ਮੋਟਰਸਾਈਕਲ ਸਵਾਰ ਲੁਟੇਰਾ ਔਰਤ ਤੋਂ ਪਰਸ ਖੋਹ ਕੇ ਫ਼ਰਾਰ
Wednesday, Oct 04, 2017 - 01:57 AM (IST)
ਕੋਟਕਪੂਰਾ,(ਨਰਿੰਦਰ, ਭਾਵਿਤ)- ਸ਼ਹਿਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰ ਫੌਜੀ ਰੋਡ 'ਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਆਏ ਦਿਨ ਕੋਈ ਨਾ ਕੋਈ ਘਟਨਾ ਸੁਣਨ ਨੂੰ ਮਿਲ ਜਾਂਦੀ ਹੈ।
ਜਾਣਕਾਰੀ ਅਨੁਸਾਰ ਰਿਸ਼ੀ ਨਗਰ ਦੀ ਵਸਨੀਕ ਹੀਰਾ ਰਾਣੀ ਪਤਨੀ ਮਿਥਲੇਸ਼ ਕੁਮਾਰ ਆਪਣੀ ਇਕ ਰਿਸ਼ਤੇਦਾਰ ਔਰਤ ਨਾਲ ਬਾਜ਼ਾਰ ਆਈ ਸੀ ਤੇ ਜਦੋਂ ਉਹ ਸਬਜ਼ੀ ਖਰੀਦ ਕੇ ਕ੍ਰਿਸ਼ਨਾ ਗਲੀ ਰਾਹੀਂ ਫੌਜੀ ਰੋਡ ਵੱਲ ਜਾ ਰਹੀ ਸੀ ਤਾਂ ਇਸ ਦੌਰਾਨ ਇਕ ਮੋਟਰਸਾਈਕਲ ਸਵਾਰ ਲੁਟੇਰੇ ਨੇ ਉਸ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਸ ਨੇ ਪਰਸ ਨਾ ਛੱਡਿਆ ਤਾਂ ਲੁਟੇਰਾ ਉਸ ਨੂੰ ਪਰਸ ਸਮੇਤ ਕਾਫੀ ਦੂਰ ਤੱਕ ਘੜੀਸਦਾ ਲੈ ਗਿਆ। ਇਸ ਜੱਦੋ-ਜਹਿਦ ਦੌਰਾਨ ਆਖਰ ਲੁਟੇਰਾ ਪਰਸ ਖੋਹ ਕੇ ਫਰਾਰ ਹੋ ਜਾਣ ਵਿਚ ਸਫ਼ਲ ਹੋ ਗਿਆ।
ਪੀੜਤਾ ਅਨੁਸਾਰ ਪਰਸ 'ਚ ਕਰੀਬ 2 ਹਜ਼ਾਰ ਰੁਪਏ, ਇਕ ਜੋੜੀ ਪਾਇਲ ਤੇ ਮੋਬਾਇਲ ਸੀ। ਇਸ ਘਟਨਾ ਦੀ ਜਾਣਕਾਰੀ ਤੁਰੰਤ ਥਾਣਾ ਸਿਟੀ ਪੁਲਸ ਨੂੰ ਦਿੱਤੀ।
