ਪੰਪ ਮੈਨੇਜਰ ਤੇ ਕਰਿੰਦਿਆਂ ਨੇ ਮਸ਼ੀਨ ਟੈਂਪਰ ਕਰ ਕੇ ਕੀਤਾ ਤੇਲ ਚੋਰੀ

Monday, Oct 30, 2017 - 07:10 AM (IST)

ਪੰਪ ਮੈਨੇਜਰ ਤੇ ਕਰਿੰਦਿਆਂ ਨੇ ਮਸ਼ੀਨ ਟੈਂਪਰ ਕਰ ਕੇ ਕੀਤਾ ਤੇਲ ਚੋਰੀ

ਸੰਗਤ ਮੰਡੀ, (ਮਨਜੀਤ)- ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ 'ਤੇ ਸੰਗਤ ਕੈਂਚੀਆਂ ਨਜ਼ਦੀਕ ਲੱਗੇ ਇੰਡੀਅਨ ਆਇਲ ਕੰਪਨੀ ਦੇ ਪੈਟਰੋਲ ਪੰਪ ਸਤਗੁਰ ਸਰਵਿਸ ਸਟੇਸ਼ਨ 'ਤੇ ਪੰਪ ਦੇ ਮੈਨੇਜਰ ਤੇ 2 ਕਰਿੰਦਿਆਂ ਵੱਲੋਂ ਮਸ਼ੀਨ ਨੂੰ ਟੈਂਪਰ ਕਰ ਕੇ ਤੇਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਪ ਦੇ ਮਾਲਕ ਲਖਵਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਬਠਿੰਡਾ ਨੇ ਮੈਨੇਜਰ ਹਰਦੀਪ ਸਿੰਘ ਪੁੱਤਰ ਮੋਦਨ ਸਿੰਘ ਵਾਸੀ ਡੱਬਵਾਲੀ, ਕਰਿੰਦੇ ਜਗਸੀਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਬੰਗੀ ਦੀਪਾ ਤੇ ਮੁਹੰਮਦ ਇਰਸ਼ਾਦ ਪੁੱਤਰ ਮੁਹੰਮਦ ਇਕਬਾਲ ਵਾਸੀ ਡਡੋਲੀ (ਹਰਿਆਣਾ) ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਕਤ ਵਿਅਕਤੀ ਪੰਪ ਦੀ ਮਸ਼ੀਨ ਨੂੰ ਟੈਂਪਰ ਕਰ ਕੇ ਉਸ 'ਚੋਂ ਤੇਲ ਚੋਰੀ ਕਰਦੇ ਸਨ। ਇਹ ਸਾਰੀ ਘਟਨਾ ਕੁਝ ਦਿਨ ਪਹਿਲਾਂ ਹੀ ਲਾਏ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਪੁਲਸ ਨੇ ਮੁੱਦਈ ਦੇ ਬਿਆਨਾਂ 'ਤੇ ਉਕਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News