ਪੰਜਾਬ ਦੇ ਇਸ ਇਲਾਕੇ 'ਚ ਦਿਸੇ ਸਭ ਤੋਂ ਖ਼ਤਰਨਾਕ ਜ਼ਹਿਰੀਲੇ ਸੱਪ, ਪਈਆਂ ਭਾਜੜਾਂ

Thursday, Sep 19, 2024 - 04:13 PM (IST)

ਨੰਗਲ (ਗੁਰਭਾਗ ਸਿੰਘ)- ਰੇਲਵੇ ਰੋਡ ਨੰਗਲ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਵੱਖ-ਵੱਖ ਥਾਈਂ ਸਭ ਤੋਂ ਵੱਧ ਜ਼ਹਿਰੀਲੇ ਸੱਪ ਨਿਕਲੇ। ਜਿਸ ਤੋਂ ਬਾਅਦ ਲੋਕਾਂ ਨੇ ਸੱਪ ਫੜ੍ਹਨ ਦੇ ਮਾਹਿਰ ਕਮਲਪ੍ਰੀਤ ਸੈਣੀ ਤੱਕ ਪਹੁੰਚ ਕੀਤੀ ਅਤੇ ਸੈਣੀ ਦੀ ਟੀਮ ਨੇ 2 ਥਾਵਾਂ ’ਤੇ ਸੱਪਾਂ ਦਾ ਰੈਸਕਿਊ ਕਰਕੇ ਉਨ੍ਹਾਂ ਸੁਰੱਖਿਅਤ ਜੰਗਲ ਵਿਚ ਛੱਡਿਆ।

PunjabKesari

ਜਾਣਕਾਰੀ ਦਿੰਦਿਆਂ ਸੈਣੀ ਦੀ ਟੀਮ ਦੇ ਮੈਂਬਰ ਹਰਸ਼ਿਤ ਅਤੇ ਉਸ ਦੇ ਸਾਥੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ ਕਰੀਬ 9 ਵਜੇ ਫੋਨ ਆਇਆ ਸੀ ਕਿ ਰੇਲਵੇ ਰੋਡ ਇੰਡੀਅਨ ਓਵਰਸੀਜ਼ ਬੈਂਕ ਵਾਲੀ ਗਲੀ ਵਿਚ ਕਰੀਬ 4 ਫੁੱਟ ਲੰਬਾ ਸੱਪ ਘੁੰਮ ਰਿਹਾ ਹੈ, ਜਦੋਂ ਮੌਕੇ ’ਤੇ ਜਾ ਕੇ ਵੇਖਿਆ ਤਾਂ ਉਹ ਸੱਪ ਭਾਰਤ ਦੇਸ਼ ਦੇ ਉਨ੍ਹਾਂ ਖ਼ਤਰਨਾਕ ਸੱਪਾਂ ਦੀ ਨਸਲ ਦਾ ਸੱਪ ਸੀ, ਜੋ ਸਭ ਤੋਂ ਵੱਧ ਜ਼ਹਿਰੀਲਾ ਮੰਨਿਆ ਜਾਂਦਾ ਹੈ, ਜਿਸ ਦਾ ਨਾਲ ਕੋਮਨ ਕਰੇਟ ਹੈ। ਇਹ ਰਾਤ ਸਮੇਂ ਬਿਸਤਰੇ ਵਿਚ ਵੜ੍ਹ ਕੇ ਵਿਅਕਤੀ/ਔਰਤ ਜਾਂ ਬੱਚਿਆਂ ਨਾਲ ਸੌ ਜਾਂਦਾ ਹੈ ਅਤੇ ਹਿਲਜੁਲ ਹੋਣ ’ਤੇ ਤੁਰੰਤ ਢੰਗ ਮਾਰ ਦਿੰਦਾ ਹੈ। ਜਿਸ ਤੋਂ ਕੁਝ ਘੰਟਿਆਂ ਬਾਅਦ ਵਿਅਕਤੀ ਦੀ ਮੌਤ ਹੋ ਜਾਂਦੀ ਹੈ।

PunjabKesari

ਇਹ ਵੀ ਪੜ੍ਹੋ- ਸੰਦੀਪ ਨੰਗਲ ਅੰਬੀਆਂ ਕਤਲ ਕਾਂਡ ’ਚ ਸ਼ਾਮਲ ਇਨ੍ਹਾਂ ਮਸ਼ਹੂਰ ਗੈਂਗਸਟਰਾਂ ਬਾਰੇ ਖੁੱਲ੍ਹੀਆਂ ਹੈਰਾਨੀਜਨਕ ਪਰਤਾਂ

ਉਨ੍ਹਾਂ ਕਿਹਾ ਕਿ ਗਲੀ ਦੀ ਹਾਲਤ ਖ਼ਸਤਾ ਹੋਣ ਦੇ ਚਲਦਿਆਂ ਕਾਫ਼ੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ ਪਰ ਅਸੀਂ ਸੱਪ ਨੂੰ ਫੜ੍ਹ ਕੇ ਬੋਰੀ ਵਿੱਚ ਬੰਦ ਕੀਤਾ ਹੀ ਸੀ, ਇਕ ਹੋਰ ਫੋਨ ਆ ਗਿਆ ਕਿ ਰੇਲਵੇ ਸਟੇਸ਼ਨ ਦੇ ਸਾਹਮਣੇ ਅਤੇ ਡਾ. ਕਹਿਲ ਦੇ ਹਸਪਤਾਲ ਪਿੱਛੇ ਅਸ਼ੋਕ ਕੁਮਾਰ ਦੇ ਘਰ ਵੀ ਇਕ ਸੱਪ ਬੈਠਾ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸ਼ੋਕ ਕੁਮਾਰ ਦੇ ਘਰ ਜਾ ਕੇ ਵੇਖਿਆ ਤਾਂ ਉਨ੍ਹਾਂ ਦੇ ਪਿਛਲੇ ਗੇਟ ਦੀ ਦੇਹਲੀ ਨੀਚੇ ਜੋ ਸੱਪ ਬੈਠਾ ਸੀ, ਉਸ ਦੇ ਫਨਕਾਰੇ ਤਾਂ ਕਾਫ਼ੀ ਦੂਰ-ਦੂਰ ਤੱਕ ਸੁਣਾਈ ਦੇ ਰਹੇ ਸਨ, ਜਿਸ ਤੋਂ ਇਹ ਤਾਂ ਪਤਾ ਲੱਗ ਗਿਆ ਕਿ ਕੋਈ ਜ਼ਹਿਰੀਲਾ ਸੱਪ ਹੀ ਹੈ ਪਰ ਜਦੋਂ ਸੱਪ ਫੜ੍ਹਨ ਦੀ ਸਟਿੱਕ ਨਾਲ ਸੱਪ ਨੂੰ ਬਾਹਰ ਕੱਢਿਆ ਤਾਂ ਪਤਾ ਲੱਗਿਆ ਕਿ ਉਹ ਵੀ ਖ਼ਤਰਨਾਕ ਸੱਪਾਂ ਦੀ ਨਸਲ ਤੋਂ ਗਿਣਿਆ ਜਾਣ ਵਾਲਾ ਕੋਬਰਾ ਸੱਪ ਸੀ। ਜਿਸ ਦੀ ਲੰਬਾਈ ਵੀ ਕਰੀਬ ਚਾਰ ਕੁ ਫੁੱਟ ਸੀ। ਸੱਪ ਦੇ ਫਨਕਾਰੇ ਸੁਣ ਹਰ ਕੋਈ ਘਬਰਾ ਰਿਹਾ ਸੀ ਕਿਉਂਕਿ ਦੱਸਿਆ ਜਾਂਦਾ ਹੈ ਕਿ ਇਕ ਦੇ ਡੰਗਣ ਨਾਲ ਜੇਕਰ ਦਵਾਈ ਸਮੇਂ ’ਤੇ ਨਾ ਮਿਲੇ ਤਾਂ ਵਿਅਕਤੀ ਦੀ 40-45 ਮਿੰਟ ’ਚ ਹੀ ਮੌਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਜ਼ਹਿਰੀਲੇ ਸੱਪਾਂ ਨੂੰ ਫੜ੍ਹ ਕੇ ਜੰਗਲ ’ਚ ਸੁਰੱਖਿਅਤ ਛੱਡ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ- ਪੰਜਾਬ 'ਚ ਪੈ ਗਿਆ ਡਾਕਾ, ਦਿਨ-ਦਿਹਾੜੇ ਲੁੱਟ ਕੇ ਲੈ ਗਏ ਬੈਂਕ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News