ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜਾਰੀ ਕੀਤਾ ਸਖਤ ਫਰਮਾਨ (ਵੀਡੀਓ)

Monday, Jul 08, 2019 - 04:22 PM (IST)

ਪਟਿਆਲਾ (ਜਗਦੇਵ)—ਦੇਸ਼ 'ਚ ਦਿਨ ਪ੍ਰਤੀ ਦਿਨ ਵਧ ਰਹੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਸਰਕਾਰਾਂ ਬੇਹੱਦ ਗੰਭੀਰ ਹੁੰਦੀਆਂ ਨਜ਼ਰ ਆ ਰਹੀਆਂ ਹਨ ਅਤੇ ਇਸ ਨੂੰ ਦੇਖਦੇ ਹੋਏ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ 9 ਸ਼ਹਿਰਾਂ ਸਮੇਤ ਮੰਡੀ ਗੋਬਿੰਦਗੜ੍ਹ ਦੇ ਉਦਯੋਗਾਂ ਨੂੰ 31 ਦਸਬੰਰ ਤੱਕ ਕੋਲੇ ਅਤੇ ਫਰਨੇਸ ਤੇਲ ਬੰਦ ਕਰਕੇ ਪੀ.ਐੱਨ.ਜੀ. ਗੈਸ ਨੂੰ ਚਲਾਉਣ ਲਈ ਕਿਹਾ ਹੈ, ਜਿਸ 'ਤੇ ਮੰਡੀ ਗੋਬਿੰਦਗੜ੍ਹ ਦੇ ਉਦਯੋਗਪਤੀਆਂ ਦੀ ਵੱਖ-ਵੱਖ ਪ੍ਰਤੀਕਿਰਿਆ ਹੈ। ਕੁਝ ਲੋਕਾਂ ਨੇ ਇਸ ਨੂੰ ਨਾਦਰਸ਼ਾਹੀ ਫਰਮਾਨ ਕਰਾਰ ਦਿੰਦੇ ਹੋਏ ਕਿਹਾ ਕਿ ਜੇਕਰ ਅਜਿਹਾ ਸਿਰਫ ਮੰਡੀ ਗੋਬਿੰਦਗੜ੍ਹ 'ਚ ਹੀ ਕੀਤਾ ਗਿਆ ਹੈ ਤਾਂ ਇੱਥੇ ਦੀ ਇੰਡਸਟਰੀ ਬੰਦ ਹੋ ਜਾਵੇਗੀ ਤਾਂ ਕੁੱਝ ਨੇ ਇਸ ਨੂੰ ਵਧੀਆ ਕਦਮ ਦੱਸਦੇ ਹੋਏ ਇਸ ਨੂੰ ਪੂਰੇ ਦੇਸ਼ 'ਚ ਚੱਲ ਰਹੀ ਸਟੀਲ ਇੰਡਸਟਰੀ ਦੇ ਲਈ ਇਕੱਠੀ ਲਾਗੂ ਕਰਕੇ ਪੀ.ਐੱਨ.ਜੀ. ਦੇ ਦਾਇਰੇ 'ਚ ਲਿਆਉਣ ਦੀ ਗੱਲ ਕਹੀ ਹੈ।

ਇਸ ਸਬੰਧੀ ਸਟੀਲ ਚੈਂਬਰ ਆਫ ਕਾਮਰਸ ਐੱਡ ਇੰਡਸਟਰੀ ਦੇ ਚੇਅਰਮੈਨ ਭਾਰਤ ਭੂਸ਼ਣ ਟੋਨੀ ਅਤੇ ਮਹਾ ਸਕੱਤਰ ਕੇ.ਕੇ ਜਿੰਦਲ ਦਾ ਕਹਿਣਾ ਸੀ ਕਿ ਸਰਕਾਰ ਦਾ ਇਹ ਕਦਮ ਬੇਹੱਦ ਵਧੀਆ ਹੈ ਅਤੇ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਜੋ ਇਸ ਨੂੰ ਲਾਗੂ ਕਰਨ ਲਈ ਇਕ ਤਾਰੀਖ ਤਹਿ ਕੀਤੀ ਗਈ ਹੈ ਜੋ ਗਲਤ ਹੈ, ਉਨ੍ਹਾਂ ਕਿਹਾ ਕਿ ਜੇਕਰ ਇਸ ਨੂੰ ਲਾਗੂ ਕਰਨਾ ਹੈ ਤਾਂ ਇਹ ਪੂਰੇ ਦੇਸ਼ 'ਚ ਇਕੱਠੇ ਲਾਗੂ ਹੋਣਾ ਚਾਹੀਦਾ ਹੈ ਨਾਂ ਕਿ ਇਕੱਲੇ ਪੰਜਾਬ 'ਚ ਹੋਣਾ ਚਾਹੀਦਾ। 


Shyna

Content Editor

Related News