ਸ਼ਾਹਬਾਜ ਨਗਰ ਦੇ ਲੋਕ 15 ਦਿਨਾਂ ਤੋਂ ਪਾਣੀ ਨੂੰ ਤਰਸੇ

Thursday, Aug 30, 2018 - 01:39 AM (IST)

ਸ਼ਾਹਬਾਜ ਨਗਰ ਦੇ ਲੋਕ 15 ਦਿਨਾਂ ਤੋਂ ਪਾਣੀ ਨੂੰ ਤਰਸੇ

ਫ਼ਰੀਦਕੋਟ, (ਹਾਲੀ)- ਮੁਹੱਲਾ ਸ਼ਾਹਬਾਜ ਨਗਰ ਦੇ ਲੋਕ ਪਿਛਲੇ 15 ਦਿਨਾਂ ਤੋਂ ਪੀਣ ਵਾਲੇ ਪਾਣੀ ਤੋਂ ਵਾਂਝੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਅਾਂ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਸਰਕਾਰੀ ਪਸ਼ੂ ਹਸਪਤਾਲ ਕੋਲੋਂ ਲੰਘਦੀ ਵਾਟਰ ਸਪਲਾਈ ਵਾਲੀ ਪਾਈਪ ਵਾਰ-ਵਾਰ ਲੀਕ ਹੋ ਜਾਂਦੀ ਹੈ, ਜਿਸ ਕਾਰਨ ਸਾਰੇ ਮੁਹੱਲੇ ’ਚ ਪਾਣੀ ਸਪਲਾਈ ਨਹੀਂ ਹੁੰਦੀ। 
ਮੁਹੱਲਾ ਨਿਵਾਸੀ ਸਬੰਧਤ ਮੁਲਾਜ਼ਮਾਂ ਨੂੰ ਇਸ ਸਮੱਸਿਆ ਬਾਰੇ ਜਾਣੂ ਕਰਵਾ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਇਸ ਥਾਂ ਤੋਂ ਵਾਰ-ਵਾਰ ਪਾਈਪ ਲੀਕ ਹੋਣ ਕਾਰਨ ਪਿਛਲੇ ਲੰਮੇ ਸਮੇਂ ਤੋਂ ਮੁਹੱਲਾ ਵਾਸੀਆਂ ਨੂੰ ਪਾਣੀ ਨਾ ਮਿਲਣ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀਅਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਉਨ੍ਹਾਂ ਦੱਸਿਆ ਕਿ ਇਸ ਇਲਾਕੇ ਦਾ ਧਰਤੀ ਹੇਠਲਾ ਪਾਣੀ ਖਾਰਾ ਅਤੇ ਸ਼ੋਰੇ ਵਾਲਾ ਹੋਣ ਕਰ ਕੇ ਵਰਤਣਯੋਗ ਨਹੀਂ ਹੈ। ਵਾਟਰ ਵਰਕਸ ਦੀ ਸਪਲਾਈ ਬੰਦ ਹੋਣ ਕਰ ਕੇ ਮਜਬੂਰਨ ਉਨ੍ਹਾਂ ਨੂੰ ਨਲਕੇ ਦਾ ਖਾਰਾ ਪਾਣੀ ਵਰਤਣਾ ਪੈਂਦਾ ਹੈ, ਜਿਸ ਨਾਲ ਸਰੀਰ ’ਤੇ ਖਾਰਸ਼ ਅਤੇ ਚਮਡ਼ੀ ਸਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੀ ਮੰਗ ਹੈ ਕਿ ਪੀਣ ਵਾਲੇ ਪਾਣੀ ਦੀ ਸਪਲਾਈ ਲਗਾਤਾਰ ਕੀਤੀ ਜਾਵੇ, ਨਵੀਂ ਪਾਈਪ ਲਾਈਨ ਪਾ ਕੇ ਇਸ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ।
 ਇਸ ਦੌਰਾਨ ਬਲਦੇਵ ਸਿੰਘ, ਗੁਰਮੇਲ ਸਿੰਘ, ਪ੍ਰਦੀਪ ਸ਼ਰਮਾ, ਸੁਖਦੇਵ ਸਿੰਘ, ਭੋਲਾ ਸਿੰਘ, ਮਹਿੰਦਰ ਸਿੰਘ, ਜਸਕਰਨ ਸਿੰਘ, ਗੁਰਤੇਜ ਸਿੰਘ, ਜਗਸੀਰ ਸਿੰਘ, ਬਲਕਾਰ ਸਿੰਘ, ਨਗਿੰਦਰ ਸਿੰਘ, ਮੱਲਾ ਸਿੰਘ, ਨਿਰਮਲ ਸਿੰਘ, ਬਲਤੇਜ ਸਿੰਘ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।
 


Related News