ਮਹਿੰਗਾ ਹੋਇਆ ਵਿਆਹਾਂ ਦਾ ਪ੍ਰਚਲਣ, ਸਮੇਂ ਨੇ ਮਹਿੰਗੇ ਕੀਤੇ ‘ਸੱਤ ਫੇਰੇ’

Wednesday, Dec 04, 2024 - 06:17 AM (IST)

ਮਹਿੰਗਾ ਹੋਇਆ ਵਿਆਹਾਂ ਦਾ ਪ੍ਰਚਲਣ, ਸਮੇਂ ਨੇ ਮਹਿੰਗੇ ਕੀਤੇ ‘ਸੱਤ ਫੇਰੇ’

ਮੰਡੀ ਅਰਨੀਵਾਲਾ (ਸੁਖਦੀਪ) : ਸਮੇਂ ਦੇ ਨਾਲ-ਨਾਲ ਹੁਣ ਵਿਆਹਾਂ ਦਾ ਪ੍ਰਚਲਣ ਵੀ ਮਹਿੰਗਾ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਹੁਣ ਮਹਿੰਗੇ ਵਿਆਹਾਂ ਨੇ ਮੱਧ ਵਰਗੀ ਪਰਿਵਾਰਾਂ ਨੂੰ ਲਪੇਟ ’ਚ ਲੈ ਕੇ ਉਨ੍ਹਾਂ ਦੀ ਆਰਥਿਕਤਾ ’ਤੇ ਵੱਡੀ ਸੱਟ ਮਾਰੀ ਹੈ। ਪਿੰਡਾਂ ਦੇ ਘਰਾਂ ਤੋਂ ਮਹਿੰਗੀ ਹੋਈ ਇਹ ਲੀਕ ਵੱਡੇ ਮੈਰਿਜ ਪੈਲੇਸਾਂ ਵਿਚ ਦੀ ਹੁੰਦੀ ਹੋਈ ਮਹਾਨਗਰਾਂ ਨੂੰ ਜਾਣ ਲੱਗੀ ਹੈ। ਫਿਲਮਾਂ ਦੇ ਅਸਰ ਦਾ ਸਿੱਟਾ ਇਹ ਨਿਕਲਿਆ ਕਿ ਨਵੀਆਂ ਪਰੰਪਰਾਵਾਂ ਨੂੰ ਤੋੜਨ ਅਤੇ ਕੁਝ ਨਵੀਆਂ ਪਰੰਪਰਾਵਾਂ ਨੂੰ ਜੋੜਨ ਨਾਲ ਇਹ ਪ੍ਰਚਲਣ ਮਹਿੰਗਾ ਹੁੰਦਾ ਜਾ ਰਿਹਾ ਹੈ।

ਫਿਲਮਾਂ ਦਾ ਅਸਰ ਇਸ ਕਦਰ ਭਾਰੂ ਹੋਇਆ ਹੈ ਕਿ ਨੌਜਵਾਨ ਪੀੜ੍ਹੀ ਨੇ ਮਹਿੰਗੇ ਭਾਅ ਦੇ ਵਿਆਹ ਪਸੰਦ ਕਰਨੇ ਸ਼ੁਰੂ ਕਰ ਦਿੱਤੇ ਹਨ, ਜਿਸ ਕਾਰਨ ਸੱਤ ਫੇਰੇ ਹੁਣ 30 ਤੋਂ 40 ਫੀਸਦੀ ਤੱਕ ਮਹਿੰਗੇ ਹੋ ਗਏ ਹਨ। ਫੋਟੋਆਂ-ਵੀਡੀਓਗ੍ਰਾਫੀ, ਖਾਣ-ਪੀਣ ਅਤੇ ਮਹਿੰਦੀ ਵਰਗੀਆਂ ਰਸਮਾਂ ਅਤੇ ਲੇਡੀਜ਼ ਸੰਗੀਤ ਵਗੈਰਾ ’ਤੇ ਬੇਹਤਾਸ਼ਾ ਵਾਧਾ ਕੀਤਾ ਜਾ ਰਿਹਾ ਹੈ ਜਿਸ ਕਾਰਨ ਮੱਧ ਵਰਗੀ ਪਰਿਵਾਰਾਂ ਦੇ ਬੱਚੇ ਵੀ ਇਸ ਪ੍ਰਚਲਣ ਦੇ ਚੁੰਗਲ ’ਚ ਫਸਣ ਲੱਗੇ ਹਨ।

ਇਹ ਵੀ ਪੜ੍ਹੋ : ਲੁਟੇਰਿਆਂ ਵੱਲੋਂ ਜੇਬ ਖਿੱਚਣ ਕਾਰਨ ਸਕੂਟਰ ਤੋਂ ਡਿੱਗਿਆ ਵਿਅਕਤੀ, ਮੌਤ

ਪਿੰਡਾਂ ਦੇ ਵਿਆਹਾਂ ਦੀ ਜੇਕਰ ਗੱਲ ਕਰੀਏ ਤਾਂ ਵਿਆਹ ਤੋਂ ਕੁਝ ਪਹਿਲਾਂ ਹੀ ਘਰਾਂ ’ਚ ਸੁਣਾਣੀਆਂ ਵੱਲੋਂ ਗੀਤ ਗਾਏ ਜਾਂਦੇ ਸਨ। ਸੁਹਾਗ ਦੇ ਗੀਤਾਂ ਦਾ ਮਾਹੌਲ ਪਿੰਡਾਂ ਦੀ ਫਿਜ਼ਾ ’ਚ ਇਕ ਵੱਖਰਾ ਸਰੂਰ ਬੰਨ੍ਹਦਾ ਸੀ ਪਰ ਹੁਣ ਲੇਡੀਜ਼ ਸੰਗੀਤ ਲਈ ਬੁੱਕ ਹੁੰਦੇ ਹੀ ਇਹ ਖਰਚ 50 ਹਜ਼ਾਰ ਤੱਕ ਪਹੁੰਚ ਜਾਂਦਾ ਹੈ। ਇਸੇ ਤਰ੍ਹਾਂ ਹੀ ਫੋਟੋਆਂ ਅਤੇ ਵੀਡੀਓਗ੍ਰਾਫੀ ਦਾ ਖਰਚਾ ਵੀ 50 ਹਜ਼ਾਰ ਤੋਂ 2 ਲੱਖ ਤੱਕ ਵੀ ਹੋ ਜਾਂਦਾ ਹੈ। ਵਿਆਹਾਂ ’ਚ ਹੁਣ ਚਾਈਨਜ਼ ਖਾਣਿਆਂ ਨੂੰ ਵੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਜਿਸ ਕਾਰਨ ਇਕ ਥਾਲੀ ਦਾ ਖਰਚ ਵੀ 500 ਤੋਂ 1000 ਰੁਪਏ ਤੱਕ ਹੋ ਗਿਆ ਹੈ।

ਪਿੰਡਾਂ ਦੇ ਘਰਾਂ ’ਚ ਕੀਤੇ ਜਾਂਦੇ ਵਿਆਹਾਂ ’ਚ ਪਹਿਲਾਂ ਡੈਕੋਰੇਸ਼ਨ ਵੀ ਏਨੀ ਨਹੀਂ ਸੀ ਪਰ ਹੁਣ ਡੈਕੋਰੇਸ਼ਨ ’ਤੇ ਹੀ ਲੱਖਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਡੈਕੋਰੇਸ਼ਨ ਦਾ ਸਾਮਾਨ ਵੀ ਮਹਿੰਗਾ ਹੋਇਆ ਹੈ। ਪਹਿਲਾਂ ਪਿੰਡਾਂ ਦੇ ਵਿਆਹਾਂ ’ਚ ਪਿੰਡਾਂ ਦੇ ਨੌਜਵਾਨ ਹੀ ਵਿਆਹਾਂ ਦਾ ਕੰਮਕਾਜ ਸੰਭਾਲ ਲੈਂਦੇ ਸਨ ਪਰ ਹੁਣ ਪੈਲਸਾਂ ’ਚ ਵਿਆਹਾਂ ’ਤੇ ਪ੍ਰਾਹੁਣਚਾਰੀ ਲਈ ਪੜ੍ਹੇ-ਲਿਖੇ ਅਤੇ ਹੋਟਲ ਮੈਨੇਜਮੈਂਟ ਦਾ ਕੋਰਸ ਕਰਨ ਵਾਲੇ ਨੌਜਵਾਨਾਂ ਨੂੰ ਬੁਲਾਇਆ ਜਾਂਦਾ ਹੈ ਜਿਸ ਕਾਰਨ ਇਨ੍ਹਾਂ ਦਾ ਖਰਚ ਵੀ ਕਾਫੀ ਹੋ ਜਾਂਦਾ ਹੈ।

ਇਹ ਵੀ ਪੜ੍ਹੋ : ਫੇਂਗਲ ਤੂਫ਼ਾਨ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਾ ਮੰਤਰੀ ਨੂੰ ਪਿਆ ਮਹਿੰਗਾ, ਗੁੱਸੇ 'ਚ ਲੋਕਾਂ ਨੇ ਸੁੱਟਿਆ ਚਿੱਕੜ

ਇਹ ਵੀ ਦੇਖਣ ’ਚ ਆਇਆ ਹੈ ਕਿ ਮਹਿੰਗਾਈ ਦੇ ਕਾਰਨ ਵੀ ਵਿਆਹ ਹੁਣ ਮਹਿੰਗੇ ਹੋ ਗਏ ਹਨ, ਜੋ ਕਿ ਇਕ ਮਿਡਲ ਕਲਾਸ ਵਾਸਤੇ ਇਕ ਵੱਡੀ ਚੁਣੌਤੀ ਬਣ ਕੇ ਉਭਰ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News