ਪੁਲਸ ਮੁਲਾਜ਼ਮ ਦੇ ਖਾਤੇ ''ਚੋਂ ਧੋਖੇ ਨਾਲ 40 ਹਜ਼ਾਰ ਰੁਪਏ ਕਢਵਾਏ, ਮਾਮਲਾ ਦਰਜ

Tuesday, Mar 06, 2018 - 07:25 AM (IST)

ਪੁਲਸ ਮੁਲਾਜ਼ਮ ਦੇ ਖਾਤੇ ''ਚੋਂ ਧੋਖੇ ਨਾਲ 40 ਹਜ਼ਾਰ ਰੁਪਏ ਕਢਵਾਏ, ਮਾਮਲਾ ਦਰਜ

ਤਰਨਤਾਰਨ,   (ਰਾਜੂ)-  ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਇਕ ਪੁਲਸ ਮੁਲਾਜ਼ਮ ਦੇ ਖਾਤੇ 'ਚੋਂ ਧੋਖੇ ਨਾਲ 40 ਹਜ਼ਾਰ ਰੁਪਏ ਕਢਵਾਉਣ ਦੇ ਦੋਸ਼ ਹੇਠ ਇਕ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 ਜਾਣਕਾਰੀ ਅਨੁਸਾਰ ਮੁਦਈ ਮੁੱਖ ਸਿਪਾਹੀ ਅਮਰੀਕ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮਕਾਨ ਨੰ. 1275 ਗਲੀ ਤੀਰਥ ਰਾਮ ਵਾਲੀ ਤਰਨਤਾਰਨ ਨੇ ਐੱਸ. ਐੱਸ. ਪੀ. ਨੂੰ ਦਰਖਾਸਤ ਦਿੰਦੇ ਹੋਏ ਦੱਸਿਆ ਕਿ ਮੋਜਰ ਸ਼ੇਖ ਪੁੱਤਰ ਸਰਕਾਰ ਅਲੀ ਸ਼ੇਖ ਵਾਸੀ ਕਲਿਆਣਪੁਰ ਪੁਰਬਸਤਾਲੀ ਬੁਰਦਵਾਨ (ਪੱਛਮੀ ਬੰਗਾਲ) ਨਾਮਕ ਵਿਅਕਤੀ ਨੇ ਉਸ ਨੂੰ ਫੋਨ ਕੀਤਾ ਕਿ ਉਹ ਬੈਂਕ ਤੋਂ ਬੋਲ ਰਿਹਾ ਹੈ। ਉਸ ਨੇ ਉਸ ਕੋਲੋਂ ਖਾਤੇ ਨਾਲ ਅਟੈਚ ਏ. ਟੀ. ਐੱਮ. ਕਾਰਡ ਦੀ ਜਾਣਕਾਰੀ ਪੁੱਛ ਕੇ ਉਸ ਦੇ ਬੈਂਕ ਖਾਤੇ 'ਚੋਂ ਧੋਖੇ ਨਾਲ 39960 ਰੁਪਏ ਕਢਵਾ ਲਏ ਹਨ, ਜਿਸ ਸਬੰਧੀ ਇਨਕੁਆਰੀ ਐੱਸ. ਐੱਸ. ਪੀ. ਵੱਲੋਂ ਡੀ. ਐੱਸ. ਪੀ. ਡੀ. ਅਸ਼ਵਨੀ ਕੁਮਾਰ ਨੂੰ ਸੌਂਪੀ ਗਈ। 
ਡੀ. ਐੱਸ. ਪੀ. ਡੀ. ਵੱਲੋਂ ਇਨਕੁਆਰੀ ਕਰਨ 'ਤੇ ਉਕਤ ਵਿਅਕਤੀ ਦੋਸ਼ੀ ਪਾਇਆ ਗਿਆ ਹੈ, ਜਿਸ ਦੀ ਜਾਣਕਾਰੀ ਐੱਸ. ਐੱਸ. ਪੀ. ਨੂੰ ਦਿੱਤੀ ਗਈ। ਐੱਸ. ਐੱਸ. ਪੀ. ਵੱਲੋਂ ਵਕੀਲ ਅਮਰਪਾਲ ਸਿੰਘ ਦੀ ਰਾਏ ਲੈਣ ਉਪਰੰਤ ਉਕਤ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News