5 ਭੈਣਾਂ ਦੇ ਇਕਲੌਤੇ ਭਰਾ ਨੇ ਪਹਿਲਾਂ ਪਤਨੀ ਨੂੰ ਕੀਤਾ ਫੋਨ, ਫਿਰ ਚੁੱਕਿਆ ਉਹੀ ਕਦਮ ਜਿਸ ਦਾ ਡਰ ਸੀ

08/10/2023 12:25:08 PM

ਅਬੋਹਰ (ਸੁਨੀਲ)– ਸਥਾਨਕ ਜੰਮੂ ਬਸਤੀ ਦੇ ਇਕ ਵਿਅਕਤੀ ਨੇ ਬੀਤੀ ਸ਼ਾਮ ਅਣਪਛਾਤੇ ਕਾਰਨਾਂ ਕਰ ਕੇ ਨਹਿਰ ’ਚ ਛਾਲ ਮਾਰ ਦਿੱਤੀ, ਜਿਸ ਦੀ ਲਾਸ਼ ਬੁੱਧਵਾਰ ਸਵੇਰੇ ਡੰਗਰਖੇੜਾ ਓਵਰਬ੍ਰਿਜ ਹੇਠੋਂ ਲੰਘਦੀ ਨਹਿਰ ’ਚੋਂ ਬਰਾਮਦ ਹੋਈ, ਜਿਸ ਨੂੰ ਸਮਾਜਸੇਵੀ ਸੰਸਥਾ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੈਂਬਰਾਂ ਨੇ ਲੋਕਾਂ ਦੇ ਸਹਿਯੋਗ ਨਾਲ ਬਾਹਰ ਕੱਢਿਆ ਅਤੇ ਪੁਲਸ ਨੇ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ ਹੈ। ਮ੍ਰਿਤਕ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ। ਨਹਿਰ ’ਚ ਛਾਲ ਮਾਰਨ ਤੋਂ ਪਹਿਲਾਂ ਮ੍ਰਿਤਕ ਨੇ ਆਪਣੀ ਪਤਨੀ ਨੂੰ ਫੋਨ ਕਰ ਕੇ ਨਹਿਰ ’ਚ ਛਾਲ ਮਾਰਨ ਬਾਰੇ ਦੱਸਿਆ ਸੀ, ਜਿਸ ਤੋਂ ਬਾਅਦ ਰਿਸ਼ਤੇਦਾਰ ਉਸ ਦੀ ਭਾਲ ਕਰ ਰਹੇ ਸਨ। 

ਇਹ ਵੀ ਪੜ੍ਹੋ-  3 ਏਕੜ ਦੇ ਮਾਲਕ ਨੇ ਗਲ ਲਾਈ ਮੌਤ, 3 ਭੈਣਾਂ ਦਾ ਸੀ ਇਕਲੌਤਾ ਭਰਾ, ਮੰਦਬੁੱਧੀ ਹਨ ਪਤਨੀ ਤੇ ਪੁੱਤ

ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲ ਸਿੰਘ ਪੁੱਤਰ ਈਸਰ ਸਿੰਘ ਉਮਰ ਕਰੀਬ 35 ਸਾਲ ਦੋ ਬੱਚਿਆਂ ਦਾ ਪਿਤਾ ਸੀ ਅਤੇ ਜੂਸ ਦਾ ਸਟਾਲ ਚਲਾ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਦੱਸਿਆ ਜਾਂਦਾ ਹੈ ਕਿ ਬੀਤੀ ਸ਼ਾਮ ਉਸ ਨੇ ਸ਼ਰਾਬ ਦੇ ਨਸ਼ੇ ’ਚ ਆਪਣੇ ਫੋਨ ਕਰਕੇ ਆਪਣੀ ਪਤਨੀ ਨੂੰ ਕਿਹਾ ਕਿ ਉਹ  ਨਹਿਰ ’ਚ ਛਾਲ ਮਾਰਨ ਜਾ ਰਿਹਾ ਹੈ। ਇਸ ਤੋਂ ਬਾਅਦ ਉਸ ਨੇ ਡੰਗਰਖੇੜਾ ਮਾਈਨਰ ’ਚ ਛਾਲ ਮਾਰ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਉਸ ਦੇ ਰਿਸ਼ਤੇਦਾਰ ਰਾਤ ਤੋਂ ਹੀ ਉਸ ਦੀ ਭਾਲ ਕਰ ਰਹੇ ਸਨ ਕਿ ਬੀਤੀ ਸਵੇਰੇ ਉਸ ਦੀ ਲਾਸ਼ ਡੰਗਰਖੇੜਾ ਓਵਰਬ੍ਰਿਜ ਹੇਠੋਂ ਲੰਘਦੀ ਨਹਿਰ ’ਚੋਂ ਬਰਾਮਦ ਹੋਈ। ਸੂਚਨਾ ਮਿਲਦੇ ਹੀ ਸਮਾਜਸੇਵੀ ਸੰਸਥਾ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੈਂਬਰ ਬਿੱਟੂ ਨਰੂਲਾ ਅਤੇ ਮੋਨੂੰ ਗਰੋਵਰ ਮੌਕੇ ’ਤੇ ਪਹੁੰਚੇ ਅਤੇ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢਿਆ। ਉਧਰ ਸਬੰਧਤ ਥਾਣੇ ਦੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ

ਇਹ ਵੀ ਪੜ੍ਹੋ-  ਨਵਵਿਆਹੀ ਗਰਭਵਤੀ ਔਰਤ ਨੇ ਘਰ ਦੀ ਦੂਜੀ ਮੰਜ਼ਿਲ ਤੋਂ ਮਾਰੀ ਛਾਲ, ਸੱਸ ਤੇ ਪਤੀ ਦੋਵੇਂ ਹੋਏ ਫ਼ਰਾਰ

ਇੱਥੇ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਪੁਲਸ ਵਲੋਂ ਥਾਣਾ ਡਕਲੇਅਰ ਨਾ ਕਰਨ ਤੇ ਗੁੱਸਾਏ ਪਰਿਵਾਰ ਵਾਲਿਆਂ ਨੇ ਚੱਕਾ ਜਾਮ ਕਰ ਦਿੱਤਾ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਨਗਰ ਥਾਣਾ ਨੰਬਰ 1 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਮੁਰਦਾਘਰ ’ਚ ਰਖਵਾਇਆ, ਜਿਸ ਤੋਂ ਬਾਅਦ ਗੁੱਸੇ ’ਚ ਆਏ ਪਰਿਵਾਰਕ ਮੈਂਬਰਾਂ ਨੇ ਆਪਣਾ ਧਰਨਾ ਚੁੱਕ ਲਿਆ।

ਇਹ ਵੀ ਪੜ੍ਹੋ- ASI ਦੇ ਰਿਵਾਲਵਰ 'ਚੋਂ ਗੋਲੀ ਚੱਲਣ ਕਾਰਨ ਇਕਲੌਤੇ ਪੁੱਤ ਦੀ ਮੌਤ, ਵਿਦੇਸ਼ ਜਾਣ ਦੀ ਕਰ ਰਿਹਾ ਸੀ ਤਿਆਰੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News