ਅੰਮ੍ਰਿਤਸਰ ਤੋਂ ਦਿੱਲੀ ਦਾ ਸੜਕੀ ਸਫ਼ਰ ਹੁਣ ਪਵੇਗਾ ਮਹਿੰਗਾ, NHAI ਨੇ ਟੋਲ ਟੈਕਸ ''ਚ ਕੀਤਾ ਵਾਧਾ

Friday, Aug 25, 2023 - 06:35 PM (IST)

ਅੰਮ੍ਰਿਤਸਰ ਤੋਂ ਦਿੱਲੀ ਦਾ ਸੜਕੀ ਸਫ਼ਰ ਹੁਣ ਪਵੇਗਾ ਮਹਿੰਗਾ, NHAI ਨੇ ਟੋਲ ਟੈਕਸ ''ਚ ਕੀਤਾ ਵਾਧਾ

ਅੰਮ੍ਰਿਤਸਰ- ਅੰਮ੍ਰਿਤਸਰ ਤੋਂ ਦਿੱਲੀ ਤੱਕ ਸੜਕੀ ਸਫ਼ਰ ਕਰਨਾ ਹੁਣ ਮਹਿੰਗਾ ਹੋ ਗਿਆ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ 1 ਸਤੰਬਰ ਤੋਂ  NH-44 'ਤੇ ਲੁਧਿਆਣਾ, ਅੰਬਾਲਾ ਅਤੇ ਕਰਨਾਲ 'ਚ ਟੋਲ ਦੀ ਰਕਮ ਵਧਾਉਣ ਦਾ ਫੈਸਲਾ ਕੀਤਾ ਹੈ। ਇਹ ਵਾਧਾ ਲੁਧਿਆਣਾ ਟੋਲ 'ਤੇ ਕਾਰ ਲਈ 15 ਰੁਪਏ ਅਤੇ ਹਰਿਆਣਾ ਦੇ ਦੋ ਟੋਲ 'ਤੇ 10-10 ਰੁਪਏ ਦਾ ਵਾਧਾ ਕੀਤਾ ਗਿਆ ਹੈ। ਵਪਾਰਕ ਵਾਹਨਾਂ ਲਈ 80 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਸਾਰੇ ਵਾਹਨਾਂ ਦੇ ਮਹੀਨਾਵਾਰ ਪਾਸ 'ਤੇ ਵੀ ਸੈਂਕੜੇ ਰੁਪਏ ਦਾ ਵਾਧਾ ਤੈਅ ਕੀਤਾ ਗਿਆ ਹੈ। ਨਵੀਆਂ ਦਰਾਂ 1 ਸਤੰਬਰ ਤੋਂ ਲਾਗੂ ਹੋਣਗੀਆਂ।

ਇਹ ਵੀ ਪੜ੍ਹੋ- ਪੁਲਸ ਨਾਲ ਖਹਿਬੜ ਪਏ ਬੁਲੇਟ ਸਵਾਰ ਨੌਜਵਾਨ, ਜੰਮ ਕੇ ਹੋਇਆ ਹੰਗਾਮਾ, ਤੋੜ ਦਿੱਤਾ ਮੋਬਾਇਲ

ਇਸ ਨਾਲ ਅੰਮ੍ਰਿਤਸਰ ਤੋਂ ਲੁਧਿਆਣਾ, ਚੰਡੀਗੜ੍ਹ, ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਜਾਣ ਵਾਲੇ ਵਾਹਨ ਪ੍ਰਭਾਵਿਤ ਹੋਣਗੇ। ਇਨ੍ਹਾਂ ਟੋਲ ਰਾਹੀਂ ਰੋਜ਼ਾਨਾ ਕਰੀਬ 2.10 ਲੱਖ ਵਾਹਨ ਲੰਘਦੇ ਹਨ। ਇਹ ਟੋਲ ਪਲਾਜ਼ਾ  ਲੁਧਿਆਣਾ ਦੇ ਲਾਡੋਵਾਲ, ਅੰਬਾਲਾ ਦੇ ਘੱਗਰ ਅਤੇ ਕਰਨਾਲ ਦੇ ਘਰੌਂਡਾ 'ਚ ਸਥਿਤ ਹੈ। ਪਾਣੀਪਤ-ਜਲੰਧਰ ਸਿਕਸਲੇਨ ਪ੍ਰੋਜੈਕਟ ਵਿੱਚ ਹੀ ਕਰਨਾਲ ਸ਼ੰਭੂ ਅਤੇ ਲਾਡੋਵਾਲ ਵਿਖੇ ਟੋਲ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਸ਼ੰਭੂ ਦਾ ਟੋਲ ਅੰਬਾਲਾ ਦੇ ਨੇੜੇ ਘੱਗਰ ਨਦੀ ਵਿੱਚ ਤਬਦੀਲ ਕਰ ਦਿੱਤਾ ਗਿਆ। ਪਹਿਲਾਂ ਇਹ ਜ਼ਿੰਮੇਵਾਰੀ ਸੋਮਾ ਆਈਸੋਲਕਸ ਕੰਪਨੀ ਕੋਲ ਸੀ ਪਰ ਹੁਣ ਟੈਂਡਰ ਕਿਸੇ ਹੋਰ ਕੰਪਨੀ ਨੂੰ ਦਿੱਤਾ ਗਿਆ ਹੈ। ਹਰ ਸਾਲ ਇਨ੍ਹਾਂ ਤਿੰਨਾਂ ਟੋਲ ਪਲਾਜ਼ਿਆਂ 'ਤੇ ਕਰੀਬ 600 ਕਰੋੜ ਰੁਪਏ ਦੀ ਕਮਾਈ ਹੁੰਦੀ ਹੈ।

ਇਹ ਵੀ ਪੜ੍ਹੋ- PSEB ਬੋਰਡ ਦੀ ਵੱਡੀ ਲਾਪ੍ਰਵਾਹੀ, ਸ਼ਹੀਦ ਊਧਮ ਸਿੰਘ ਬਾਰੇ ਛਪੇ ਲੇਖ 'ਚ ਕਈ ਗ਼ਲਤੀਆਂ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shivani Bassan

Content Editor

Related News