ਪਰਸ ਖੋਹ ਕੇ ਫਰਾਰ ਹੋਏ ਲੁਟੇਰੇ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ
Thursday, Feb 01, 2018 - 07:18 AM (IST)

ਬਟਾਲਾ, (ਬੇਰੀ, ਸੈਂਡੀ, ਸਾਹਿਲ)- ਪਰਸ ਖੋਹ ਕੇ ਫਰਾਰ ਹੋਣ ਵਾਲੇ ਲੁਟੇਰੇ ਨੂੰ ਸਿਟੀ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ।ਬੱਸ ਸਟੈਂਡ ਚੌਕੀ ਦੇ ਇੰਚਾਰਜ ਏ.ਐੱਸ.ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਜਤਿੰਦਰ ਕੁਮਾਰ ਪੁੱਤਰ ਦੇਸ ਰਾਜ ਵਾਸੀ ਗਲੀ ਨੰ. 3 ਮੁਰਗੀ ਮੁਹੱਲਾ ਬਟਾਲਾ ਨੇ ਦੱਸਿਆ ਕਿ ਉਹ ਬੀਤੇ ਦਿਨ ਰਿਕਸ਼ਾ 'ਤੇ ਸਵਾਰ ਹੋ ਕੇ ਆਪਣੇ ਘਰ ਜਾ ਰਿਹਾ ਸੀ ਕਿ ਜਦੋਂ ਜੈਲਘਰ ਮਾਰਕੀਟ ਨੇੜੇ ਪਹੁੰਚਿਆ ਤਾਂ ਪਿੱਛਿਓਂ ਇਕ ਪਲਸਰ ਮੋਟਰਸਾਈਕਲ 'ਤੇ ਆਏ ਨੌਜਵਾਨ ਨੇ ਉਸ ਦਾ ਪਰਸ ਖੋਹ ਲਿਆ ਤੇ ਫਰਾਰ ਹੋ ਗਿਆ। ਪਰਸ 'ਚ 4200 ਰੁਪਏ ਤੇ ਜ਼ਰੂਰੀ ਦਸਤਾਵੇਜ਼ ਸਨ।
ਇਸ ਸੰਬੰਧੀ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਤਫਤੀਸ਼ ਦੌਰਾਨ ਪਰਸ ਖੋਹ ਕੇ ਫਰਾਰ ਹੋਏ ਅਮਰਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਸ਼ਾਂਤੀ ਨਗਰ ਟੈਂਕੀ ਵਾਲੀ ਗਲੀ ਬਟਾਲਾ ਨੂੰ ਕਾਬੂ ਕਰ ਕੇ 300 ਰੁਪਏ ਤੇ ਆਧਾਰ ਕਾਰਡ ਬਰਾਮਦ ਕਰ ਕੇ ਪਲਸਰ ਮੋਟਰਸਾਈਕਲ ਵੀ ਕਬਜ਼ੇ 'ਚ ਲੈ ਲਿਆ ਤੇ ਥਾਣਾ ਸਿਟੀ 'ਚ ਕੇਸ ਦਰਜ ਕਰ ਦਿੱਤਾ ਗਿਆ ਹੈ।