ਪੁਲਸ ਨੇ ਨਵ-ਵਿਆਹੁਤਾ ਦਾ ਸੁਆਗਤ ਉਸ ਦੇ ਪਤੀ ਖਿਲਾਫ ਪਰਚਾ ਦਰਜ ਕਰ ਕੇ ਕੀਤਾ

Wednesday, Feb 07, 2018 - 03:41 AM (IST)

ਪੁਲਸ ਨੇ ਨਵ-ਵਿਆਹੁਤਾ ਦਾ ਸੁਆਗਤ ਉਸ ਦੇ ਪਤੀ ਖਿਲਾਫ ਪਰਚਾ ਦਰਜ ਕਰ ਕੇ ਕੀਤਾ

ਰੂਪਨਗਰ, (ਵਿਜੇ)- ਸਿਟੀ ਪੁਲਸ ਨੇ ਨਵ-ਵਿਆਹੁਤਾ ਦਾ ਸਵਾਗਤ ਉਸ ਦੇ ਪਤੀ ਵਿਰੁੱਧ ਮਾਮਲਾ ਦਰਜ ਕਰ ਕੇ ਕੀਤਾ। ਅੱਜ ਸਵੇਰੇ ਕਰੀਬ 6 ਵਜੇ ਸ਼ਹਿਰ ਦੇ ਇਕ ਰੈਡੀਮੇਡ ਕੱਪੜਾ ਵਪਾਰੀ ਦੀ ਨੂੰਹ ਦੀ ਡੋਲੀ ਉਸ ਦੇ ਘਰ ਦਸਮੇਸ਼ ਨਗਰ ਵਿਖੇ ਪਹੁੰਚੀ ਤਾਂ ਖੁਸ਼ੀ ਕਾਰਨ ਸਾਰਾ ਪਰਿਵਾਰ ਭੰਗੜੇ ਪਾਉਣ ਲੱਗਾ ਅਤੇ ਖੁਸ਼ੀ 'ਚ ਪਟਾਕੇ ਵਜਾਏ। ਜਿਸ ਕਾਰਨ ਉਸ ਕਾਲੋਨੀ ਦੇ ਲੋਕਾਂ ਦਾ ਸੌਣਾ ਔਖਾ ਹੋ ਗਿਆ। ਜਿਸ ਕਾਰਨ ਉਸ ਕਾਲੋਨੀ 'ਚ ਪ੍ਰਦੂਸ਼ਣ ਵਧ ਗਿਆ। ਇਸ ਤੋਂ ਪਹਿਲਾਂ ਜ਼ਿਲਾ ਮੈਜਿਸਟ੍ਰੇਟ ਸ਼੍ਰੀਮਤੀ ਗੁਰਨੀਤ ਤੇਜ ਨੇ ਜ਼ਿਲੇ 'ਚ ਧਾਰਾ 144 ਅਧੀਨ ਸ਼ੋਰ ਸ਼ਰਾਬਾ ਨਾ ਕਰਨ ਦੇ ਹੁਕਮ ਜਾਰੀ ਕੀਤੇ ਹੋਏ ਹਨ। ਪਰ ਆਮ ਲੋਕ ਉਸ ਦੀ ਪ੍ਰਵਾਹ ਨਹੀਂ ਕਰਦੇ। ਇਸ 'ਚ ਹਰ ਤਰ੍ਹਾਂ ਦਾ ਸ਼ੋਰ ਸ਼ਰਾਬਾ ਜਿਸ 'ਚ ਪਟਾਕੇ, ਆਤਿਸ਼ਬਾਜ਼ੀ, ਜਨਰੇਟਰ ਦੀ ਉੱਚੀ ਆਵਾਜ਼ ਅਤੇ ਹੋਰ ਆਵਾਜ਼ ਪ੍ਰਦੂਸ਼ਣ ਸ਼ਾਮਲ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਰੈਡੀਮੇਡ ਕੱਪੜਾ ਵਪਾਰੀ ਦੇ ਪੁੱਤਰ ਰੋਹਿਤ ਦੇ ਖਿਲਾਫ ਧਾਰਾ 188 ਆਈ.ਪੀ.ਸੀ. ਅਧੀਨ ਪਰਚਾ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਹੋ ਗਈ ਹੈ। ਇਸ ਖਬਰ ਦੀ ਰੂਪਨਗਰ ਸ਼ਹਿਰ 'ਚ ਖੂਬ ਚਰਚਾ ਹੈ। 


Related News