ਪੰਜਾਬ : ਹੁਣ ਸਫ਼ਰ ਕਰਨਾ ਹੋਇਆ ਹੋਰ ਮਹਿੰਗਾ! ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਨੇ ਫਿਰ ਵਧਾਏ ਰੇਟ

Wednesday, Jul 15, 2026 - 10:11 PM (IST)

ਪੰਜਾਬ : ਹੁਣ ਸਫ਼ਰ ਕਰਨਾ ਹੋਇਆ ਹੋਰ ਮਹਿੰਗਾ! ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਨੇ ਫਿਰ ਵਧਾਏ ਰੇਟ

ਲੁਧਿਆਣਾ, (ਸ਼ਿਵਮ)-ਨੈਸ਼ਨਲ ਹਾਈਵੇ ’ਤੇ ਸਥਿਤ ਦੇਸ਼ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ’ਤੇ ਇਕ ਵਾਰ ਫਿਰ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਟੋਲ ਰੇਟ ਵਿਚ ਵਾਧਾ ਕੀਤਾ ਗਿਆ ਹੈ। 14 ਜੁਲਾਈ ਦੀ ਰਾਤ 12 ਵਜੇ ਤੋਂ ਬਾਅਦ ਨਵੇਂ ਟੋਲ ਰੇਟ ਲਾਗੂ ਕਰ ਦਿੱਤੇ ਗਏ ਹਨ। ਧਿਆਨਦੇਣਯੋਗ ਹੈ ਕਿ ਨੈਸ਼ਨਲ ਹਾਈਵੇ ਅਥਾਰਟੀ ਵਲੋਂ 1 ਅਪ੍ਰੈਲ 2026 ਨੂੰ ਟੋਲ ਰੇਟ ਵਿਚ ਵਾਧਾ ਕੀਤਾ ਗਿਆ ਸੀ, ਜਿਸ ਤੋਂ ਬਾਅਦ 4 ਮਹੀਨੇ ਵਿਚ ਦੂਜੀ ਵਾਰ ਟੋਲ ਰੇਟ ਵਧਾ ਦਿੱਤੇ ਗਏ ਹਨ, ਜਿਸ ਨਾਲ ਵਾਹਨ ਚਾਲਕਾਂ ਨੂੰ ਮਹਿੰਗਾਈ ਦੀ ਮਾਰ ਝੱਲਣੀ ਪਵੇਗੀ।

ਮਹਿੰਗੇ ਹੋਏ ਟੋਲ ਰੇਟਾਂ ਤਹਿਤ ਪਹਿਲਾਂ ਕਾਰ ਜੀਪ ਨੂੰ ਇਕ ਪਾਸੇ ਦੇ 225 ਰੁਪਏ ਦੇਣੇ ਪੈਂਦੇ ਸਨ, ਹੁਣ 235 ਦੇਣੇ ਪੈਣਗੇ। ਜਦੋਂਕਿ ਆਉਣ ਜਾਣ ਦੇ 350 ਦੇਣੇ ਪੈਣਗੇ, ਜਦੋਂਕਿ ਲਾਈਟ ਕਮਰਸ਼ੀਅਲ ਵਾਹਨਾਂ ਤੋਂ ਪਹਿਲਾਂ ਇਕ ਪਾਸੇ ਦੇ 365 ਰੁ. ਅਤੇ ਹੁਣ 380 ਦੇਣੇ ਪੈਦਗੇ। ਬੱਸ ਟਰੱਕ ਲਈ ਪਹਿਲਾਂ 765 ਸਨ ਅਤੇ ਹੁਣ 795 ਦੇਣੇ ਪੈਣਗੇ। 3 ਐਕਸਐੱਲ ਕਮਰਸ਼ੀਅਲ ਵਾਹਨਾਂ ਨੂੰ ਪਹਿਲਾਂ 830 ਰੁਪਏ ਦੇਣੇ ਪੈਂਦੇ ਸਨ, ਜਦਕਿ ਹੁਣ 865 ਦੇਣੇ ਪੈਣਗੇ। ਭਾਰੀ ਮਸ਼ੀਨਰੀ ਲਈ ਪਹਿਲਾਂ 1195 ਸਨ ਹੁਣ 1245 ਦੇਣੇ ਪੈਣਗੇ, ਜਦੋਂਕਿ ਓਵਰਸੀਜ਼ ਵਾਹਨਾਂ ਦੇ ਇਕ ਪਾਸੇ ਦੇ 1455 ਰੁਪਏ ਦੇਣੇ ਪੈਂਦੇ ਸਨ ਅਤੇ ਹੁਣ 1515 ਦੇਣੇ ਪੈਣਗੇ।

ਇੰਨਾ ਹੀ ਨਹੀਂ, ਜਿਹੜਾ ਵਿਅਕਤੀ 20 ਕਿਲੋਮੀਟਰ ਦੇ ਏਰੀਆ ਵਿਚ ਰਹਿਣ ਵਾਲੇ ਪ੍ਰਾਈਵੇਟ ਕਾਰ ਜੀਪ ਨੂੰ ਟੋਲ ਪਲਾਜ਼ਾ ਤੋਂ ਰੋਜ਼ਾਨਾ ਡੇਲੀ ਪਾਸ ਰਾਹੀਂ ਵਾਹਨ ਕੱਢਦੇ ਸਨ, ਹੁਣ ਉਨ੍ਹਾਂ ਨੂੰ ਵੀ ਪਹਿਲਾਂ ਇਕ ਮਹੀਨੇ ਦੇ 340 ਦੇਣੇ ਪੈਂਦੇ ਸਨ, ਹੁਣ 360 ਰੁਪਏ ਦੇਣੇ ਪੈਣਗੇ। ਜਿਹੜੇ ਵਾਹਨ ਚਾਲਕ ਟੋਲ ਪਲਾਜ਼ਾ ਤੋਂ ਰੋਜ਼ਾਨਾ ਆਪਣੇ ਵਾਹਨ ਲੈ ਕੇ ਆਉਂਦੇ-ਜਾਂਦੇ ਹਨ, ਉਨ੍ਹਾਂ ਦੇ ਮੰਥਲੀ ਪਾਸ ਵਿਚ ਵੀ ਭਾਰੀ ਵਾਧਾ ਕੀਤਾ ਗਿਆ ਹੈ। ਹੁਣ ਉਸ ਦੀ ਕੀਮਤ 7815 ਰੁਪਏ ਦਾ ਪਾਸ ਬਣਾਇਆ ਜਾਵੇਗਾ, ਜਿਸ ਕਾਰਨ ਵਾਹਨ ਚਾਲਕਾਂ ਵਿਚ ਭਾਰੀ ਨਿਰਾਸ਼ਾ ਦੇਖੀ ਜਾ ਰਹੀ ਹੈ। ਜਦੋਂ ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਵਿਪਿਨ ਰਾਏ ਨੇ ਦੱਸਿਆ ਕਿ ਇਹ ਰੇਟ ਸਾਰੇ ਟੋਲ ਪਲਾਜ਼ਾ ’ਤੇ 14 ਜੁਲਾਈ ਦੀ ਰਾਤ ਤੋਂ ਲਾਗੂ ਹੋ ਗਏ ਹਨ, ਜਿਸ ਵਿਚ ਲਾਡੋਵਾਲ ਤੋਂ ਇਲਾਵਾ ਲਹਿਰਾਬੇਗਾ, ਕੋਟ ਕਰੋੜ, ਘੁਲਾਲ, ਕਾਲਾ ਟਿੱਬਾ, ਖੂਈਆਂ ਸਰਵਰ, ਸ਼ੇਖਪੁਰਾ, ਪੈਂਦ ਟੋਲ ਅਤੇ ਕਾਲਾਝਰ ਟੋਲ ਪਲਾਜ਼ਾ ਆਦਿ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
 


author

Shubam Kumar

Content Editor

Related News