ਲੁਧਿਆਣਾ ’ਚ ਵਾਪਰੇ ਹਾਦਸੇ ਨੇ ਪਰਿਵਾਰ ’ਚ ਪੁਆਏ ਕੀਰਣੇ, 4 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

Wednesday, Aug 16, 2023 - 06:20 PM (IST)

ਲੁਧਿਆਣਾ (ਤਰੁਣ) : ਨਿਊ ਸ਼ਿਵਪੁਰੀ ਗਲੀ ਨੰ.7 ਇਲਾਕੇ ਵਿਚ ਸਥਿਤ ਇਕ ਘਰ ਦੀ ਛੱਤ ’ਤੇ ਖੇਡ ਰਹੇ 10 ਸਾਲ ਦੇ ਬੱਚੇ ਦੀ ਹਾਈਟੈਂਸ਼ਨ ਤਾਰਾਂ ਦੀ ਲਪੇਟ ਵਿਚ ਆ ਜਾਣ ਕਾਰਨ ਮੌਤ ਹੋ ਗਈ। 4 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਨਾਲ ਪਰਿਵਾਰ ਵਿਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਦਰੇਸੀ ਦੀ ਪੁਲਸ ਮੌਕੇ ’ਤੇ ਪੁੱਜੀ ਅਤੇ ਮ੍ਰਿਤਕ ਬੱਚੇ ਦੀ ਪਛਾਣ ਕ੍ਰਿਸ਼ਨਾ ਵਜੋਂ ਹੋਈ ਹੈ ਜੋ ਤੀਜੀ ਕਲਾਸ ਦਾ ਵਿਦਿਆਰਥੀ ਸੀ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਕ੍ਰਿਸ਼ਨਾ ਦਾ ਪਿਤਾ ਵਿਸ਼ਣੂ ਦਾਸ ਧੂਪ-ਅਗਰਬੱਤੀ ਬਣਾਉਣ ਦਾ ਕੰਮ ਕਰਦਾ ਹੈ। ਮੰਗਲਵਾਰ ਨੂੰ ਵਿਸ਼ਣੂ ਛੱਤ ’ਤੇ ਧੂਪ ਅਗਰਬੱਤੀ ਬਣਾ ਰਿਹਾ ਸੀ, ਜਦੋਂਕਿ ਕ੍ਰਿਸ਼ਨਾ ਛੱਤ ’ਤੇ ਖੇਡ ਰਿਹਾ ਸੀ। 

ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ ’ਤੇ ਯਾਤਰੀ ਕੋਲੋਂ 95 ਲੱਖ ਰੁਪਏ ਦੇ ਆਈ ਫੋਨ ਬਰਾਮਦ

ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕ੍ਰਿਸ਼ਨਾ ਨੇ ਡੋਰ ਦੇ ਨਾਲ ਧੂਪ ਅਤੇ ਪੱਥਰ ਦੀ ਗਾਟੀ ਬਣਾ ਕੇ ਹਾਈਟੈਂਸ਼ਨ ਤਾਰਾਂ ਵੱਲ ਸੁੱਟੀ ਜਿਸ ਕਾਰਨ ਅਚਾਨਕ ਧਮਾਕਾ ਹੋਇਆ ਅਤੇ ਕ੍ਰਿਸ਼ਨਾ ਹਾਈਟੈਂਸ਼ਨ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਆਸ-ਪਾਸ ਦੇ ਕਈ ਘਰਾਂ ਦੇ ਮੀਟਰ ਸੜ ਗਏ। ਕ੍ਰਿਸ਼ਨਾ 4 ਭੈਣਾਂ ਦਾ ਇਕਲੌਤਾ ਭਰਾ ਸੀ। ਬੇਟੇ ਦੀ ਮੌਤ ਤੋਂ ਬਾਅਦ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਧਰ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੇ ਪਿਤਾ ਵਿਸ਼ਣੂ ਦਾਸ ਦੇ ਬਿਆਨ ’ਤੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਮੁੜ ਖੋਲ੍ਹੇ ਗਏ ਭਾਖੜਾ ਡੈਮ ਦੇ ਫਲੱਡ ਗੇਟ, ਜਾਰੀ ਕੀਤਾ ਗਿਆ ਅਲਰਟ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News