ਮਾਰਗਾਂ ''ਤੇ ਸੁੱਕੇ ਦਰੱਖਤ ਬਣ ਸਕਦੇ ਨੇ ਹਾਦਸੇ ਦਾ ਕਾਰਨ

03/16/2018 12:07:07 AM

ਰੂਪਨਗਰ, (ਵਿਜੇ)- ਰੂਪਨਗਰ ਕੁਦਰਤੀ ਨਜ਼ਾਰਿਆਂ ਨੂੰ ਲੈ ਕੇ ਪ੍ਰਸਿੱਧ ਸ਼ਹਿਰ ਹੈ। ਉਕਤ ਸ਼ਹਿਰ ਚਾਰੇ ਪਾਸੇ ਤੋਂ ਨਹਿਰਾਂ ਅਤੇ ਦਰੱਖਤਾਂ ਨਾਲ ਘਿਰਿਆ ਹੋਇਆ ਹੈ ਪਰ ਸ਼ਹਿਰ ਦੇ ਮੁੱਖ ਮਾਰਗਾਂ 'ਤੇ ਸਾਲਾਂ ਪੁਰਾਣੇ ਸੁੱਕੇ ਦਰੱਖਤ ਵਿਭਾਗ ਵੱਲੋਂ ਨਾ ਕਟਵਾਏ ਜਾਣ ਕਾਰਨ ਇਹ ਮਾਰਗਾਂ 'ਤੇ ਰਾਹਗੀਰਾਂ ਲਈ ਖਤਰਾ ਪੈਦਾ ਕਰ ਰਹੇ ਹਨ। ਹਾਲ ਹੀ 'ਚ ਰੂਪਨਗਰ 'ਚ ਤੇਜ਼ ਹਨੇਰੀ ਦੇ ਕਾਰਨ ਦਰੱਖਤ ਡਿੱਗਣ ਕਾਰਨ ਲੋਕਾਂ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ। ਕਈ ਦਰੱਖਤ 80 ਫੁੱਟ ਤੱਕ ਉੱਚੇ ਅਤੇ ਉਨ੍ਹਾਂ ਦੀਆਂ ਜੜ੍ਹਾਂ ਤੱਕ ਖੋਖਲੀਆਂ ਹੋ ਚੁੱਕੀਆਂ ਹਨ ਅਤੇ ਇਹ ਕਿਸੇ ਵੀ ਸਮੇਂ ਡਿੱਗ ਸਕਦੇ ਹਨ।
ਪਟਵਾਰਖਾਨੇ ਦੇ ਨੇੜੇ ਚੌਕ 'ਤੇ ਇਸੇ ਤਰ੍ਹਾਂ ਇਕ ਸੁੱਕਾ ਦਰੱਖਤ ਅਚਾਨਕ ਮਾਰਗ 'ਤੇ ਡਿੱਗ ਗਿਆ ਸੀ ਅਤੇ ਉਥੇ ਜਾ ਰਹੇ ਰਾਹਗੀਰਾਂ ਦਾ ਵਾਲ-ਵਾਲ ਬਚਾਅ ਹੋ ਗਿਆ ਸੀ, ਉੱਥੇ ਹੀ ਧਾਰਮਕ ਪ੍ਰਵਿਰਤੀ ਦੇ ਲੋਕ ਵੀ ਪੁਰਾਣੇ ਸੁੱਕੇ ਦਰੱਖਤਾਂ ਨੂੰ ਉਚਿਤ ਨਹੀਂ ਦੱਸਦੇ। ਸਥਾਨਕ ਗਊਸ਼ਾਲਾ ਰੋਡ, ਨਗਰ ਕੌਂਸਲ ਦਫਤਰ ਅਤੇ ਕਾਲਜ ਰੋਡ 'ਤੇ ਸੁੱਕੇ ਦਰੱਖਤ ਰਾਹਗੀਰਾਂ ਲਈ ਜੋਖਮ ਪੈਦਾ ਕਰ ਸਕਦੇ ਹਨ ਅਤੇ ਸੁਰੱਖਿਆ ਕਾਰਨਾਂ ਕਰ ਕੇ ਸ਼ਹਿਰ ਵਾਸੀਆਂ ਨੇ ਇਨ੍ਹਾਂ ਦਰੱਖਤਾਂ ਨੂੰ ਹਟਾਏ ਜਾਣ ਦੀ ਮੰਗ ਕੀਤੀ।


Related News