27 ਨੂੰ ਚੱਕਾ ਜਾਮ ਕਰਨਗੇ 50 ਪਿੰਡਾਂ ਦੇ ਲੋਕ

Wednesday, Nov 22, 2017 - 06:28 AM (IST)

27 ਨੂੰ ਚੱਕਾ ਜਾਮ ਕਰਨਗੇ 50 ਪਿੰਡਾਂ ਦੇ ਲੋਕ

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਜ਼ਿਲਾ ਪ੍ਰਸ਼ਾਸਨ ਦੇ ਝੂਠੇ ਵਾਅਦਿਆਂ ਅਤੇ ਪੰਜਾਬ ਸਰਕਾਰ ਦੇ ਖਾਲੀ ਖਜ਼ਾਨੇ ਦੇ ਬਹਾਨੇ ਨੂੰ ਦਰ ਕਿਨਾਰ ਕਰ ਕੇ 50 ਪਿੰਡਾਂ ਦੇ ਲੋਕਾਂ ਨੇ 27 ਨਵੰਬਰ ਨੂੰ ਨਵਾਂਸ਼ਹਿਰ-ਗੜ੍ਹਸ਼ੰਕਰ ਰੋਡ 'ਤੇ ਚੱਕਾ ਜਾਮ ਕਰਨ ਦਾ ਫੈਸਲਾ ਲਿਆ ਹੈ। 
ਨਵਾਂਸ਼ਹਿਰ-ਗੜ੍ਹਸ਼ੰਕਰ ਮਾਰਗ ਦੀ ਬਹੁਤ ਹੀ ਖਸਤਾ ਹਾਲਤ ਸੜਕ ਦੇ ਨਿਰਮਾਣ ਲਈ ਸੰਘਰਸ਼ ਕਰ ਰਹੀ ਸੰਘਰਸ਼ ਕਮੇਟੀ ਨੇ ਅੱਜ ਪਿੰਡ ਅਲਾਚੌਰ 'ਚ ਇਕ ਮੀਟਿੰਗ ਕੀਤੀ। ਮੀਟਿੰਗ 'ਚ ਇਸ ਮਾਰਗ 'ਤੇ ਸਥਿਤ ਦਰਜਨਾਂ ਪਿੰਡਾਂ ਦੇ ਪੰਚਾਂ-ਸਰਪੰਚਾਂ ਤੋਂ ਇਲਾਵਾ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਭਾਗ ਲਿਆ। 
ਜਾਣਕਾਰੀ ਦਿੰਦਿਆਂ ਕਨਵੀਨਰ ਬੂਟਾ ਸਿੰਘ ਅਲੀਪੁਰ ਅਤੇ ਜਸਵੀਰ ਸਿੰਘ ਦੀਪ ਨੇ ਦੱਸਿਆ ਪਿਛਲੇ ਲੰਬੇ ਸਮੇਂ ਤੋਂ ਪ੍ਰਸ਼ਾਸਨ ਇਸ ਮਾਰਗ ਦੀ ਰਿਪੇਅਰ ਦੇ ਅਧੂਰੇ ਕੰਮ ਨੂੰ ਪੂਰਾ ਕਰਵਾਉਣ ਲਈ ਲਗਾਤਾਰ ਟਾਲ-ਮਟੋਲ ਅਤੇ ਝੂਠੇ ਵਾਅਦੇ ਕਰ ਰਿਹਾ ਹੈ, ਜਿਸ ਕਾਰਨ 50 ਤੋਂ ਵੱਧ ਪਿੰਡਾਂ ਦੇ ਲੋਕਾਂ 'ਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਉਦਾਸੀਨਤਾ ਕਾਰਨ ਉਕਤ ਸੜਕ ਖੂਨੀ ਸੜਕ ਦਾ ਰੂਪ ਧਾਰਨ ਕਰ ਚੁੱਕੀ ਹੈ। ਇਸ ਸੜਕ 'ਤੇ ਹੋਣ ਵਾਲੇ ਹਾਦਸਿਆਂ ਕਾਰਨ ਕਈ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਅਤੇ ਹੋਰ ਬਹੁਤ ਸਾਰੇ ਲੋਕ ਜ਼ਖਮੀ ਹੋਏ ਹਨ। 
ਉਨ੍ਹਾਂ ਕਿਹਾ ਕਿ ਸੜਕ ਦੇ ਨਿਰਮਾਣ ਨੂੰ ਅਮਲੀਜਾਮਾ ਪਹਿਨਾਉਣ ਲਈ ਸੰਘਰਸ਼ ਕਮੇਟੀ ਵੱਲੋਂ 27 ਨਵੰਬਰ ਨੂੰ ਟ੍ਰੈਫਿਕ ਜਾਮ ਕਰਨ ਦਾ ਫੈਸਲਾ ਲਿਆ ਗਿਆ ਹੈ। 
ਇਸ ਮੌਕੇ ਜਥੇ. ਚੂਹੜ ਸਿੰਘ, ਹਰਜਿੰਦਰ ਸਿੰਘ ਗਿੱਲ ਸਰਪੰਚ, ਦੇਸਰਾਜ ਬਾਲੀ ਨੰਬਰਦਾਰ, ਹਰਜੀਤ ਸਿੰਘ, ਕੁਲਵਿੰਦਰ ਸਿੰਘ ਬੜੈਚ, ਗੁਰਮੇਜ ਸਿੰਘ, ਕੁਲਵੀਰ ਸਿੰਘ ਸਰਪੰਚ ਡੋਗਰਪੁਰ, ਹਰਮੇਸ਼ ਸਿੰਘ ਢੇਸੀ, ਜਗਤਾਰ ਸਿੰਘ ਮਹਿੰਦੀਪੁਰ, ਜੋਗਾ ਸਿੰਘ, ਬਲਿਹਾਰ ਸਿੰਘ, ਅਮਰਜੀਤ ਸਿੰਘ, ਅਮਨਦੀਪ ਸਿੰਘ ਆਦਿ ਹਾਜ਼ਰ ਸਨ। 


Related News