ਕਮਜ਼ੋਰ ਹੋਣ ਕਾਰਨ ਅਤੇ ਤੇਜ਼ ਬਰਸਾਤ ਹੋਣ ਕਾਰਨ ਮਕਾਨ ਦੀ ਛੱਤ ਡਿੱਗ ਪਈ ਤੇ ਦੋਵੇਂ ਅੌਰਤਾਂ ਨੀਚੇ ਡਿੱਗ ਪਈਆਂ। ਜ਼ਖਮੀ ਅੌਰਤਾਂ ਨੂੰ ਪਟਿਆਲਾ ਵਿਖੇ ਦਾਖਲ ਕਰਵਾਇਆ ਅਤੇ ਗੁਰਮੀਤ ਕੌਰ ਦੀ ਹਾਲਤ ਨਾਜ਼ੁਕ ਹੋਣ ਕਾਰਨ ਪੀ. ਜੀ. ਆਈ. ਚੰਡੀਗਡ਼੍ਹ ਰੈਫਰ ਕੀਤਾ ਗਿਆ ਪਰ ਜ਼ਖਮਾਂ ਦੀ ਤਾਬ ਨਾ ਝੱਲਦੀ ਹੋਈ ਗੁਰਮੀਤ ਕੌਰ (ਕਰੀਬ 48 ਸਾਲ) ਦੀ ਮੌਤ ਹੋ ਗਈ ਜਦਕਿ ਮਲਕੀਤ ਕੌਰ (ਕਰੀਬ 50 ਸਾਲ) ਹਸਪਤਾਲ ਵਿਚ ਜ਼ੇਰੇ ਇਲਾਜ ਹੈ।
ਮ੍ਰਿਤਕ ਗੁਰਮੀਤ ਕੌਰ ਦਾ ਪਿੰਡ ਰਾਜਪੁਰਾ ’ਚ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਸ ਘਟਨਾ ਵਿਚ ਮ੍ਰਿਤਕਾ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਬਣਦਾ ਮੁਆਵਜ਼ਾ ਦੇ ਕੇ ਪਰਿਵਾਰ ਦੀ ਆਰਥਕ ਤੌਰ ’ਤੇ ਮੱਦਦ ਕੀਤੀ ਜਾਵੇ।