ਜੇਲ ''ਚ ਹਨੀਪ੍ਰੀਤ ਨੂੰ VIP ਟਰੀਟਮੈਂਟ ਦਿੱਤੇ ਜਾਣ ਦੀ ਖਬਰ ਸੁਣ ਮੰਤਰੀ ਨੇ ਕੀਤਾ ਜੇਲ ਦਾ ਦੌਰਾ

10/31/2017 10:20:19 AM

ਅੰਬਾਲਾ ਸ਼ਹਿਰ - ਹਨੀਪ੍ਰੀਤ ਦੇ ਰਿਸ਼ਤੇਦਾਰਾਂ ਨੂੰ ਵੀ. ਵੀ. ਆਈ. ਪੀ. ਟਰੀਟਮੈਂਟ ਦੇਣ ਦੇ ਮਾਮਲੇ ਵਿਚ ਅੱਜ ਜੇਲ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਅੰਬਾਲਾ ਸੈਂਟਰਲ ਜੇਲ ਦਾ ਦੌਰਾ ਕੀਤਾ। ਮੰਤਰੀ ਕਰੀਬ ਪੌਣੇ ਦੋ ਵਜੇ ਜੇਲ ਪਹੁੰਚੇ। ਉਨ੍ਹਾਂ ਨੇ ਕਰੀਬ 35 ਮਿੰਟ ਤੱਕ ਜੇਲ ਵਿਚ ਰੱਖੇ ਕੰਪਿਊਟਰ ਵਿਚ ਸੀ. ਸੀ. ਟੀ. ਵੀ. ਫੁਟੇਜ ਖੰਘਾਲੀ। ਇਸ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਵਿਚ ਪੰਵਾਰ ਨੇ ਕਿਹਾ ਕਿ ਜੇਲ ਵਿਚ ਕੈਦੀ ਦੀ ਇੱਛਾ ਅਨੁਸਾਰ ਹੀ ਲੋਕਾਂ ਨਾਲ ਮੁਲਾਕਾਤ ਕਰਵਾਈ ਜਾਂਦੀ ਹੈ। 

PunjabKesari
ਇਕ ਦਿਨ ਵਿਚ ਕਰੀਬ 10 ਵਿਅਕਤੀ ਇਕੱਠੇ ਮਿਲ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ 26 ਅਕਤੂਬਰ ਨੂੰ ਵੀ ਹਨੀਪ੍ਰੀਤ ਨੇ ਆਪਣੇ ਭਰਾ-ਭਾਬੀ, ਜੀਜਾ ਤੇ ਭੈਣ ਨੂੰ ਮਿਲਣ ਦੀ ਇੱਛਾ ਜਤਾਈ ਸੀ। ਉਚਿਤ ਜਾਂਚ-ਪੜਤਾਲ ਤੋਂ ਬਾਅਦ ਜੇਲ ਦੇ ਇੰਟਰਕਾਮ ਮੁਲਾਕਾਤ ਕਮਰੇ ਰਾਹੀਂ ਆਮ ਕੈਦੀਆਂ ਵਾਂਗ ਰਿਸ਼ਤੇਦਾਰਾਂ ਨੇ 5.19 ਤੋਂ 5.27 ਵਜੇ ਤੱਕ ਹਨੀਪ੍ਰੀਤ ਨਾਲ ਮੁਲਾਕਾਤ ਕੀਤੀ ਸੀ। ਪੰਵਾਰ ਨੇ ਕਿਹਾ ਕਿ ਉਸ ਨੂੰ ਕੋਈ ਵੀ. ਵੀ. ਆਈ. ਪੀ. ਟਰੀਟਮੈਂਟ ਨਹੀਂ ਦਿੱਤੀ ਗਈ ਹੈ। ਜੇਲ ਵਿਚ ਬੰਦ ਹੋਰਨਾਂ ਕੈਦੀਆਂ ਨੂੰ ਜੋ ਖਾਣਾ ਮਿਲ ਰਿਹਾ ਹੈ ਉਸ ਨੂੰ ਵੀ ਉਹੀ ਖਾਣਾ ਦਿੱਤਾ ਜਾ ਰਿਹਾ ਹੈ।


Related News