ਮੁੰਡੇ ਦਾ ਸ਼ਰਮਨਾਕ ਕਾਰਾ, ਮੰਗੇਤਰ ਦੀਆਂ ਨਿੱਜੀ ਤਸਵੀਰਾਂ ਕੀਤੀਆਂ ਵਾਇਰਲ, ਜਦ ਖੁੱਲ੍ਹੀ ਸੱਚਾਈ ਤਾਂ ਕੁੜੀ ਦੇ ਉੱਡੇ ਹੋਸ਼

Friday, Jul 12, 2024 - 01:54 PM (IST)

ਮੁੰਡੇ ਦਾ ਸ਼ਰਮਨਾਕ ਕਾਰਾ, ਮੰਗੇਤਰ ਦੀਆਂ ਨਿੱਜੀ ਤਸਵੀਰਾਂ ਕੀਤੀਆਂ ਵਾਇਰਲ, ਜਦ ਖੁੱਲ੍ਹੀ ਸੱਚਾਈ ਤਾਂ ਕੁੜੀ ਦੇ ਉੱਡੇ ਹੋਸ਼

ਕਪੂਰਥਲਾ (ਮਹਾਜਨ)-ਨੌਜਵਾਨ ਵੱਲੋਂ ਆਪਣੀ ਮੰਗੇਤਰ ਦੀਆਂ ਨਿੱਜੀ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ਦੀ ਸ਼ਿਕਾਇਤ ’ਤੇ ਥਾਣਾ ਸਿਟੀ ’ਚ ਇਕ ਔਰਤ ਅਤੇ ਉਸ ਦੇ ਸਾਥੀ ਖ਼ਿਲਾਫ਼ ਮਾਮਲਾ ਵੀ ਦਰਜ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਜਾਂਚ ਅਧਿਕਾਰੀ ਇੰਸਪੈਕਟਰ ਸੋਨਮਦੀਪ ਕੌਰ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਕੁੜੀ ਨੇ ਦੱਸਿਆ ਕਿ ਉਸ ਦਾ ਰਿਸ਼ਤਾ ਕੁਝ ਸਮਾਂ ਪਹਿਲਾਂ ਉਕਤ ਨੌਜਵਾਨ ਨਾਲ ਹੋਇਆ ਸੀ। ਰਿਲੇਸ਼ਨਸ਼ਿਪ ਦੌਰਾਨ ਉਸ ਦੀਆਂ ਅਤੇ ਉਸ ਦੇ ਮੰਗੇਤਰ ਦੀਆਂ ਤਸਵੀਰਾਂ ਅਤੇ ਵੀਡੀਓਜ਼ ਬਣਾਈਆਂ ਗਈਆਂ ਸਨ। ਇਸ ਵਿਚ ਉਸ ਦੀਆਂ ਕੁਝ ਨਿੱਜੀ ਤਸਵੀਰਾਂ ਅਤੇ ਵੀਡੀਓਜ਼ ਵੀ ਬਣਾਈਆਂ ਗਈਆਂ ਸਨ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਘਟਨਾ, ਵੈਸ਼ਨੋ ਦੇਵੀ ਤੋਂ ਆ ਰਹੀ ਵੰਦੇ ਭਾਰਤ ਐਕਸਪ੍ਰੈੱਸ 'ਤੇ ਹੋਈ ਪੱਥਰਬਾਜ਼ੀ, ਸਹਿਮੇ ਲੋਕ

ਸ਼ਿਕਾਇਤਕਰਤਾ ਲੜਕੀ ਨੇ ਇਹ ਵੀ ਦੱਸਿਆ ਕਿ ਕਿਸੇ ਕਾਰਨ ਉਨ੍ਹਾਂ ਦਾ ਰਿਸ਼ਤਾ ਟੁੱਟ ਗਿਆ ਪਰ ਇਹ ਪਤਾ ਨਹੀਂ ਲੱਗਾ ਕਿ ਉਸ ਦੀ ਨਿੱਜੀ ਤਸਵੀਰਾਂ ਜੋਤੀ ਸੋਹਲ ਉਰਫ਼ ਰਾਜਵੀਰ ਕੌਰ ਵਾਸੀ ਪਿੰਡ ਸੰਗਲ ਸੋਹਲ, ਜਲੰਧਰ ਕੋਲ ਪਹੁੰਚ ਗਈਆਂ। ਜੋਤੀ ਸੋਹਲ ਨੇ ਉਸ ਨੂੰ ਫੋਨ ’ਤੇ ਦੱਸਿਆ ਕਿ ਉਸ ਕੋਲ ਉਸ ਦੀਆਂ ਅਤੇ ਉਸ ਦੇ ਮੰਗੇਤਰ ਦੀਆਂ ਨਿੱਜੀ ਫੋਟੋਆਂ ਹਨ ਅਤੇ ਉਨ੍ਹਾਂ ਦੀਆਂ ਤਸਵੀਰਾਂ ਗਲਤ ਤਰੀਕੇ ਨਾਲ ਇੰਸਟਾਗ੍ਰਾਮ ’ਤੇ ਵਾਇਰਲ ਕਰ ਦੇਵੇਗੀ ਅਤੇ ਜੋਤੀ ਨੇ ਉਸ ਨੂੰ ਬਦਨਾਮ ਕਰਨ ਦੀ ਧਮਕੀਆਂ ਵੀ ਦਿੱਤੀਆਂ ਸੀ। ਪੀੜਤ ਲੜਕੀ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਪੁਲਸ ਨੇ ਮੁਲਜ਼ਮ ਰਾਜਵੀਰ ਕੌਰ ਉਰਫ਼ ਜੋਤੀ ਵਾਸੀ ਪਿੰਡ ਸੰਗਲ ਸੋਹਲ ਅਤੇ ਨਵਜੋਤ ਸਿੰਘ ਉਰਫ਼ ਮਨੀ ਬਾਬਾ ਵਾਸੀ ਪਿੰਡ ਮੁਸ਼ਕਵੇਦ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਸੋਨਮਦੀਪ ਕੌਰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਹਾਲਾਂਕਿ ਅਜੇ ਤੱਕ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
 

ਇਹ ਵੀ ਪੜ੍ਹੋ-EVM ਮਸ਼ੀਨਾਂ 'ਚੋਂ ਖੁੱਲ੍ਹੇਗੀ ਉਮੀਦਵਾਰਾਂ ਦੀ ਕਿਸਮਤ,  ਜਲੰਧਰ ਵੈਸਟ 'ਚ ਕੌਣ 'ਬੈਸਟ', ਭਲਕੇ ਹੋਵੇਗਾ ਫ਼ੈਸਲਾ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News