ਪੁਲਸ ਨੇ ਬੱਚੇ ਨੂੰ ਵਾਰਿਸਾਂ ਹਵਾਲੇ ਕੀਤਾ
Thursday, Mar 01, 2018 - 03:54 AM (IST)

ਸਾਹਨੇਵਾਲ, (ਹਨੀ ਚਾਠਲੀ)- ਬੀਤੀ ਸ਼ਾਮ ਸਾਹਨੇਵਾਲ ਰੇਲਵੇ ਪੁਲਸ ਫੋਰਸ (ਆਰ. ਪੀ. ਐੱਫ.) ਨੇ ਸਾਹਨੇਵਾਲ ਰੇਲਵੇ ਸਟੇਸ਼ਨ 'ਤੇ ਘੁੰਮ ਰਹੇ ਇਕ ਗੁੰਮ ਹੋਏ ਬੱਚੇ ਨੂੰ ਫੜਕੇ ਵਾਰਿਸਾਂ ਨੂੰ ਸੌਂਪਿਆ।
ਜਾਣਕਾਰੀ ਅਨੁਸਾਰ ਰੇਲਵੇ ਪੁਲਸ ਸਾਹਨੇਵਾਲ (ਆਰ. ਪੀ. ਐੱਫ.) ਦੇ ਹੈੱਡ ਕਾਂਸਟੇਬਲ ਅਮਰ ਸਿੰਘ ਨੇ ਦੱਸਿਆ ਕਿ ਇਕ 10-12 ਸਾਲਾ ਲੜਕਾ ਜਿਸਦਾ ਨਾਂ ਅਮਨ ਪੁੱਤਰ ਅਖਲੇਸ਼ ਕੁਮਾਰ ਵਾਸੀ (ਯੂ. ਪੀ.) ਵਸਨੀਕ ਪਿੰਡ ਧਰੌੜ ਸਾਹਨੇਵਾਲ ਵਾਸੀ ਜੋ ਕਿ ਬੀਤੀ ਸ਼ਾਮ ਸਾਹਨੇਵਾਲ ਰੇਲਵੇ ਸਟੇਸ਼ਨ 'ਤੇ ਘੁੰਮ ਰਿਹਾ ਸੀ, ਤਾਂ ਅਸੀਂ ਉਸਨੂੰ ਫੜਕੇ ਪੁੱਛ ਪੜਤਾਲ ਕੀਤੀ ਪਰ ਉਹ ਆਪਣੇ ਪਿੰਡ ਦਾ ਨਾਂ ਚੰਗੀ ਤਰ੍ਹਾਂ ਨਹੀਂ ਸੀ ਦੱਸ ਰਿਹਾ। ਤਾਂ ਅਸੀਂ ਉਸਨੂੰ ਨਾਲ ਲੈ ਕੇ ਆਸ-ਪਾਸ ਦੇ ਘਰਾਂ ਤੇ ਪਿੰਡਾਂ 'ਚ ਚਲੇ ਗਏ ਤਾਂ ਸਾਨੂੰ ਪਤਾ ਲੱਗਾ ਕਿ ਇਹ ਲੜਕਾ ਪਿੰਡ ਧਰੌੜ੍ਹ ਦੇ ਵਸਨੀਕ ਅਖਲੇਸ਼ ਕੁਮਾਰ ਦਾ ਹੈ ਤਾਂ ਅਸੀਂ ਆਪਣੀ ਕਾਗਜ਼ੀ ਕਾਰਵਾਈ ਕਰ ਕੇ ਇਹ ਲੜਕਾ ਵਾਰਿਸਾਂ ਦੇ ਹਵਾਲੇ ਕਰ ਦਿੱਤਾ। ਇਸ ਮੌਕੇ ਪ੍ਰਦੀਪ ਕੁਮਾਰ ਕਾਂਸਟੇਬਲ, ਸੁਰੇਸ਼ ਕੁਮਾਰ ਕਾਂਸਟੇਬਲ ਵੀ ਹਾਜ਼ਰ ਸਨ।